Airtel News: ਏਅਰਟੈੱਲ ਇੰਡੀਆ ਨੇ ਡਾਟਾ ਬ੍ਰੀਚ  ਦੇ ਦਾਅਵਿਆਂ ਦਾ ਦ੍ਰਿੜਤਾ ਨਾਲ ਖੰਡਨ ਕੀਤਾ ਹੈ। ਇਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਏਅਰਟੇਲ ਇੰਡੀਆ ਨੇ 375  ਮਿਲਿਅਨ ਯੂਜ਼ਰਸ ਦੇ ਡੇਟਾ ਨੂੰ ਡਾਰਕ ਵੈਬ 'ਤੇ ਵੇਚਣ ਲਈ ਉਪਲਬਧ ਕਰਵਾਇਆ ਹੈ। ਐਕਸ (ਟਵਿੱਟਰ) 'ਤੇ ਡਾਰਕ ਵੈੱਬਸਾਈਟ ਇੰਫਾਰਮਰ ਦੀ ਪੋਸਟ ਮੁਤਾਬਕ ਇੱਕ ਗੈਰ-ਪ੍ਰਾਣਿਕ ਡੇਟਾ ਹੈਕਰ ਜਿਸਦਾ ਨਾਮ ਜ਼ੇਨਜ਼ੇਨ ਹੈ, ਕਥਿਤ ਤੌਰ 'ਤੇ ਏਅਰਟੇਲ ਇੰਡੀਆ ਗਾਹਕਾਂ ਨਾਲ ਸਬੰਧਤ ਡੇਟਾ ਵੇਚ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਐਕਸ 'ਤੇ ਕੀਤੀ ਗਈ ਇਹ ਪੋਸਟ ਡਿਲੀਟ ਕਰ ਦਿੱਤੀ ਗਈ ਹੈ।


COMMERCIAL BREAK
SCROLL TO CONTINUE READING

ਕਥਿਤ ਡਾਟਾ ਬ੍ਰੀਚ ਵਿੱਚ ਜੂਨ 2024 ਤੱਕ ਅਪਡੇਟ ਕੀਤੇ ਗਏ, 375 ਮਿਲੀਅਨ ਗਾਹਕਾਂ ਦਾ ਵੇਰਵਾ ਸ਼ਾਮਿਲ ਹੈ। ਜੂਨ 2024 ਵਿੱਚ ਹੋਇਆ ਦਾਅਵਾ ਕੀਤਾ ਗਿਆ ਕਿ ਬ੍ਰੀਚ  ਵਿੱਚ ਮੋਬਾਈਲ ਨੰਬਰ, ਨਾਮ, ਜਨਮ ਮਿਤੀ, ਪਿਤਾ ਦਾ ਨਾਮ, ਸਥਾਨਕ ਪਤਾ, ਸਥਾਈ ਪਤਾ, ਵਿਕਲਪਿਕ ਨੰਬਰ, ਈਮੇਲ ਆਈਡੀ, ਲਿੰਗ, ਰਾਸ਼ਟਰੀਅਤਾ, ਕਨੈਕਸ਼ਨ ਦੀ ਕਿਸਮ, ਸਿਮ ਐਕਟੀਵੇਸ਼ਨ ਮਿਤੀ, ਆਧਾਰ, ਫੋਟੋ ਆਈਡੀ ਪਰੂਫ਼ ਵੇਰਵੇ ਅਤੇ ਐਡਰੈੱਸ ਪਰੂਫ਼ ਵੇਰਵੇ ਵਰਗਾ ਡਾਟਾ ਸ਼ਾਮਿਲ ਹੈ।


ਇਹ ਡੇਟਾ, ਜੋ ਕਿ ਏਅਰਟੈੱਲ ਇੰਡੀਆ ਦੇ ਗਾਹਕਾਂ ਨਾਲ ਸਬੰਧਤ ਹੈ,  ਐਕਸਐੱਮਆਰ ਵਿੱਚ 50,000 ਅਮਰੀਕੀ ਡਾਲਰ ਮੁੱਲ ਵਿੱਚ ਵੇਚਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਡਾਰਕ ਵੈੱਬ ਇਨਫਾਰਮਰ ਨੇ ਇੱਕ ਕਮਿਊਨਿਟੀ ਜਿਸਨੂੰ ਬ੍ਰੀਚਫੋਰਮ ਕਿਹਾ ਜਾਂਦਾ ਹੈ. ਉਥੋਂ ਸਕ੍ਰੀਨਸ਼ਾਟ ਪੋਸਟ ਕੀਤੇ, ਜਿਸ ਵਿੱਚ ਇੱਕ ਖਾਤੇ ਨੇ ਨਵੀਨਤਮ ਏਅਰਟੈੱਲ ਇੰਡੀਆ ਗਾਹਕ ਡੇਟਾਬੇਸ ਦੀ ਵਿਕਰੀ ਬਾਰੇ ਪੋਸਟ ਕੀਤਾ। ਇਤਫਾਕਨ ਇਹ ਉਹੀ ਵਿਕਰੇਤਾ ਹੈ ਜਿਸ ਨੇ ਹਾਲ ਹੀ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਡੇਟਾ ਲੀਕ 'ਚ ਸ਼ਮੂਲੀਅਤ ਦਾ ਦਾਅਵਾ ਕੀਤਾ ਸੀ।


ਏਅਰਟੈੱਲ ਇੰਡੀਆ ਦੀ ਪ੍ਰਤੀਕਿਰਿਆ


ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਏਅਰਟੈੱਲ ਦੇ ਗਾਹਕਾਂ ਦੇ ਡੇਟਾਬੇਸ ਨਾਲ ਛੇੜਛਾੜ ਕੀਤੀ ਗਈ ਹੈ। ਇਹ ਏਅਰਟੈੱਲ ਦੇ ਮਾਨ-ਸਨਮਾਨ ਨੂੰ ਖ਼ਰਾਬ ਕਰਨ ਲਈ ਇੱਕ ਨਿਰਾਸ਼ਜਨਕ ਕੋਸ਼ਿਸ਼ ਹੈ। ਅਸੀਂ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਤੇ ਪੁਸ਼ਟੀ ਕਰ ਸਕਦੇ ਹਾਂ ਕਿ ਏਅਰਟੈੱਲ ਸਿਸਟਮ ਤੋਂ ਕੋਈ ਡਾਟਾ ਲੀਕ ਨਹੀਂ ਹੋਇਆ ਹੈ।


ਇਹ ਵੀ ਪੜ੍ਹੋ : British elections Result: ਬ੍ਰਿਟੇਨ ਚੋਣਾਂ 'ਚ ਪੰਜਾਬੀਆਂ ਦਾ ਦਬਦਬਾ; ਲੇਬਰ ਪਾਰਟੀ ਦੇ 9 ਸਿੱਖ ਉਮੀਦਵਾਰ ਜਿੱਤੇ