ਨਵੀਂ ਦਿੱਲੀ:  ਸਰਕਾਰੀ ਟੈਲੀਕਾਮ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਿਟਿਡ (BSNL) ਹੁਣ ਯੂਜ਼ਰਸ ਨੂੰ ਮੁਫ਼ਤ ਸਿਮ ਕਾਰਡ ਦੇ ਰਹੀ ਹੈ. ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣ 75 ਰੁਪਏ ਵਾਲੇ ਰੀਚਾਰਜ ਕੂਪਨ ਦੇ ਨਾਲ ਗਾਹਕਾਂ ਨੂੰ ਮੁਫ਼ਤ ਸਿਮ ਕਾਰਡ ਦਿੱਤਾ ਜਾਏਗਾ। ਤੁਸੀਂ ਫਟਾ ਫਟ ਜਾਣ ਲੋ ਕਿਵੇਂ ਮਿਲਦਾ ਹੈ ਇਹ ਮੁਫ਼ਤ ਕੁਨੈਕਸ਼ਨ


COMMERCIAL BREAK
SCROLL TO CONTINUE READING

ਸਾਡੀ ਸਹਿਯੋਗੀ ਵੈੱਬਸਾਈਟ zeenews.com ਦੇ ਮੁਤਾਬਕ ਬੀਐਸਐਨਐਲ BSNL ਗਾਹਕ ਇੱਕ ਖਾਸ ਸਕੀਮ ਦੇ ਤਹਿਤ ਮੁਫ਼ਤ ਸਿਮ ਕਾਰਡ (FREE Sim Card) ਪਾ ਸਕਦੇ ਹਨ. ਕੰਪਨੀ ਦਾ ਕਹਿਣਾ ਹੈ ਕਿ 75 ਰੁਪਏ ਦੇ ਰੀਚਾਰਜ ਪਲਾਨ (Recharge Plan) ਲੈਂਡ ਲਾਈਨ (Landline) ਅਤੇ ਬਰਾਡਬੈਂਡ ਕੁਨੈਕਸ਼ਨ ( Broadband Connection) ਦੇ ਨਾਲ ਮੁਫ਼ਤ ਸਿਮ ਕਾਰਡ ਦਿੱਤਾ ਜਾ ਰਿਹਾ ਹੈ. ਇਸਦੇ ਲਈ ਤੁਸੀਂ ਸਿੱਧੇ ਬੀਐਸਐਨਐਲ  BSNL ਆਫਿਸ ਨਾਲ ਵੀ ਸੰਪਰਕ ਕਰ ਸਕਦੇ ਹੋ.


ਇਨ੍ਹਾਂ ਦੋ ਸਰਕਲਾਂ ਵਿੱਚ ਚੱਲ ਰਹੀ ਹੈ ਸਕੀਮ 
ਜਾਣਕਾਰੀ ਦੇ ਮੁਤਾਬਕ ਮੁਫ਼ਤ ਸਿਮ ਕਾਰਡ ਵਾਲੀ ਸਕੀਮ ਕੇਰਲ ਅਤੇ ਤਾਮਿਲਨਾਡੂ ਦੇ ਕੁਝ ਸਰਕਲਸ ਚੱਲ ਰਹੀ ਹੈ.


 ਕੀ ਹੋਵੇਗਾ ਫਾਇਦਾ 
BSNL ਦੇ 75 ਰੁਪਏ ਵਾਲੇ ਰੀਚਾਰਜ ਕੂਪਨ ਦੇ ਨਾਲ 100 ਮਿੰਟ ਫ੍ਰੀ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ. ਇਸ ਤੋਂ ਇਲਾਵਾ 2 ਜੀ ਬੀ ਡਾਟਾ ਵੀ ਦਿੱਤਾ ਜਾ ਰਿਹਾ ਹੈ.


 ਸਰਕਾਰੀ ਕਰਮਚਾਰੀਆਂ ਦੇ ਲਈ ਖਾਸ ਡਿਸਕਾਊਂਟ
 ਬੀਐਸਐਨਐਲ ਨੇ ਇਸ ਨਵੀਂ ਸਕੀਮ ਦੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਖਾਸ ਡਿਸਕਾਊਂਟ ਦੇਣ ਦੀ ਘੋਸ਼ਣਾ ਕੀਤੀ  ਹੈ. ਕੰਪਨੀ ਨੇ ਕਿਹਾ ਕਿ ਸਾਰੀ ਸਰਕਾਰੀ ਅਤੇ PSU ਕਰਮਚਾਰੀਆਂ ਨੂੰ 10 ਫ਼ੀਸਦ ਦਾ ਐਡੀਸ਼ਨਲ ਡਿਸਕਾਊਂਟ ਮਿਲੇਗਾ।


 1.5 ਮਹੀਨਾ ਮੁਫ਼ਤ ਸਕੀਮ
ਬੀਐਸਐਨਐਲ ਨੇ ਆਪਣੇ ਬ੍ਰਾਡਬੈਂਡ ਕੁਨੈਕਸ਼ਨ ਨੂੰ ਪਾਪੁਲਰ ਕਰਨ ਦੇ ਲਈ ਖਾਸ ਸਕੀਮ ਵੀ ਕੱਢੀ ਹੈ. ਕੰਪਨੀ ਦਾ ਕਹਿਣਾ ਹੈ ਕਿ 777 ਰੁਪਏ ਅਤੇ 1277 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਦੇ ਲਈ 10.5 ਦਸ ਮਹੀਨੇ ਦਾ ਐਡਵਾਂਸ ਪੇਮੈਂਟ ਕਰਨ ਉੱਤੇ 1.5 ਮਹੀਨੇ ਦੀ ਮੁਫ਼ਤ ਸੇਵਾ ਮਿਲੇਗੀ।


 ਦੱਸ ਦੇਈਏ ਕਿ ਸਕੀਮ ਦਾ ਫਾਇਦਾ ਇਕ ਤੈਅ ਸਮੇਂ ਤੱਕ ਹੀ ਲਿਆ ਜਾ ਸਕਦਾ ਹੈ. ਜਾਣਕਾਰੀ ਦੇ ਮੁਤਾਬਕ ਅਗਰ ਤੁਸੀਂ ਮੁਫ਼ਤ ਸਕੀਮਾਂ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਇਸ ਦੀ ਅਖੀਰੀ ਤਰੀਕ 31 ਮਾਰਚ ਹੈ. ਇਸ ਸਕੀਮ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਅਜੇ ਤੱਕ BSNL ਨੇ ਨਹੀਂ ਲਿਆ ਹੈ.


WATCH LIVE TV