Ludhiana News: ਨਿਗਮ 31 ਜੁਲਾਈ ਤੱਕ ਸੜਕਾਂ ਦੀ ਉਸਾਰੀ ਦਾ ਕੰਮ ਕਰੇਗਾ ਪੂਰਾ-ਸੰਸਦ ਮੈਂਬਰ ਅਰੋੜਾ
Advertisement
Article Detail0/zeephh/zeephh2314894

Ludhiana News: ਨਿਗਮ 31 ਜੁਲਾਈ ਤੱਕ ਸੜਕਾਂ ਦੀ ਉਸਾਰੀ ਦਾ ਕੰਮ ਕਰੇਗਾ ਪੂਰਾ-ਸੰਸਦ ਮੈਂਬਰ ਅਰੋੜਾ

ਨਗਰ ਨਿਗਮ ਲੁਧਿਆਣਾ ਨੇ ਸਨਅਤੀ ਸ਼ਹਿਰ ਦੇ ਫੋਕਲ ਪੁਆਇਟ ਵਿੱਚ ਸੜਕਾਂ ਦੇ ਮੁੜ ਉਸਾਰੀ ਦੇ ਕੁਲ 12 ਕੰਮਾਂ ਵਿਚੋਂ 5 ਕੰਮ ਪੂਰੇ ਕਰ ਲਏ ਹਨ। ਬਾਕੀ 7 ਕੰਮ ਪ੍ਰਗਤੀ ਉਤੇ ਹੈ ਤੇ ਇਸ ਵਿਕਾਸ ਕਾਰਜ ਦੇ ਇਸ ਸਾਲ 31 ਜੁਲਾਈ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਵਿਕਾਸ ਕੰਮਾਂ ਬਾਰੇ ਵਿੱਚ ਸਬੰਧਤ ਅਧਿਕਾਰੀਆਂ ਵੱਲੋਂ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ ਮੈਂਬਰ) ਸ

Ludhiana News: ਨਿਗਮ 31 ਜੁਲਾਈ ਤੱਕ ਸੜਕਾਂ ਦੀ ਉਸਾਰੀ ਦਾ ਕੰਮ ਕਰੇਗਾ ਪੂਰਾ-ਸੰਸਦ ਮੈਂਬਰ ਅਰੋੜਾ

Ludhiana News: ਨਗਰ ਨਿਗਮ ਲੁਧਿਆਣਾ ਨੇ ਸਨਅਤੀ ਸ਼ਹਿਰ ਦੇ ਫੋਕਲ ਪੁਆਇਟ ਵਿੱਚ ਸੜਕਾਂ ਦੇ ਮੁੜ ਉਸਾਰੀ ਦੇ ਕੁਲ 12 ਕੰਮਾਂ ਵਿਚੋਂ 5 ਕੰਮ ਪੂਰੇ ਕਰ ਲਏ ਹਨ। ਬਾਕੀ 7 ਕੰਮ ਪ੍ਰਗਤੀ ਉਤੇ ਹੈ ਤੇ ਇਸ ਵਿਕਾਸ ਕਾਰਜ ਦੇ ਇਸ ਸਾਲ 31 ਜੁਲਾਈ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਵਿਕਾਸ ਕੰਮਾਂ ਬਾਰੇ ਵਿੱਚ ਸਬੰਧਤ ਅਧਿਕਾਰੀਆਂ ਵੱਲੋਂ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ ਮੈਂਬਰ) ਸੰਜੀਵ ਅਰੋੜਾ ਨੂੰ ਇੱਕ ਸਟੇਟਸ ਰਿਪੋਰਟ ਦਿੱਤੀ ਗਈ ਹੈ।

ਅੱਜ ਇਥੇ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਸਾਰੇ 12 ਵਿਕਾਸ ਕਾਰਜ ਨਗਰ ਨਿਗਮ ਵੱਲੋਂ 14.12 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਹਨ। ਇਨ੍ਹਾਂ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ ਰਾਸ਼ੀ ਜਾਰੀ ਕੀਤੀ ਗਈ ਹੈ। ਫੋਕਲ ਪੁਆਇੰਟ (ਫੇਜ਼-1) ਵਿੱਚ ਲਗਭਗ 1.50 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕੀਤੇ ਜਾ ਰਹੇ ਹਨ।

ਇਥੇ ਫੋਕਲ ਪੁਆਇੰਟ ਮੇਨ ਰੋਡ ਨਾਲ ਆਟੋ ਟੈਕ ਸੀ-72 ਤੱਕ ਸੁਰਪਾਲ ਸਾਈਕਲ ਇੰਡਸਟਰੀ ਰੋਡ ਉਤੇ ਬਿਟੂਮਿਨਸ ਰੋਡ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ 20 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਬਿਟੂਮਿਨਸ ਦਾ ਕੰਮ ਬਾਕੀ ਹੈ। ਕੇਜੇ ਫੋਰਜਿੰਗ ਤੋਂ ਪੋਸਟ ਆਫਿਸ ਰੋਡ ਅਤੇ ਲਿੰਕ ਆਫ ਫੋਕਲ ਪੁਆਇੰਟ ਤੱਕ ਬਿਟੂਮਿਨਸ ਰੋਡ ਦੀ ਉਸਾਰੀ ਕੰਮ ਪੂਰਾ ਹੋ ਚੁੱਕਾ ਹੈ।

ਫੋਕਲ ਪੁਆਇੰਟ (ਫੇਜ਼-2) ਵਿੱਚ ਕੇਡਬਲਯੂ ਰੋਡ ਨਾਲ ਵਰਧਮਾਨ ਮਿੱਲ ਤੱਕ ਬਿਟੂਮਿਨਸ ਰੋਡ ਅਤੇ ਕੇਡਬਲਯੂ ਤੋਂ ਯੂਕੋ ਬੈਂਕ ਤੱਕ ਦੀ ਉਸਾਰੀ ਕਾਰਜ 91.51 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਹੋ ਚੁੱਕਾ ਹੈ।

ਫੋਕਲ ਪੁਆਇੰਟ (ਫੇਜ਼-3) ਵਿੱਚ ਕਰੀਬ 3.17 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਡਾਕਘਰ ਤੋਂ ਪੰਜਾਬ ਬਰੂਅਰੀਜ਼ ਤੱਕ ਬਿਟੂਮਿਨਸ ਸੜਕ ਦੇ ਨਿਰਮਾਣ ਦਾ ਕੁੱਲ 10 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਸੀਵਰੇਜ ਦੇ ਨਵੀਨੀਕਰਨ ਦੇ ਕੰਮ ਕਾਰਨ ਇਹ ਕੰਮ ਲਟਕਿਆ ਹੋਇਆ ਹੈ। ਸੀਵਰੇਜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇਹ ਕੰਮ ਤੁਰੰਤ ਮੁਕੰਮਲ ਕਰ ਲਿਆ ਜਾਵੇਗਾ। ਹਾਲਾਂਕਿ ਕੋਕਾ ਕੋਲਾ ਰੋਡ ਅਤੇ ਪੋਸਟ ਆਫਿਸ ਰੋਡ ਤੋਂ ਰੌਕਮੈਨ ਰੋਡ ਦੀ ਉਸਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ।

ਐਚਪੀ ਧਰਮ ਕੰਢਾ ਤੋਂ ਰੇਲਵੇ ਲਾਈਨ ਮੇਨ ਫੋਕਲ ਪੁਆਇੰਟ ਰੋਡ ਤੱਕ ਸੜਕ ਬਣਾਉਣ ਦਾ ਇੱਕ ਹੋਰ ਕੰਮ ਵੀ ਚੱਲ ਰਿਹਾ ਹੈ। ਇਸ ਸੜਕ ਦਾ ਕੁੱਲ 50 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਸੜਕ ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਜ਼ੋਨ-ਸੀ ਦੇ ਬਿਹਾਰੀ ਚੌਕ ਪਿੰਡ ਜੁਗਰਾਣਾ ਵਿੱਚ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।

ਜਸਪਾਲ ਬੰਗੜ ਮੇਨ ਰੋਡ ਦੀ ਮਜ਼ਬੂਤੀ ਦਾ ਕੰਮ ਵੀ ਜਾਰੀ ਹੈ ਅਤੇ ਇਸ ਦਾ 95 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਸੂਆ ਰੋਡ 'ਤੇ ਜੀਕੇ ਕੰਢਾ ਤੋਂ ਬਿਰਦੀ ਕੰਢਾ ਤੱਕ ਇਕ ਹੋਰ ਸੜਕ ਦਾ ਨਿਰਮਾਣ ਵੀ ਚੱਲ ਰਿਹਾ ਹੈ ਅਤੇ ਇਸ ਦਾ 95 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਸਿੰਗਲਾ ਸਾਈਕਲ ਸਟੋਰ (ਏਕਤਾ ਮਾਰਕੀਟ ਗੇਟ ਨੰਬਰ 2) ਅਤੇ ਸੁਰਜੀਤ ਪੈਲੇਸ ਰੋਡ ਢੰਡਾਰੀ ਕਲਾ ਦੀ ਲਿੰਕ ਆਰਸੀਸੀ ਸੜਕ ਦਾ ਨਿਰਮਾਣ ਵੀ ਚੱਲ ਰਿਹਾ ਹੈ ਅਤੇ ਇਸ ਦਾ 40 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਸਾਰੇ ਕੰਮ ਲਗਭਗ 3.50 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਹਨ।

ਅਰੋੜਾ ਨੇ ਕਿਹਾ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਨੇ 25.23 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਫੋਕਲ ਪੁਆਇੰਟ ਵਿੱਚ ਫੇਜ਼ ਪੰਜ, ਛੇ, ਸੱਤ ਅਤੇ ਅੱਠ ਵਿੱਚ ਸੜਕਾਂ ਦੇ ਪੁਨਰ ਨਿਰਮਾਣ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ।

ਫੋਕਲ ਪੁਆਇੰਟ ਖੇਤਰਾਂ ਵਿੱਚ ਸੜਕਾਂ ਦਾ ਨਿਰਮਾਣ ਦਹਾਕੇ ਪਹਿਲਾਂ ਹੋਇਆ ਸੀ। ਇਹ ਸੜਕਾਂ ਦਹਾਕਿਆਂ ਤੋਂ ਖਸਤਾ ਹਾਲਤ ਵਿੱਚ ਸਨ, ਜਿਸ ਕਾਰਨ ਇਲਾਕੇ ਵਿੱਚ ਸਥਿਤ ਸਨਅਤਾਂ ਨੂੰ ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਰੋੜਾ ਨੇ ਉਦਯੋਗਿਕ ਸੰਗਠਨਾਂ ਦੇ ਸੰਪਰਕ ਕਰਨ 'ਤੇ ਇਨ੍ਹਾਂ ਸੜਕਾਂ ਦੇ ਪੁਨਰ ਨਿਰਮਾਣ ਲਈ ਪਹਿਲਕਦਮੀ ਕੀਤੀ।

ਇਸ ਦੌਰਾਨ ਅਰੋੜਾ ਨੇ ਕਿਹਾ ਕਿ ਨਵੀਆਂ ਬਣੀਆਂ ਸੜਕਾਂ ਫੋਕਲ ਪੁਆਇੰਟ ਨੂੰ ਨਵੀਂ ਜੀਵਨ ਰੇਖਾ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰਾ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਪ੍ਰਗਤੀ 'ਤੇ ਨਜ਼ਰ ਰੱਖਣਗੇ।

ਉਨ੍ਹਾਂ ਆਸ ਪ੍ਰਗਟਾਈ ਕਿ 31 ਜੁਲਾਈ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਫੋਕਲ ਪੁਆਇੰਟ ਖੇਤਰਾਂ ਵਿੱਚ ਸਥਿਤ ਸਾਰੇ ਉਦਯੋਗਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਨ੍ਹਾਂ ਸੜਕਾਂ ਲਈ ਲੋੜੀਂਦੇ ਫੰਡ ਜਾਰੀ ਕਰਨ ਲਈ ਧੰਨਵਾਦ ਕੀਤਾ।

Trending news