Business News: ਆਸਟ੍ਰੇਲੀਆ ਦੀ ਬਾਇਓਟੈਕਨੋਲੋਜੀ ਕੰਪਨੀ ਪੰਜਾਬ `ਚ ਕਰੇਗੀ ਕਾਰੋਬਾਰ
Business News: ਪੰਜਾਬ ਸਰਕਾਰ ਦਾ ਬਾਹਰੀ ਦੇਸ਼ਾਂ ਵਿਚੋਂ ਕਾਰੋਬਾਰ ਨੂੰ ਪੰਜਾਬ ਵਿੱਚ ਲਿਆਉਣ ਦੇ ਯਤਨਾਂ ਨੂੰ ਹੌਲੀ-ਹੌਲੀ ਬੂਰ ਪੈ ਰਿਹਾ ਹੈ। ਆਸਟ੍ਰੇਲੀਆ ਦੀ ਇੱਕ ਕੰਪਨੀ ਨੇ ਪੰਜਾਬ ਵਿੱਚ ਆਪਣੇ ਉਤਪਾਦ ਲਾਂਚ ਕੀਤੇ।
Business News: ਆਸਟ੍ਰੇਲੀਆ ਤੋਂ ਸਨਅਤੀ ਸ਼ਹਿਰ ਲੁਧਿਆਣਾ ਆਏ ਇੱਕ ਵਪਾਰੀ ਵਫ਼ਦ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਫ਼ੈਸਲਾ ਹੋਇਆ ਕਿ ਆਸਟ੍ਰੇਲੀਆ ਦੀ ਬਾਇਓਟੈਕਨੋਲੋਜੀ ਕੰਪਨੀ ਪੰਜਾਬ ਨਾਲ ਕਾਰੋਬਾਰ ਕਰੇਗੀ। ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਾਸੇ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ ਜਾ ਰਿਹਾ ਹੈ ਉਥੇ ਹੀ ਆਸਟ੍ਰੇਲੀਆ ਤੋਂ ਆਇਆ ਵਪਾਰੀਆਂ ਦਾ ਇੱਕ ਵਫਦ ਵਿਸ਼ੇਸ਼ ਤੌਰ ਉਤੇ ਲੁਧਿਆਣਾ ਪਹੁੰਚਿਆ।
ਉਨ੍ਹਾਂ ਵੱਲੋਂ ਪੰਜਾਬ ਵਿੱਚ ਵਪਾਰ ਲਈ ਫੈਸਲਾ ਕੀਤਾ ਗਿਆ ਹੈ ਅਤੇ ਨਾਲ ਹੀ ਲੁਧਿਆਣਾ ਤੋਂ ਸਥਾਨਕ ਵਿਧਾਇਕ ਨਾਲ ਖਾਸ ਨਾਲ ਮੁਲਾਕਾਤ ਵੀ ਕੀਤੀ ਗਈ। ਮੂਲ ਰੂਪ ਤੋਂ ਆਸਟ੍ਰੇਲੀਆ ਨਾਲ ਸਬੰਧਤ ਬਾਇਓਟੈਕਨਾਲੋਜੀ ਕੰਪਨੀ ਵੱਲੋਂ ਕੁਝ ਪ੍ਰੋਡਕਟ ਪੰਜਾਬ ਵਿੱਚ ਲਾਂਚ ਕੀਤੇ ਗਏ ਹਨ ਤੇ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆ ਦੇ ਵਿੱਚ ਵੀ ਵਪਾਰ ਦੇ ਸੁਖਾਲੇ ਮਾਹੌਲ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ। ਇਸ ਤਿੰਨ ਮੈਂਬਰੀ ਵਫਦ ਵੱਲੋਂ ਲੁਧਿਆਣਾ ਤੋਂ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਲੁਧਿਆਣਾ ਦੇ ਵਪਾਰੀ, ਸਾਬਕਾ ਇੰਡਸਟਰੀ ਚੇਅਰਮੈਨ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਸਨ।
ਇਸ ਮੌਕੇ ਵਫਦ ਨਾਲ ਆਏ ਆਸਟ੍ਰੇਲੀਅਨ ਮੂਲ ਦੇ ਕਾਰੋਬਾਰੀਆਂ ਨੇ ਕਿਹਾ ਭਾਰਤ ਵਿੱਚ ਕਾਰੋਬਾਰ ਲਈ ਚੰਗਾ ਮਾਹੌਲ ਹੈ ਅਤੇ ਭਾਰਤ ਵਿੱਚ ਨੌਜਵਾਨਾਂ ਦੀ ਬਹੁਗਿਣਤੀ ਹੈ। ਭਾਰਤ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਤਰੱਕੀ ਲਈ ਜਾਣਿਆ ਜਾਂਦਾ ਹੈ। ਭਾਰਤ ਦੇ ਆਸਟ੍ਰੇਲੀਆ ਦੇ ਨਾਲ ਵੀ ਚੰਗੇ ਸਬੰਧ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਵੀ ਕਾਫੀ ਮਸ਼ਹੂਰ ਰਹੀਆਂ ਹਨ। ਹਾਲਾਂਕਿ ਉਹ ਕ੍ਰਿਕਟ ਦੀ ਨਹੀਂ ਸਗੋਂ ਵਪਾਰ ਦੀ ਗੱਲ ਕਰਨ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬੀਆਂ ਦੀ ਆਓ-ਭਗਤ ਤੇ ਭਾਰਤ ਦੇ ਖਾਣ-ਪੀਣ ਦੀ ਕਾਫੀ ਤਾਰੀਫ ਕੀਤੀ। ਵਫਦ ਦੇ ਮੈਂਬਰਾਂ ਨੇ ਕਿਹਾ ਕਿ ਭਾਰਤ ਹੁਣ ਸਾਨੂੰ ਆਪਣੇ ਘਰ ਵਰਗਾ ਹੀ ਲੱਗਦਾ ਹੈ।
ਇਹ ਵੀ ਪੜ੍ਹੋ : Punjab News: ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਆਪਣੇ ਵਾਲ ਕੀਤੇ ਦਾਨ, ਪਿਛਲੇ ਮਹੀਨੇ ਹੋਈ ਸੀ ਕੈਂਸਰ ਦੀ ਸਰਜਰੀ
ਏ ਬੀ ਜੀ ਗਰੁੱਪ ਦੀ ਮਾਲਕ ਜੈਸਿਕਾ ਤੇ ਹਾਈ ਹਾਈਟਸ ਦੇ ਮਾਲਕ ਪ੍ਰੀਆਂਸ਼ੁ ਬੱਤਾ ਨੇ ਦੱਸਿਆ ਕਿ ਆਸਟ੍ਰੇਲੀਆ ਅਧਾਰਿਤ ਕੰਪਨੀ ਵੱਲੋਂ ਪੰਜਾਬ ਵਿੱਚ ਵਪਾਰ ਲਈ ਦਵਾਈਆਂ ਦੇ ਕੁੱਝ ਪ੍ਰੋਡਕਟਾਂ ਨੂੰ ਲਾਂਚ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਵਿਧਾਇਕ ਕੁਲਵੰਤ ਸਿੱਧੂ ਵੱਲੋਂ ਇਸ ਵਫਦ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਬੀਤੇ ਦਿਨਾਂ ਦੇ ਅੰਦਰ ਨਿਵੇਸ਼ ਪੰਜਾਬ ਨੂੰ ਲੈ ਕੇ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਸੀ ਇਹ ਉਸ ਦਾ ਹੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਪੰਜਾਬ ਦੀ ਸੋਚ ਉਤੇ ਸਵਾਲ ਚੁੱਕ ਰਹੇ ਸਨ ਇਹ ਵਫ਼ਦ ਉਨ੍ਹਾਂ ਦੇ ਲਈ ਜਵਾਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਚੰਗਾ ਮਾਹੌਲ ਹੈ ਇਸੇ ਕਰਕੇ ਵਪਾਰੀ ਇੱਥੇ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਵਿਦੇਸ਼ੀ ਵਪਾਰੀਆਂ ਦਾ ਵਫਦ ਲੁਧਿਆਣਾ ਪਹੁੰਚਿਆ ਹੈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Amritpal Singh News : ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕਿਆ, ਪੁੱਛਗਿੱਛ ਸ਼ੁਰੂ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ