Adani Enterprises FPO: ਕੰਪਨੀ ਦਾ ਵੱਡਾ ਬਿਆਨ; ਅਡਾਨੀ ਐਂਟਰਪ੍ਰਾਈਜਿਜ਼ ਨੇ FPO ਲਿਆ ਵਾਪਸ
Adani Enterprises FPO:ਅਡਾਨੀ ਐਂਟਰਪ੍ਰਾਈਜ਼ਜ਼ ਲਿਮਿਟੇਡ ਦੇ ਬੋਰਡ ਨੇ ਪੂਰੀ ਤਰ੍ਹਾਂ ਸਬਸਕ੍ਰਾਈਬ ਕੀਤੀ ਫਾਲੋ ਆਨ ਪਬਲਿਕ ਆਫਰ (FPO) ਨੂੰ ਵਾਪਸ ਲੈ ਲਿਆ ਹੈ। ਇਸਦੇ ਪਿੱਛੇ ਕੀ ਵਜ੍ਹਾ ਹੈ ਅਤੇ ਉਸ ਲਈ ਜਾਣੋ ਕੀ ਹੈ ਪੂਰਾ ਮਾਮਲਾ...
Adani Enterprises FPO: ਅਡਾਨੀ ਗਰੁੱਪ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਹੁਣ ਅਡਾਨੀ ਗਰੁੱਪ ਨੇ ਅਡਾਨੀ ਇੰਟਰਪ੍ਰਾਈਜਿਜ਼ ਦੇ FPO ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਜਿਸ ਤਹਿਤ ਅਡਾਨੀ ਗਰੁੱਪ ਨੇ ਆਪਣਾ FPO ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਹਾਲ ਹੀ ਵਿੱਚ ਅਡਾਨੀ ਇੰਟਰਪ੍ਰਾਈਜਿਜ਼ ਦਾ ਐਫਪੀਓ ਜਾਰੀ ਕੀਤਾ ਸੀ ਅਤੇ 31 ਜਨਵਰੀ ਤੱਕ ਨਿਵੇਸ਼ਕਾਂ ਕੋਲ ਇੱਥੇ (Adani Enterprises FPO)ਪੈਸਾ ਲਗਾਉਣ ਦਾ ਮੌਕਾ ਸੀ।
ਬਜਟ ਵਾਲੇ ਦਿਨ ਕੰਪਨੀ ਨੇ ਆਪਣਾ ਐਫਪੀਓ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਨੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਵੀ ਵਾਅਦਾ ਕੀਤਾ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਨਿਵੇਸ਼ਕਾਂ ਦਾ ਪੈਸਾ ਵਾਪਸ ਕਰੇਗੀ ਪਰ ਹੁਣ (Adani Enterprises FPO) ਐੱਫਪੀਓ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ: Health Tips: ਉਮਰ ਤੋਂ ਪਹਿਲਾਂ ਕਰਨਾ ਪੈ ਸਕਦਾ ਬੁੱਢੇ ਹੋਣ ਦਾ ਸਾਹਮਣਾ, ਇੰਝ ਦੂਰ ਕਰੋ ਇਹ ਆਦਤਾਂ
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ (Adani Enterprises FPO) ਦੇ ਨਿਰਦੇਸ਼ਕ ਮੰਡਲ ਨੇ 1 ਫਰਵਰੀ ਨੂੰ ਹੋਈ ਬੈਠਕ 'ਚ FPO 'ਤੇ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਆਪਣੇ ਸ਼ੇਅਰਧਾਰਕਾਂ ਦੇ ਹਿੱਤ ਵਿੱਚ ਅੰਸ਼ਕ ਤੌਰ 'ਤੇ ਭੁਗਤਾਨ ਕੀਤੇ ਆਧਾਰ 'ਤੇ 1 ਰੁਪਏ ਦੇ ਫੇਸ ਵੈਲਿਊ ਦੇ 20,000 ਕਰੋੜ ਰੁਪਏ ਤੱਕ ਦੇ ਇਕੁਇਟੀ ਸ਼ੇਅਰਾਂ ਦੀ ਪੇਸ਼ਕਸ਼ ਨਾਲ ਅੱਗੇ ਨਹੀਂ ਵਧੇਗੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ (Adani Enterprises FPO) ਉਹ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰਨ ਲਈ ਬੁੱਕ ਰਨਿੰਗ ਲੀਡ ਮੈਨੇਜਰ (ਬੀਆਰਐਲਐਮ) ਨਾਲ ਮਿਲ ਕੇ ਕੰਮ ਕਰ ਰਹੇ ਹਨ। ਦੱਸ ਦੇਈਏ ਕਿ 27 ਜਨਵਰੀ ਨੂੰ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਨੇ 20 ਹਜ਼ਾਰ ਕਰੋੜ ਜੁਟਾਉਣ ਲਈ ਐੱਫਪੀਓ ਜਾਰੀ (Adani Enterprises FPO) ਕੀਤਾ ਸੀ। ਹੁਣ ਬੀਤੇ ਦਿਨੀ ਮੀਟਿੰਗ ਵਿੱਚ ਅਡਾਨੀ ਐਂਟਰਪ੍ਰਾਈਜਿਜ਼ ਨੇ 1 ਫਰਵਰੀ ਨੂੰ ਅਚਾਨਕ ਆਪਣਾ ਐਫਪੀਓ ਵਾਪਸ ਲੈਣ ਦਾ ਫੈਸਲਾ ਕੀਤਾ।