New Parliament Inauguration: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ (28 ਮਈ) ਨੂੰ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕਰ ਰਹੇ ਹਨ। ਨਵੀਂ ਸੰਸਦ ਦੇ ਉਦਘਾਟਨ ਲਈ ਵੈਦਿਕ ਮੰਤਰ ਉਚਾਰਣ ਦੇ ਨਾਲ ਹਵਨ-ਪੂਜਨ ਕੀਤਾ ਗਿਆ। ਪੀਐਮ ਮੋਦੀ ਵੱਲੋਂ ਨਵੀਂ ਸੰਸਦ ਵਿੱਚ ਸੇਂਗੋਲ ਲਗਾਉਣ ਤੋਂ ਬਾਅਦ ਸਰਬ ਧਰਮ ਪ੍ਰਾਰਥਨਾ ਸਭਾ ਕਰਵਾਈ ਗਈ। ਗੁਰੂ ਸਾਹਿਬਾਨ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਨੇ ਸਰਬ ਧਰਮ ਅਰਦਾਸ ਕੀਤੀ।


COMMERCIAL BREAK
SCROLL TO CONTINUE READING

ਇਸ ਦੌਰਾਨ ਪੀਐਮ ਮੋਦੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਸਮੇਤ ਮੋਦੀ ਸਰਕਾਰ ਦੀ ਪੂਰੀ ਕੈਬਨਿਟ ਮੌਜੂਦ ਸੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿੱਚ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਸਨ। ਨਵੀਂ ਪਾਰਲੀਮੈਂਟ ਵਿੱਚ ਸਰਬ ਧਰਮ ਪ੍ਰਾਰਥਨਾ ਸਭਾ ਵਿੱਚ ਕਈ ਧਰਮਾਂ ਦੇ ਧਾਰਮਿਕ ਆਗੂਆਂ ਨੇ ਆਪਣੀਆਂ ਪ੍ਰਾਰਥਨਾ ਕੀਤੀ। ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਇਥੇ ਪ੍ਰਾਥਨਾ ਕੀਤੀ।


ਸਰਬਧਰਮ ਅਰਦਾਸ ਵਿੱਚ ਬੋਧੀ, ਈਸਾਈ, ਜੈਨ, ਪਾਰਸੀ, ਮੁਸਲਿਮ, ਸਿੱਖ, ਸਨਾਤਨ ਸਮੇਤ ਕਈ ਧਰਮਾਂ ਦੇ ਧਾਰਮਿਕ ਆਗੂਆਂ ਨੇ ਅਰਦਾਸ ਕੀਤੀ। ਨਵੀਂ ਪਾਰਲੀਮੈਂਟ ਦੇ ਉਦਘਾਟਨ ਮੌਕੇ ਸਾਰੇ ਧਰਮਾਂ ਦੇ ਧਾਰਮਿਕ ਆਗੂਆਂ ਅਤੇ ਵਿਦਵਾਨਾਂ ਨੇ ਆਪੋ-ਆਪਣੇ ਨਿਯਮਾਂ ਅਨੁਸਾਰ ਰਸਮਾਂ ਨਿਭਾਈਆਂ। ਇਸ ਦੌਰਾਨ ਪੀਐਮ ਮੋਦੀ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਨੇਤਾਵਾਂ ਨੇ ਇਹ ਅਰਦਾਸਾਂ ਸੁਣੀਆਂ। ਇਸ ਮੌਕੇ ਇੱਕ ਸਿੱਖ ਬੀਬੀ ਤੇ ਰਾਗੀ ਜਥੇ ਨੇ ਸ਼ਬਦ ਕੀਰਤਨ ਨਾਲ ਸਭ ਨੂੰ ਨਿਹਾਲ ਕੀਤਾ।


ਇਹ ਵੀ ਪੜ੍ਹੋ : New Parliament Inauguration: PM ਮੋਦੀ ਨੇ ਨਵੀਂ ਸੰਸਦ 'ਸੇਂਗੋਲ' ਦਾ ਕੀਤਾ ਉਦਘਾਟਨ ਫਿਰ 20 ਪੰਡਿਤਾਂ ਤੋਂ ਲਿਆ ਆਸ਼ੀਰਵਾਦ


ਸੰਸਦ ਭਵਨ ਦੇ ਉਦਘਾਟਨ ਮੌਕੇ ਕਰਵਾਈ ਗਈ ਸਰਵ ਧਰਮ ਪ੍ਰਾਥਨਾ ਸਭਾ ਦੌਰਾਨ ਸਿੱਖ ਸਕਾਲਰ ਬਲਬੀਰ ਸਿੰਘ ਅਤੇ ਜਸਵੀਰ ਕੌਰ ਨੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕੀਤੀ। ਇਸ ਦੌਰਾਨ ਜਸਵੀਰ ਕੌਰ ਨੇ ਕਿਹਾ ਕਿ ਸੰਸਦ ਭਵਨ ਦੀ ਨਵੀਂ ਬਣੀ ਇਮਾਰਤ ਇਤਿਹਾਸਕ ਪਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਮਾਰਤ ਰਾਹੀਂ ਪੂਰੇ ਦੇਸ਼ ਨੂੰ ਇਨਸਾਫ ਮਿਲੇ। ਇਸ ਮੌਕੇ ਸਿੱਖ ਸਕਾਲਰ ਬਲਬੀਰ ਸਿੰਘ ਨੇ ਸੰਸਦ ਭਵਨ ਦੇ ਉਦਘਾਟਨ ਉਤੇ ਪੂਰੇ ਦੇਸ਼ ਨੂੰ ਵਧਾਈ ਦਿੱਤੀ।


ਇਹ ਵੀ ਪੜ੍ਹੋ : Farmers Protest: ਪਹਿਲਵਾਨਾਂ ਦੇ ਹੱਕ 'ਚ ਉਤਰੇ ਕਿਸਾਨ; ਅੰਬਾਲਾ ਪੁਲਿਸ ਛਾਉਣੀ 'ਚ ਹੋਇਆ ਤਬਦੀਲ, ਲਗਾਏ ਬੈਰੀਕੇਡ