Lawrence Bishnoi Interview News: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਵੱਲੋਂ ਇੱਕ ਟੀਵੀ ਚੈਨਲ ਉਪਰ ਦਿੱਤੇ ਗਏ ਇੰਟਰਵਿਊ ਨੇ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਉਤੇ ਸਵਾਲੀਆਂ ਚਿੰਨ੍ਹ ਖੜ੍ਹੇ ਕਰ ਦਿੱਤੇ ਹਨ। ਇਸ ਸਨਸਨੀਖੇਜ ਇੰਟਰਵਿਊ ਨੂੰ ਲੈ ਕੇ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਤੇ ਜੈਪੁਰ ਪੁਲਿਸ ਨੇ ਸਾਫ਼ ਪੱਲਾ ਝਾੜ ਦਿੱਤਾ ਹੈ। ਪੰਜਾਬ ਵਿੱਚ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਾਮਲਾ ਕਾਫੀ ਭਖ ਗਿਆ ਹੈ।


COMMERCIAL BREAK
SCROLL TO CONTINUE READING

ਦਰਅਸਲ ਜੇਲ੍ਹ ਦੇ ਅੰਦਰੋਂ ਚਲਾਏ ਜਾ ਰਹੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ 'ਚ ਹਫੜਾ-ਦਫੜੀ ਮਚ ਗਈ ਹੈ। ਇਸ ਵੀਡੀਓ ਮਗਰੋਂ ਜੇਲ੍ਹ ਦੇ ਅੰਦਰ ਲਾਰੈਂਸ ਕੋਲ ਮੋਬਾਈਲ ਫ਼ੋਨ ਪਹੁੰਚਣ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਆਮ ਲੋਕ ਤੇ ਸਿਆਸੀ ਧਿਰਾਂ ਜੇਲ੍ਹ ਪ੍ਰਸ਼ਾਸਨ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹੇ ਕਰ ਰਹੇ ਹਨ।


ਬਠਿੰਡਾ ਜੇਲ੍ਹ ਦੇ ਸੁਪਰਡੈਂਟ ਨੇ ਇਸ ਇੰਟਰਵਿਊ ਨੂੰ ਲੈ ਕੇ ਏਜੰਸੀ ਵੱਲ ਸੰਕੇਤ ਕੀਤੇ ਹਨ। ਟੀਵੀ 9 ਭਾਰਤਵਰਸ਼ ਦੀ ਇੱਕ ਰਿਪੋਰਟ ਅਨੁਸਾਰ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐਨਡੀ ਨੇਗੀ ਨੇ ਕਿਹਾ ਕਿ, ''ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਇਹ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਦਾ ਨਹੀਂ ਹੈ। ਕਈ ਵਾਰ ਏਜੰਸੀ ਇਸ ਨੂੰ ਲੈ ਕੇ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਉਥੇ ਕਿਤੇ ਰਿਕਾਰਡ ਕੀਤਾ ਗਿਆ ਹੋਵੇ।'' ਨੇਗੀ ਨੇ ਕਿਹਾ ਕਿ, ''ਲਾਰੈਂਸ ਬਿਸ਼ਨੋਈ ਪ੍ਰੋਡਕਸ਼ਨ ਵਾਰੰਟ 'ਤੇ ਅਕਸਰ ਲਿਜਾਇਆ ਜਾਂਦਾ ਹੈ। ਹੋ ਸਕਦਾ ਹੈ ਕਿ ਉਦੋਂ ਉਸਨੇ ਇੰਟਰਵਿਊ ਦਿੱਤਾ ਹੋਵੇ।''


ਇਹ ਵੀ ਪੜ੍ਹੋ : G20 Summit 2023: ਅੰਮ੍ਰਿਤਸਰ 'ਚ ਅੱਜ ਤੋਂ G-20 ਸੰਮੇਲਨ ਦਾ ਆਗਾਜ਼; ਸਿੱਖਿਆ ਨੂੰ ਨਵੀਆਂ ਉਚਾਈਆਂ 'ਤੇ ਲਿਜਾਉਣ 'ਤੇ ਧਿਆਨ ਕੇਂਦਰਿਤ


ਸੁਪਰਡੈਂਟ ਨੇਗੀ ਦੇ ਇਸ ਬਿਆਨ ਅਨੁਸਾਰ ਉਨ੍ਹਾਂ ਨੇ ਆਪਣਾ ਪੱਲਾ ਝਾੜ ਕੇ ਗੇਂਦ ਏਜੰਸੀ ਦੇ ਪਾਲ਼ੇ ਵਿੱਚ ਸੁੱਟ ਦਿੱਤੀ ਹੈ। ਐੱਸਐੱਸਪੀ ਬਠਿੰਡਾ ਗੁਲਜੀਤ ਸਿੰਘ ਖੁਰਾਨਾ ਨੇ ਵੀ ਇਹੀ ਗੱਲ ਦੋਹਰਾਈ। ਦੂਜੇ ਪਾਸੇ ਜੈਪੁਰ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਜੈਪੁਰ ਪੁਲਿਸ ਦਾ ਕਹਿਣਾ ਹੈ ਕਿ ਜੈਪੁਰ ਵਿੱਚ ਬਿਸ਼ਨੋਈ ਨੂੰ ਕਿਸੇ ਮੀਡੀਆ ਮੁਲਾਜ਼ਮ ਨੂੰ ਨਹੀਂ ਮਿਲਣ ਦਿੱਤਾ ਗਿਆ ਤੇ ਨਾ ਹੀ ਇੰਟਰਵਿਊ ਹੋਇਆ। ਪੇਸ਼ੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਹੈ। 7 ਮਾਰਚ ਨੂੰ ਪੰਜਾਬ ਪੁਲਿਸ ਲਾਰੈਂਸ ਨੂੰ ਜੈਪੁਰ ਤੋਂ ਪੰਜਾਬ ਲਿਜਾ ਚੁੱਕੀ ਹੈ। ਪੰਜਾਬ ਤੋਂ ਜਦ ਲਾਰੈਂਸ ਬਿਸ਼ਨੋਈ ਨੂੰ ਜੈਪੁਰ ਲਿਆਂਦਾ ਗਿਆ ਸੀ ਤਾਂ ਉਦੋਂ ਇੰਟਰਵਿਊ ਦਾ ਮਾਮਲਾ ਸਾਹਮਣੇ ਆਇਆ ਹੈ।ਦੂਜੇ ਪਾਸੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆ ਨੂੰ ਕਿਹਾ ਹੈ ਕਿ ਉਹ ਹੁਣ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇੰਟਰਵਿਊ ਸੁਣ ਲਿਆ ਹੈ ਅਤੇ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਸਭ ਕੁਝ ਸਪੱਸ਼ਟ ਕਰ ਦੇਣਗੇ।


ਇਹ ਵੀ ਪੜ੍ਹੋ :Schools Closed News: H3N2 ਵਾਇਰਸ ਦੇ ਕਹਿਰ ਵਿਚਾਲੇ ਇਸ ਸੂਬੇ 'ਚ ਸਕੂਲ ਬੰਦ