Agriculture News: PAU ਵੱਲੋਂ ਬਣਾਈ ਗਈ `ਲੂਡੋ` ਕਿਸਾਨਾਂ ਲਈ ਲਾਹੇਵੰਦ, ਅਫਰੀਕਾ ਚ ਵਧੀ ਮੰਗ, ਜਾਣੋ ਕਿੰਨੀ ਹੈ ਕੀਮਤ
Punjab Agriculture University news: ਕਪਾਹ ਅਤੇ ਝੋਨੇ ਦੀ ਖੇਤੀ ਸਬੰਧੀ ਇਹ ਲੂਡੋ ਕਿਸਾਨਾਂ ਨੂੰ ਆਉਣ ਵਾਲਿਆਂ ਸਮੱਸਿਆਵਾਂ ਅਤੇ ਫਾਇਦੇ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੰਦੀ ਹੈ।
What is PAU's Agriculture Ludo and its price? ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agriculture University news) ਵੱਲੋਂ ਬਣਾਈ ਗਈ 'ਲੂਡੋ' ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ। ਹੁਣ ਅਫ਼ਰੀਕੀ ਮੁਲਕਾਂ 'ਚ ਵੀ ਖੇਤੀਬਾੜੀ 'ਲੂਡੋ' ਖੇਡੀ ਜਾ ਰਹੀ ਹੈਂ। ਦਰਅਸਲ ਇਹ 'ਲੂਡੋ' ਨਾਲ ਕਿਸਾਨੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਮਿਲਦੀ ਹੈ।
ਕਪਾਹ ਅਤੇ ਝੋਨੇ ਦੀ ਖੇਤੀ ਸਬੰਧੀ ਇਹ ਲੂਡੋ ਕਿਸਾਨਾਂ ਨੂੰ ਆਉਣ ਵਾਲਿਆਂ ਸਮੱਸਿਆਵਾਂ ਅਤੇ ਫਾਇਦੇ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੰਦੀ ਹੈ।
What is PAU's Agriculture Ludo and its price?
ਪੀ ਏ ਯੂ ਸੰਚਾਰ ਵਿਭਾਗ ਵਲੋਂ ਬਣਾਈ ਇਸ ਲੂਡੋ ਦੀ ਕੀਮਤ ਮਹਿਜ਼ 60 ਰੁਪਏ ਹੈ ਜੋ ਕਿ ਅਸਾਨੀ ਨਾਲ ਉਪਲਭਧ ਹੈ।
ਪੰਜਾਬ ਖੇਤੀਬਾੜੀ ਯੂਨਵਰਸਿਟੀ (Punjab Agriculture University news) ਵੱਲੋਂ ਬਣਾਈ ਗਈ 'ਲੂਡੋ' ਦੇਸ਼ ਭਰ 'ਚ ਕਈ ਇਨਾਮ ਹਾਸਿਲ ਕਰ ਚੁੱਕੀ ਹੈ ਜੋ ਕਿ ਕਿਸਾਨਾਂ ਦੇ ਗਿਆਨ 'ਚ ਮਨੋਰੰਜਨ ਰਾਹੀਂ ਵਾਧਾ ਕਰਨ ਦਾ ਇੱਕ ਅਹਿਮ ਸ੍ਰੋਤ ਹੈ। ਭਾਰਤ ਭਰ 'ਚ ਹੋਏ ਮੁਕਾਬਲਿਆਂ 'ਚ 44 ਵਸਤਾਂ ਆਈਆਂ ਸਨ, ਜਿਨ੍ਹਾਂ 'ਚ ਪਹਿਲਾਂ 13 ਫਿਰ 6 ਦੀ ਚੋਣ ਹੋਈ ਅਤੇ ਅਖੀਰ 'ਚ 3 ਵਸਤਾਂ 'ਚ ਇਸ ਲੂਡੋ ਨੇ ਆਪਣਾ ਨਾਂਅ ਸ਼ਾਮਿਲ ਕੀਤਾ ਹੈ ਜੋ ਕਿ ਕਿਸਾਨਾਂ ਦੇ ਗਿਆਨ 'ਚ ਵਾਧੇ ਦਾ ਇੱਕ ਚੰਗਾ ਸ੍ਰੋਤ ਬਣੀ ਹੋਈ ਹੈ।
ਇਸ ਕਰਕੇ PAU ਵੱਲੋਂ ਵਿਕਸਿਤ ਇਸ ਲੂਡੋ ਦੀ ਕਾਫੀ ਅਹਿਮੀਅਤ ਹੈ। ਡਾਕਟਰ ਅਨਿਲ ਸ਼ਰਮਾ ਵੱਲੋਂ ਕਿਹਾ ਗਿਆ ਕਿ ਜਿਹੜੀ Ludo ਉਨ੍ਹਾਂ ਵਲੋਂ ਬਣਾਈ ਗਈ ਸੀ, ਉਹ ਹੁਣ ਕਾਫ਼ੀ ਪ੍ਰਚਲਿਤ ਹੋ ਰਹੀ ਹੈ ਤੇ ਹੁਣ ਅਫਰੀਕਾ ਦੇ ਦੇਸ਼ ਤਨਜ਼ਾਨੀਆ ਦੇ ਕਿਸਾਨ ਵੀ ludo ਖੇਡ ਕੇ ਜਾਗਰੂਕ ਹੋ ਰਹੇ ਗਨ।
Ludo ਉਨ੍ਹਾਂ ਦੀ ਭਾਸ਼ਾ ਵਿੱਚ ਹੀ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵੀ ਕਿਸਾਨ ਸਥ ਵਿੱਚ ਬੈਠ ਕੇ ਤਾਸ਼ ਦੇ ਨਾਲ Ludo ਵੀ ਖੇਡ ਰਹੇ ਨੇ ਅਤੇ ਜਾਗਰੂਕ ਹੋ ਰਹੇ ਨੇ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਭਾਸ਼ਾਵਾਂ ਵਿੱਚ ludo ਤਿਆਰ ਕੀਤੀ ਜਾਵੇਗੀ ਤਾਂ ਜੋ ਕਿਸਾਨ ਭਰਾ ਜਾਗਰੂਕ ਹੋ ਸਕਣ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਸ਼ਰਾਬ ਵੇਚਣ ਵਾਲਿਆਂ ਵੱਲੋਂ ਇੱਕ ਵਿਅਕਤੀ 'ਤੇ ਚਲਾਈਆਂ ਗਈਆਂ ਗੋਲੀਆਂ