Helicopter Crash News: ਅਰੁਣਾਚਲ ਪ੍ਰਦੇਸ਼ ਵਿੱਚ ਵੀਰਵਾਰ ਨੂੰ ਭਾਰਤੀ ਫ਼ੌਜ ਦਾ ਹੈਲੀਕਾਪਟਰ ਚੀਤਾ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੰਡਾਲਾ ਹਿਲਸ ਦੇ ਕੋਲ ਬੋਮਡਿਲਾ ਵਿੱਚ ਹੋਇਆ ਹੈ। ਇਸ ਘਟਨਾ ਤੋਂ ਬਾਅਦ ਹੈਲੀਕਾਪਟਰ ਵਿੱਚ ਮੌਜੂਦ ਦੋਵੇਂ ਪਾਇਲਟ ਲਾਪਤਾ ਹਨ। ਉਨ੍ਹਾਂ ਦੀ ਤਲਾਸ਼ ਲਈ ਫ਼ੌਜ ਨੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।


COMMERCIAL BREAK
SCROLL TO CONTINUE READING

ਗੁਹਾਟੀ ਵਿੱਚ ਡਿਫੈਂਸ ਪੀਆਰਓ ਲੈਫੀਨੈਂਟ ਕਰਨਲ ਮਹਿੰਦਰ ਰਾਵਤ ਨੇ ਕਿਹਾ ਕਿ, ''ਹਾਦਸਾਗ੍ਰਸਤ ਹੈਲੀਕਾਪਟਰ ਬੋਮਡਿਲਾ ਦੇ ਕੋਲ ਇਕ ਛੋਟੀ ਉਡਾਣ ਲਈ ਗਿਆ ਸੀ। ਸਵੇਰੇ ਕਰੀਬ 9.15 ਵਜੇ ਏਅਰ ਟ੍ਰੈਫਿਕ ਕੰਟਰੋਲ ਨਾਲੋਂ ਇਸ ਦਾ ਸੰਪਰਕ ਟੁੱਟ ਗਿਆ। ਇਹ ਹੈਲੀਕਾਪਟਰ ਬੋਮਡਿਲਾ ਦੇ ਪੱਛਮ ਵਿੱਚ ਮੰਡਾਲਾ ਦੇ ਕੋਲ ਹਾਦਸਾਗ੍ਰਸਤ ਹੋਇਆ ਹੈ। ਪਾਇਲਟ ਨੂੰ ਲੱਭਣ ਲਈ ਦਲ ਨੂੰ ਭੇਜਿਆ ਗਿਆ ਹੈ।


ਕਾਬਿਲੇਗੌਰ ਹੈ ਕਿ ਪਿਛਲੇ ਸਾਲ 5 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ 'ਚ ਫੌਜ ਦਾ ਚੀਤਾ ਹੈਲੀਕਾਪਟਰ ਰੁਟੀਨ ਸਵਾਰੀ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ 'ਚ ਫੌਜ ਦੇ ਦੋ ਪਾਇਲਟ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇੱਕ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਤਵਾਂਗ ਦੇ ਅੱਗੇ ਵਾਲੇ ਖੇਤਰ ਜੇਮਿਥੰਕ ਸਰਕਲ ਦੇ ਬਾਪ ਤੇਂਗ ਕਾਂਗ ਫਾਲਸ ਖੇਤਰ ਨੇੜੇ ਨਿਆਮਜੰਗ ਚੂ ਵਿਖੇ ਸਵੇਰੇ 10 ਵਜੇ ਦੇ ਕਰੀਬ ਰੁਟੀਨ ਸਵਾਰੀ ਦੌਰਾਨ ਵਾਪਰਿਆ। ਦੋ ਪਾਇਲਟਾਂ ਵਾਲਾ ਹੈਲੀਕਾਪਟਰ ਸੁਰਵਾ ਸਾਂਬਾ ਖੇਤਰ ਤੋਂ ਰੁਟੀਨ ਸਵਾਰੀ ਉਤੇ ਨਿਕਲਿਆ ਸੀ।


ਇਹ ਵੀ ਪੜ੍ਹੋ : Balkaur Singh Sidhu News: ਲਾਰੈਂਸ ਦੇ ਇੰਟਰਵਿਊ 'ਤੇ ਬਲਕੌਰ ਸਿੰਘ ਸਿੱਧੂ ਨੇ ਕਿਹਾ, ਸ਼ੁਭਦੀਪ ਦੇ ਅਕਸ ਨੂੰ ਢਾਹ ਲਿਆਉਣ ਲਈ ਹੋ ਰਹੇ ਯਤਨ


 


ਦਸੇ ਦੀ ਸੂਚਨਾ ਮਿਲਦੇ ਹੀ ਰਾਹਤ ਬਚਾਅ ਟੀਮ ਮੌਕੇ 'ਤੇ ਪਹੁੰਚੀ, ਫਿਰ ਦੋ ਗੰਭੀਰ ਜ਼ਖਮੀ ਪਾਇਲਟਾਂ ਨੂੰ ਐਂਬੂਲੈਂਸ ਰਾਹੀਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਸੀ। ਦੋ ਪਾਇਲਟਾਂ ਵਿੱਚੋਂ ਇੱਕ ਲੈਫਟੀਨੈਂਟ ਕਰਨਲ ਸੌਰਭ ਯਾਦਵ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਤਵਾਂਗ ਵਿੱਚ ਇਹ ਕੋਈ ਪਹਿਲਾ ਹੈਲੀਕਾਪਟਰ ਹਾਦਸਾ ਨਹੀਂ ਸੀ। 2017 ਵਿੱਚ ਹਵਾਈ ਫ਼ੌਜ ਦੇ ਇੱਕ Mi-17 V5 ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਬਾਅਦ ਪੰਜ IAF ਚਾਲਕ ਦਲ ਦੇ ਮੈਂਬਰ ਤੇ ਦੋ ਫੌਜ ਅਧਿਕਾਰੀ ਮਾਰੇ ਗਏ ਸਨ।


ਇਹ ਵੀ ਪੜ੍ਹੋ : Kotakpura Firing News: ਕੋਟਕਪੂਰਾ ਗੋਲੀ ਕਾਂਡ 'ਚ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਿਜ