Agriculture News: ਖੇਤੀਬਾੜੀ ਵਿਭਾਗ ਦਾ ਵੱਡਾ ਐਲਾਨ; ਕਿਸਾਨਾਂ ਨੂੰ ਕਰਵਾਈ ਜਾਵੇਗੀ ਮੁਫ਼ਤ ਝੋਨੇ ਦੀ ਪਨੀਰੀ ਮੁਹੱਈਆ
Agriculture News: ਖੇਤੀਬਾੜੀ ਵਿਭਾਗ ਨੇ ਹੜ੍ਹ ਪ੍ਰਭਾਵਿਤ ਝੋਨਾ ਲਗਾ ਰਹੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਖੇਤੀਬਾੜੀ ਵਿਭਾਗ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਮੁਫ਼ਤ ਝੋਨੇ ਦੀ ਪੁਨੀਰੀ ਮੁਹੱਈਆ ਕਰਵਾਈ ਜਾਵੇਗੀ।
Agriculture News: ਪੰਜਾਬ ਵਿੱਚ ਪਿਛਲੇ ਹਫ਼ਤੇ ਆਏ ਹੜ੍ਹ ਤੋਂ ਬਾਅਦ ਕਿਸਾਨਾਂ ਦੀ ਝੋਨੇ ਦੀ ਫ਼ਸਲ ਤਬਾਹ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨ ਚਿੰਤਾ ਦੇ ਆਲਮ ਵਿੱਚ ਹਨ ਕਿ ਉਨ੍ਹਾਂ ਦੀ ਫ਼ਸਲ ਮੁੜ ਤੋਂ ਹੋਵੇਗੀ ਜਾਂ ਨਹੀਂ।
ਉਹ ਦੁਬਾਰਾ ਝੋਨਾ ਲਗਾ ਸਕਦੇ ਹਨ ਜਾਂ ਨਹੀਂ। ਕਿਸਾਨ ਕਹਿੰਦੇ ਹਨ ਕਿ ਮੌਸਮ ਦੀ ਅਨਿਸ਼ਚਿਤਤਾ ਕਾਰਨ ਅਜੇ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਹ ਮੁੜ ਝੋਨੇ ਦੀ ਲੁਆਈ ਕਰ ਸਕਣਗੇ ਜਾਂ ਨਹੀਂ ਕਿਉਂਕਿ ਡੈਮਾਂ ਤੋਂ ਅਜੇ ਵੀ ਪਾਣੀ ਛੱਡਿਆ ਜਾ ਰਿਹਾ ਹੈ।
ਇਸ ਨੂੰ ਲੈ ਕੇ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੀ ਆਰ 126 ਅਤੇ ਬਾਸਮਤੀ ਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਜਲਦ ਤਿਆਰ ਹੋ ਜਾਵੇਗੀ ਤੇ ਜੇਕਰ ਕਿਸੇ ਨੂੰ ਪਨੀਰੀ ਨਹੀਂ ਮਿਲਦੀ ਤਾਂ ਉਹ ਖੇਤੀਬਾੜੀ ਸਰਕਾਰੀ ਵਿਭਾਗ ਨਾਲ ਰਾਬਤਾ ਕਾਇਮ ਕਰ ਸਕਦਾ ਹੈ।
ਦੂਜੇ ਪਾਸੇ ਲੁਧਿਆਣਾ ਦੇ ਬਰਾੜ ਬੀਜ ਸਟੋਰ ਵੱਲੋਂ ਕਿਸਾਨਾਂ ਨੂੰ ਆਫਰ ਦਿੱਤਾ ਗਿਆ ਹੈ ਕਿ ਉਹ ਪੂਰੇ ਦੇਸ਼ ਵਿਚ ਜਿਥੋਂ ਮਰਜ਼ੀ ਆ ਕੇ ਉਨ੍ਹਾਂ ਤੋਂ ਮੁਫ਼ਤ ਵਿੱਚ ਪਨੀਰੀ ਲੈ ਕੇ ਜਾ ਸਕਦੇ ਹਨ। ਪੀਆਰ 126 ਪਨੀਰੀ 20 ਦਿਨ ਬਾਅਦ ਤਿਆਰ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ 92 ਦਿਨ ਵਿੱਚ ਝੋਨਾ ਤਿਆਰ ਹੋ ਜਾਵੇਗਾ।
ਇਸ ਨੂੰ ਲੈ ਕੇ ਕਿਸਾਨਾਂ ਦੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਤੇ ਉਨ੍ਹਾਂ ਦੇ ਨੁਕਸਾਨ ਦੀ ਕੁਝ ਹੱਦ ਤੱਕ ਭਰਪਾਈ ਹੋ ਜਾਵੇਗੀ ਪਰ ਨਾਲੇ ਵੀ ਕਿਹਾ ਕਿ ਹੁਣ ਝੋਨਾ ਲਗਾਉਣ ਨਾਲ ਝਾੜ ਦੇ ਵਿਚ ਕਾਫੀ ਅਸਰ ਪਵੇਗਾ। ਝਾੜ ਕਾਫੀ ਘੱਟ ਜਾਵੇਗਾ। ਖੇਤੀਬਾੜੀ ਮਾਹਿਰਾਂ ਨੇ ਸੁਝਾਅ ਦਿੱਤਾ ਹੈ ਕਿ ਕਿਸਾਨਾਂ ਕੋਲ ਅਜੇ ਸਮਾਂ ਹੈ। ਉਹ ਪਨੀਰੀ ਬੀਜ ਕੇ ਸਮਾਂ ਰਹਿੰਦੇ ਝੋਨਾ ਲਗਾ ਸਕਦੇ ਹਨ।
ਇਹ ਵੀ ਪੜ੍ਹੋ : Punjab Floods 2023: ਪਠਾਨਕੋਟ ਤੇ ਗੁਰਦਾਸਪੁਰ 'ਚ ਹੜ੍ਹ ਦਾ ਖ਼ਤਰਾ! ਰਾਵੀ ਦਰਿਆ ਦੇ ਪਾਣੀ ਦਾ ਵਧਿਆ ਪੱਧਰ