Balkaur Sidhu on Lawrence Bishnoi Interview news : ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮੁੱਦਾ ਕਾਫੀ ਭਖ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਾਰੈਂਸ ਦੇ ਇੰਟਰਵਿਊ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
Trending Photos
Balkaur Sidhu on Lawrence Bishnoi Interview news : ਪੰਜਾਬ ਦੀ ਜੇਲ੍ਹ 'ਚੋਂ ਗੈਂਗਸਟਰ ਲਾਰੈਂਸ ਦੇ ਇੰਟਰਵਿਊ ਮਾਮਲੇ 'ਚ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਚੁੱਪੀ ਤੋੜਦੇ ਹੋਏ ਵੱਡੀ ਗੱਲ ਕਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਇਹ ਇੰਟਰਵਿਊ ਜ਼ਬਰਦਸਤੀ ਕਰਵਾਇਆ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ 19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ ਉਤੇ ਭੀੜ ਨੂੰ ਘੱਟ ਕਰਨ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਰਸੀ ਆ ਰਹੀ ਹੈ ਤਾਂ ਹੀ ਸਿੱਧੂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿੱਚ ਲਾਰੈਂਸ ਦਾ ਕੋਈ ਕਸੂਰ ਨਹੀਂ ਦਿਸ ਰਿਹਾ ਹੈ। ਇਹ ਇੰਟਰਵਿਊ ਉਸ ਤੋਂ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਬਲਕੌਰ ਸਿੰਘ ਦਾ ਕਹਿਣਾ ਹੈ ਕਿ 19 ਮਾਰਚ ਨੂੰ ਸਿੱਧੂ ਦੀ ਬਰਸੀ ਹੈ, ਇਸ ਲਈ ਇਹ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਬਰਸੀ ਸਮਾਗਮ ਵਿੱਚ ਘੱਟ ਤੋਂ ਘੱਟ ਲੋਕ ਪੁੱਜਣ।
ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਏ 10 ਮਹੀਨੇ ਹੋ ਗਏ ਹਨ ਪਰ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹੁਣ ਤੱਕ ਸਿਰਫ਼ ਹਮਲਾਵਰ ਹੀ ਫੜੇ ਗਏ ਹਨ। ਇਸ ਸਾਰੀ ਸਾਜ਼ਿਸ਼ ਨੂੰ ਰਚਣ ਵਾਲੇ ਜਾਂ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਲੋਕਾਂ ਤੱਕ ਪੁਲਿਸ ਨਹੀਂ ਪਹੁੰਚ ਸਕੀ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਸਿਰਫ਼ ਉਹੋ ਬੰਦੇ ਫੜੇ ਜਿਨ੍ਹਾਂ ਨੇ ਉਸ 'ਤੇ ਫਿਜ਼ੀਕਲ ਅਟੈਕ ਕੀਤਾ ਸੀ ਪਰ ਜਿਹੜੇ ਮੈਂ ਕਹਿ ਰਿਹਾ ਉਨ੍ਹਾਂ 'ਚੋਂ ਸਿਰਫ਼ ਇੱਕੋ ਬੰਦਾ ਜਿਹੜਾ ਸਾਡੇ ਘਰ ਦੇ ਬਾਹਰ ਕੈਮਰੇ ਟਚ ਦੇਖਿਆ ਗਿਆ ਸਾਡੇ ਕਹਿਣ ਉਤੇ ਸਿਰਫ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Kotakpura Firing News: ਕੋਟਕਪੂਰਾ ਗੋਲੀ ਕਾਂਡ 'ਚ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਿਜ
ਕਾਬਿਲੇਗੌਰ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਗਰੋਂ ਕਾਫੀ ਹਲਚਲ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਇਸ ਮੁੱਦੇ ਉਤੇ ਘੇਰ ਰਹੀਆਂ ਹਨ ਜਦਕਿ ਜੇਲ੍ਹ ਪ੍ਰਸ਼ਾਸਨ ਨੇ ਇੰਟਰਵਿਊ ਨੂੰ ਲੈ ਕੇ ਸਾਫ਼ ਪੱਲਾ ਝਾੜ ਦਿੱਤਾ। ਦੂਜੇ ਪਾਸੇ ਰਾਜਸਥਾਨ ਦੇ ਜੈਪੁਰ ਦੀ ਪੁਲਿਸ ਨੇ ਵੀ ਲਾਰੈਂਸ ਦੇ ਇੰਟਰਵਿਊ ਦੀ ਗੱਲ ਨੂੰ ਮੁੱਢੋਂ ਨਿਕਾਰ ਦਿੱਤਾ ਹੈ।
ਇਹ ਵੀ ਪੜ੍ਹੋ : Milk Price Hike: ਦੁੱਧ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ; ਮਹਿੰਗਾਈ ਨੇ ਵਧਾਈ ਲੋਕਾਂ ਦੀ ਚਿੰਤਾ!