PM Kisan Samman Nidhi Yojana, Punjab and Haryana Farmers: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਜਿਸਦਾ ਮੁੱਖ ਉੱਦੇਸ਼ ਭਾਰਤ ਵਿੱਚ ਕੁਝ ਨੂੰ ਛੱਡ ਕੇ ਬਾਕੀ ਜ਼ਿਮੀਂਦਾਰ ਕਿਸਾਨ ਪਰਿਵਾਰਾਂ ਨੂੰ ਕਾਸ਼ਤ ਯੋਗ ਜ਼ਮੀਨ ਦੇ ਨਾਲ ਆਮਦਨੀ ਸਹਾਇਤਾ ਪ੍ਰਦਾਨ ਕਰਵਾਉਣਾ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 1 ਦਸੰਬਰ, 2018 ਤੋਂ ਸ਼ੁਰੂ ਹੋਈ ਸੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਯੋਜਨਾ 24 ਫਰਵਰੀ, 2019 ਨੂੰ ਲਾਂਚ ਕੀਤੀ ਗਈ ਸੀ। ਇਸ ਯੋਜਨਾ ਦਾ ਫਾਇਦਾ ਪੰਜਾਬ ਦੇ ਲੱਖਾਂ ਕਿਸਾਨ ਵੀ ਲੈ ਰਹੇ ਹਨ। 


COMMERCIAL BREAK
SCROLL TO CONTINUE READING

ਹਾਲ ਹੀ 'ਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਨਰੇਂਦਰ ਸਿੰਘ ਤੋਮਰ ਵੱਲੋਂ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ 'ਚ PM-KISAN Yojana ਦੇ ਅਧੀਨ ਵੱਖ-ਵੱਖ ਸੂਬਿਆਂ ਦੇ ਲਾਭਪਾਤਰੀਆਂ ਦਾ ਪਿਛਲੇ ਕੁਝ ਸਾਲਾਂ ਦਾ ਵੇਰਵਾ ਦਿੱਤਾ ਗਿਆ। 


ਦੱਸ ਦਈਏ ਕਿ 2018-19 'ਚ ਹੀ ਪੰਜਾਬ ਦੇ 11,81,206 ਕਿਸਾਨਾਂ ਨੇ ਰਜਿਸਟਰ ਕੀਤਾ ਸੀ। ਇਹ ਗਿਣਤੀ 2019-20 ਵਿੱਚ ਹੋਏ ਵੱਧ ਕੇ 23,14,347 ਹੋ ਗਈ ਸੀ। 2020-21 ਵਿੱਚ ਲਾਭਪਾਤਰੀਆਂ ਦੀ ਗਿਣਤੀ 19,09,417 ਦਰਜ ਕੀਤੀ ਗਈ ਅਤੇ 2021-22 ਵਿੱਚ 17,75,305, 2022-23 ਵਿੱਚ 17,07,198 ਅਤੇ ਇਸ ਵਿੱਤੀ ਸਾਲ 2023-24 ਵਿੱਚ 31 ਜੁਲਾਈ 2023 ਤੱਕ ਇਹ ਗਿਣਤੀ 8,56,639 ਦਰਜ ਕੀਤੀ ਗਈ। 


ਜੇਕਰ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਉੱਥੇ 2018-19 'ਚ ਕੁੱਲ 9,66,454 ਲਾਭਪਾਤਰੀਆਂ ਨੇ ਰਜਿਸਟਰ ਕੀਤਾ ਸੀ। ਇਸੇ ਤਰ੍ਹਾਂ 2019-20 ਵਿੱਚ 16,51,975, 2020-21 ਵਿੱਚ 18,77,573, 2021-22 ਵਿੱਚ 18,85,795, 2022-23 ਵਿੱਚ 18,62,362 ਲਾਭਪਾਤਰੀ ਸਨ। 2023-24 ਵਿੱਚ 31 ਜੁਲਾਈ 2023 ਤੱਕ ਹਰਿਆਣਾ ਵਿੱਚ 15,36,690 ਲਾਭਪਾਤਰੀ ਹਨ ਜੋ ਕਿ ਪੰਜਾਬ ਤੋਂ ਕਾਫੀ ਜਿਆਦਾ ਵੱਧ ਹੈ।  


ਹਿਮਾਚਲ ਪ੍ਰਦੇਸ਼ ਦੇ ਅੰਕੜਿਆਂ 'ਤੇ ਵੀ ਨਜ਼ਰ ਮਾਰਦੇ ਹਾਂ; ਇੱਥੇ 2018-19 'ਚ 4,57,032 ਲਾਭਪਾਤਰੀਆਂ ਵੱਲੋ ਰਜਿਸਟਰ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ 2019-20 ਵਿੱਚ 8,86,568, 2020-21 ਵਿੱਚ 9,18,875, 2021-22 ਵਿੱਚ 9,51,384, 2022-23 ਵਿੱਚ 9,46,568 ਅਤੇ 2023-24 ਵਿੱਚ 31 ਜੁਲਾਈ 2023 ਤੱਕ 7,38,113 ਲਾਭਪਾਤਰੀਆਂ ਨੇ ਰਜਿਸਟਰ ਕੀਤਾ।  


Sr. No.

ਰਾਜ

ਵਿੱਤੀ ਸਾਲ 2018-19

ਵਿੱਤੀ ਸਾਲ 2019-20

 

ਵਿੱਤੀ ਸਾਲ 2020-21

ਵਿੱਤੀ ਸਾਲ 2021-22

ਵਿੱਤੀ ਸਾਲ 2022-23

ਵਿੱਤੀ ਸਾਲ 2023-24 (31 ਜੁਲਾਈ 2023 ਤੱਕ) 

ਲਾਭਪਾਤਰੀਆਂ ਦੀ ਸੰਖਿਆ

 

ਲਾਭਪਾਤਰੀਆਂ ਦੀ ਸੰਖਿਆ

ਲਾਭਪਾਤਰੀਆਂ ਦੀ ਸੰਖਿਆ

ਲਾਭਪਾਤਰੀਆਂ ਦੀ ਸੰਖਿਆ

ਲਾਭਪਾਤਰੀਆਂ ਦੀ ਸੰਖਿਆ

ਲਾਭਪਾਤਰੀਆਂ ਦੀ ਸੰਖਿਆ

1

ਪੰਜਾਬ 11,81,206 23,14,347 19,09,417 17,75,305 17,07,198 8,56,639

2

ਹਰਿਆਣਾ

9,66,454

16,51,975

18,77,573

18,85,795

18,62,362

15,36,690

3

ਹਿਮਾਚਲ ਪ੍ਰਦੇਸ਼

 

4,57,032

8,86,568

9,18,875

9,51,384

9,46,568

7,38,113

4

ਜੰਮੂ-ਕਸ਼ਮੀਰ

4,57,861

9,89,801

11,49,567

11,19,284

11,07,064

7,31,489


ਜ਼ਿਕਰਯੋਗ ਹੈ ਕਿ ਇਸ ਸਕੀਮ ਦੇ ਤਹਿਤ, ਹਰ ਸਾਲ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ 6000 ਰੁਪਏ — ਚਾਰ-ਚਾਰ ਮਹੀਨੇ ’ਤੇ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ — ਵਿੱਚ ਜਾਰੀ ਕੀਤੀ ਜਾਂਦੀ ਹੈ। 


ਇਹ ਵੀ ਪੜ੍ਹੋ: Punjab Bandh News: ਮਨੀਪੁਰ ਹਿੰਸਾ ਦੇ ਰੋਸ ਵਜੋਂ ਈਸਾਈ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ


(For more news apart from PM Kisan Samman Nidhi Yojana, Punjab and Haryana Farmers, stay tuned to Zee PHH)