Avalanche News: ਸਿੱਕਮ ਦੇ ਨਾਥੁਲਾ `ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਛੇ ਸੈਲਾਨੀਆਂ ਦੀ ਮੌਤ, 11 ਜ਼ਖ਼ਮੀ
Avalanche News: ਸਿੱਕਮ ਦੇ ਨਾਥੁਲਾ ਇਲਾਕੇ ਵਿੱਚ ਮੰਗਲਵਾਰ ਨੂੰ ਵੱਡੀ ਘਟਨਾ ਵਾਪਰੀ। ਇਸ ਘਟਨਾ ਵਿੱਚ 6 ਸੈਲਾਨੀਆਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਰਾਹਤ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ।
Avalanche News: ਸਿੱਕਮ ਦੇ ਨਾਥੁਲਾ ਪਹਾੜੀ ਦੱਰੇ 'ਤੇ ਮੰਗਲਵਾਰ ਨੂੰ ਬਰਫ਼ ਦੇ ਤੋਦੇ ਖਿਸਕਣ ਕਾਰਨ ਛੇ ਸੈਲਾਨੀਆਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਬਰਫ਼ਬਾਰੀ ਤੋਂ ਬਾਅਦ ਕਈ ਸੈਲਾਨੀਆਂ ਦੇ ਬਰਫ਼ ਵਿੱਚ ਫਸੇ ਹੋਣ ਦਾ ਖ਼ਦਸ਼ਾ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਬਰਫ਼ਬਾਰੀ ਦੌਰਾਨ 150 ਤੋਂ ਵੱਧ ਸੈਲਾਨੀਆਂ ਦੇ ਇਲਾਕੇ ਵਿੱਚ ਹੋਣ ਦੀ ਸੂਚਨਾ ਹੈ। ਸਿੱਕਮ-ਨਾਥੁਲਾ ਸਰਹੱਦੀ ਖੇਤਰ 'ਚ ਭਾਰੀ ਬਰਫ ਦੇ ਤੋਦੇ ਡਿੱਗਣ ਕਾਰਨ 6 ਸੈਲਾਨੀਆਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਗੰਗਟੋਕ ਤੋਂ ਨਾਥੁਲਾ ਨੂੰ ਜੋੜਨ ਵਾਲੀ ਜਵਾਹਰ ਲਾਲ ਨਹਿਰੂ ਰੋਡ 'ਤੇ 15 ਮੀਲ ਦੂਰ ਬਰਫ਼ ਦੇ ਤੋਦੇ ਹੇਠਾਂ ਡਿੱਗਣ ਕਾਰਨ ਛੇ ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 80 ਤੋਂ ਵੱਧ ਲੋਕਾਂ ਦੇ ਬਰਫ਼ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ।
ਇਹ ਬਰਫ਼ ਦੇ ਤੋਦੇ ਮੰਗਲਵਾਰ ਦੁਪਹਿਰ ਕਰੀਬ 12.20 ਵਜੇ ਖਿਸਕੇ। ਇਸ ਨਾਲ ਜ਼ਖਮੀ ਛੇ ਲੋਕਾਂ ਨੇ ਨੇੜਲੇ ਫੌਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਨ੍ਹਾਂ ਵਿੱਚ ਚਾਰ ਮਰਦ, ਇੱਕ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ। ਪੁਲਿਸ ਮੁਤਾਬਕ 150 ਤੋਂ ਵੱਧ ਸੈਲਾਨੀ ਅਜੇ ਵੀ ਫਸੇ ਹੋਏ ਹਨ। ਇਸ ਦੌਰਾਨ ਬਰਫ਼ ਵਿੱਚ ਫਸੇ 30 ਸੈਲਾਨੀਆਂ ਨੂੰ ਬਚਾਇਆ ਗਿਆ ਹੈ ਅਤੇ ਗੰਗਟੋਕ ਦੇ ਐਸਟੀਐਨਐਮ ਹਸਪਤਾਲ ਅਤੇ ਸੈਂਟਰਲ ਰੈਫਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : Coronavirus Punjab: ਪੰਜਾਬ 'ਚ ਦੋ ਕੋਰੋਨਾ ਪੀੜਤਾਂ ਦੀ ਮੌਤ, ਜਾਣੋ ਕੀ ਕਹਿੰਦੇ ਨੇ ਪੰਜਾਬ ਦੇ ਅੰਕੜੇ
ਮੌਕੇ 'ਤੇ ਸਿੱਕਮ ਪੁਲਿਸ ਸਿੱਕਮ ਦੇ ਟਰੈਵਲ ਏਜੰਟਾਂ ਦੀ ਐਸੋਸੀਏਸ਼ਨ, ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਅਤੇ ਡਰਾਈਵਰਾਂ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਚੈੱਕਪੋਸਟ ਦੇ ਇੰਸਪੈਕਟਰ ਜਨਰਲ ਸੋਨਮ ਤੇਨਜਿੰਗ ਭੂਟੀਆ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, "ਪਾਸ ਸਿਰਫ਼ 13ਵੇਂ ਮੀਲ ਲਈ ਜਾਰੀ ਕੀਤੇ ਜਾਂਦੇ ਹਨ ਪਰ ਸੈਲਾਨੀ ਬਿਨਾਂ ਇਜਾਜ਼ਤ 15ਵੇਂ ਮੀਲ ਵੱਲ ਚਲੇ ਗਏ। ਇਹ ਘਟਨਾ 15ਵੇਂ ਮੀਲ 'ਤੇ ਵਾਪਰੀ।" ਨਾਥੂਲਾ ਦੱਰਾ ਚੀਨ ਦੀ ਸਰਹੱਦ 'ਤੇ ਸਥਿਤ ਹੈ ਅਤੇ ਇਹ ਆਪਣੀ ਮਨਮੋਹਕ ਸੁੰਦਰਤਾ ਕਾਰਨ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ।
ਇਹ ਵੀ ਪੜ੍ਹੋ : Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ