Acid attack on Marriage Programme: ਪ੍ਰੇਮਿਕਾ ਵੱਲੋਂ ਪ੍ਰੇਮੀ ਦੇ ਵਿਆਹ ਸਮਾਗਮ `ਚ ਤੇਜ਼ਾਬ ਨਾਲ ਹਮਲਾ, ਲਾੜਾ-ਲਾੜੀ ਸਮੇਤ ਹੋਰ ਵੀ ਝੁਲਸੇ
Acid attack on Marriage Programme: ਪ੍ਰੇਮੀ ਦੇ ਵਿਆਹ ਤੋਂ ਨਾਰਾਜ਼ ਪ੍ਰੇਮਿਕਾ ਨੇ ਵਿਆਹ ਸਮਾਗਮ ਵਿੱਚ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਾੜੇ-ਲਾੜੀ ਸਮੇਤ ਹੋਰ ਜਾਣੇ ਵੀ ਝੁਲਸੇ ਗਏ।
Acid attack on Marriage Programme: ਛੱਤੀਸਗੜ੍ਹ ਦੇ ਜਗਦਲਪੁਰ 'ਚ ਬੁੱਧਵਾਰ ਰਾਤ ਇੱਕ ਵਿਆਹ ਸਮਾਗਮ 'ਚ ਤੇਜ਼ਾਬ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਲਾੜੇ ਦੀ ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਖੇਤੀ ਦੇ ਕੰਮ ਲਈ ਰੱਖਿਆ ਕੈਮੀਕਲ ਬੋਤਲ ਵਿੱਚ ਭਰ ਕੇ ਲਿਆਈ ਸੀ। ਵਿਆਹ ਸਮਾਗਮ ਦੌਰਾਨ ਲਾਈਟਾਂ ਬੁਝ ਜਾਣ 'ਤੇ ਲੜਕੀ ਨੇ ਲਾੜੇ-ਲਾੜੀ ਉਪਰ ਤੇਜ਼ਾਬ ਪਾ ਦਿੱਤਾ। ਇਸ ਦੌਰਾਨ ਤੇਜ਼ ਹਵਾ ਚੱਲਣ ਕਾਰਨ ਇਹ ਕੈਮੀਕਲ ਹੋਰ ਲੋਕਾਂ 'ਤੇ ਵੀ ਡਿੱਗ ਗਿਆ। ਇਸ ਵਿੱਚ ਦੋ ਬੱਚਿਆਂ ਸਮੇਤ 12 ਲੋਕ ਝੁਲਸੇ ਗਏ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਪ੍ਰੇਮਿਕਾ ਬਿਨਾਂ ਦੱਸੇ ਵਿਆਹ ਕਰਵਾਉਣ 'ਤੇ ਲੜਕੇ ਤੋਂ ਨਾਰਾਜ਼ ਸੀ। ਮਾਮਲਾ ਭਾਨਪੁਰੀ ਥਾਣਾ ਖੇਤਰ ਦਾ ਹੈ।
ਜਾਣਕਾਰੀ ਮੁਤਾਬਕ ਬਸਤਰ ਬਲਾਕ ਦੇ ਪਿੰਡ ਛੋਟੇ ਅੰਬਾਲ 'ਚ ਸੁਧਾਪਾਲ ਨਿਵਾਸੀ ਡਮਰੂ ਬਘੇਲ (23) ਅਤੇ ਸੁਨੀਤਾ ਕਸ਼ਯਪ (19) ਦੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਪ੍ਰੋਗਰਾਮ ਦੌਰਾਨ ਅਚਾਨਕ ਲਾਈਟ ਚਲੀ ਗਈ। ਇਸ ਦੌਰਾਨ ਕਿਸੇ ਨੇ ਲਾੜਾ-ਲਾੜੀ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਕਾਰਨ ਨੇੜੇ ਖੜ੍ਹੇ ਹੋਰ ਲੋਕ ਵੀ ਇਸ ਦੀ ਲਪੇਟ ਵਿੱਚ ਆ ਗਏ। ਮੌਕੇ 'ਤੇ ਹਾਹਾਕਾਰ ਮੱਚ ਗਈ। ਲਾਈਟ ਆਉਣ 'ਤੇ ਘਟਨਾ ਦਾ ਪਤਾ ਲੱਗਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਪਹੁੰਚਦਿਆਂ ਹੀ ਸਾਰਿਆਂ ਨੂੰ ਜਲਦਬਾਜ਼ੀ 'ਚ ਹਸਪਤਾਲ ਪਹੁੰਚਾਇਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ ਇੱਕ ਕੰਟੇਨਰ ਵੀ ਬਰਾਮਦ ਕੀਤਾ ਹੈ। ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਇਸ ਵਿਚ ਜਲਣਸ਼ੀਲ ਸਮੱਗਰੀ ਲਿਆਂਦੀ ਗਈ ਹੋ ਸਕਦੀ ਹੈ। ਇਸ ਦੌਰਾਨ ਪੁਲਿਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪਤਾ ਲੱਗਾ ਕਿ ਲਾੜੇ ਡਮਰੂ ਬਘੇਲ ਦੀ ਸਾਬਕਾ ਪ੍ਰੇਮਿਕਾ ਵੀ ਹੈ। ਦੋਵਾਂ ਦਾ ਅਫੇਅਰ ਕਰੀਬ ਸੱਤ ਸਾਲ ਤੱਕ ਚੱਲਿਆ ਸੀ। ਇਸ ਤੋਂ ਬਾਅਦ ਡਮਰੂ ਨੇ ਬਿਨਾਂ ਦੱਸੇ ਸੁਨੀਤਾ ਕਸ਼ਯਪ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਡਮਰੂ ਦੀ ਸਾਬਕਾ ਪ੍ਰੇਮਿਕਾ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Amritpal Singh Arrested Live Updates: ਪੁਲਿਸ ਸ਼ਿੰਕਜੇ 'ਚ ਅੰਮ੍ਰਿਤਪਾਲ, ਸਰੰਡਰ ਕਰਨ ਮਗਰੋਂ ਪਹਿਲੀ ਤਸਵੀਰ ਆਈ ਸਾਹਮਣੇ
ਵਧੀਕ ਪੁਲਿਸ ਸੁਪਰਡੈਂਟ ਨਿਵੇਦਿਤਾ ਪਾਲ ਨੇ ਦੱਸਿਆ ਕਿ ਪੁਲਿਸ ਟੀਮ ਨੇ ਲਾੜੇ ਦੀ ਸਾਬਕਾ ਪ੍ਰੇਮਿਕਾ ਨੂੰ ਲੱਭ ਲਿਆ ਹੈ। ਉਸ ਨੇ ਪੁੱਛਗਿੱਛ 'ਚ ਕੈਮੀਕਲ ਸੁੱਟਣ ਦੀ ਗੱਲ ਕਬੂਲ ਕੀਤੀ ਹੈ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿੰਡ ਨੇੜੇ ਮਿਰਚਾਂ ਦੇ ਬਾਗ 'ਚ ਕੰਮ ਕਰਦੀ ਹੈ। ਉੱਥੇ ਖੇਤੀ ਦੇ ਕੰਮ ਲਈ ਰੱਖਿਆ ਕੈਮੀਕਲ, ਜੋ ਕਿ ਜਲਣਸ਼ੀਲ ਹੈ, ਨੂੰ ਬੋਤਲ ਵਿੱਚ ਭਰ ਕੇ ਵਿਆਹ ਦੇ ਮੰਡਪ ਵਿੱਚ ਲੈ ਆਈ ਸੀ। ਇਸ ਦੌਰਾਨ ਤੇਜ਼ ਹਵਾ ਕਾਰਨ ਲਾਈਟ ਵੀ ਚਲੀ ਗਈ। ਮੌਕਾ ਦੇਖ ਕੇ ਦੋਸ਼ੀ ਲੜਕੀ ਨੇ ਲਾੜਾ-ਲਾੜੀ 'ਤੇ ਕੈਮੀਕਲ ਪਾ ਦਿੱਤਾ।
ਇਹ ਵੀ ਪੜ੍ਹੋ : Amritpal Singh Arrested: ਫਰਾਰ ਹੋਣ ਤੋਂ ਫੜੇ ਜਾਣ ਤੱਕ ਅੰਮ੍ਰਿਤਪਾਲ ਸਿੰਘ ਦੀ ਕਹਾਣੀ! ਜਾਣੋ ਹੁਣ ਤੱਕ ਕੀ-ਕੀ ਹੋਇਆ?