Punjab News: ਉਦਯੋਗਿਕ ਕ੍ਰਾਂਤੀ ਲਈ ਪੰਜਾਬ ਸਰਕਾਰ ਨੇ ਇੰਡਸਟ੍ਰੀਅਲ ਐਡਵਾਈਜ਼ਰ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਨਅਤ ਦੇ 26 ਸੈਕਟਰਾਂ ਵਿੱਚ ਇਹ ਇੰਡਸਟ੍ਰੀਅਲ ਐਡਵਾਇਜ਼ਰ ਕਮਿਸ਼ਨ ਕੰਮ ਕਰੇਗਾ। ਇਹ ਕਮਿਸ਼ਨ ਟੈਕਸਟਾਈਲ, ਬਾਇਸਾਈਕਲ, ਐਗਰੀਕਲਚਰ, ਟੂਰਿਜ਼ਮ ਫਾਰਮਾ, ਮੈਡੀਕਲ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਵਰਗੇ ਖੇਤਰਾਂ ਲਈ ਕੰਮ ਕਰੇਗਾ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Jalandhar Firing News: 2 ਧਿਰਾਂ ਵਿਚਾਲੇ ਆਹਮੋ-ਸਾਹਮਣੇ ਹੋਈ ਫਾਇਰਿੰਗ, ਇੱਕ ਦੇ ਸਿਰ 'ਚ ਲੱਗੀ ਗੋਲੀ


ਹਰੇਕ ਇੰਡਸਟਰੀ ਐਡਵਾਈਜ਼ਰ ਕਮਿਸ਼ਨ ਦੀ ਉਸ ਸਨਅਤ ਨਾਲ ਜੁੜੇ ਹੀ ਲੋਕ ਅਗਵਾਈ ਕਰਨਗੇ। ਜਿਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦਾ ਦਰਜ ਪ੍ਰਾਪਤ ਹੋਵੇਗਾ। ਹਰ ਇੰਡਸਟਰੀ ਐਡਵਾਈਜ਼ਰ ਕਮਿਸ਼ਨ ਵਿੱਚ ਸਰਕਾਰ ਵੱਲੋਂ ਨਾਮਜ਼ਦ ਉਸ ਇੰਡਸਟਰੀ ਦੇ ਲੋਕ ਵੀ ਰਹਿਣਗੇ। ਇੰਡਸਟਰੀ ਐਡਵਾਈਜ਼ ਕਮਿਸ਼ਨ ਦਾ ਟੀਚਾ ਸੂਬੇ ਵਿੱਚ ਕਾਰੋਬਾਰੀਆਂ ਲਈ ਸਨਅਤ ਲਈ ਸੁਖਾਵਾਂ ਮਾਹੌਲ ਬਣਾਉਣਾ ਹੈ। ਇੰਡਸਟਰੀ ਐਡਵਾਈਜ਼ਰ ਕਮਿਸ਼ਨ ਨਾਲ ਐਮਐਸਐਮਈ ਸੈਕਟਰ ਤੇ ਸਟਾਰਟਅੱਪ ਇੰਡਸਟਰੀ ਨੂੰ ਉਤਸ਼ਾਹ ਮਿਲੇਗਾ।


ਸੂਬਾ ਸਰਕਾਰ ਨੇ ਸੂਬੇ ਵਿੱਚ 'ਸੰਪੂਰਨ ਉਦਯੋਗਿਕ ਵਿਕਾਸ ਅਤੇ ਕਾਰੋਬਾਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 26 ਸੈਕਟਰਾਂ ਵਿੱਚ ਉਦਯੋਗ ਸਲਾਹਕਾਰ ਕਮਿਸ਼ਨ ਦਾ ਗਠਨ ਕੀਤਾ ਹੈ। ਹਰੇਕ ਉਦਯੋਗ ਸਲਾਹਕਾਰ ਕਮਿਸ਼ਨ ਦੀ ਅਗਵਾਈ ਸਬੰਧਤ ਉਦਯੋਗਿਕ ਖੇਤਰ ਦੇ ਇੱਕ ਨਾਮਵਰ ਵਿਅਕਤੀ ਦੁਆਰਾ ਕੀਤੀ ਜਾਵੇਗੀ ਜੋ ਇੱਕ ਕੈਬਨਿਟ ਮੰਤਰੀ ਦੇ ਬਰਾਬਰ ਦਾ ਦਰਜਾ ਪ੍ਰਾਪਤ ਕਰੇਗਾ।


ਇਸ ਕਮਿਸ਼ਨ ਦਾ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ। ਜਿਨ੍ਹਾਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਵਿੱਚ ਦਿੱਕਤ ਆਉਂਦੀ ਹੈ, ਉਨ੍ਹਾਂ ਦੀ ਸਮੱਸਿਆ ਆਸਾਨੀ ਨਾਲ ਹੱਲ ਹੋ ਜਾਵੇਗੀ। ਇਸ ਦੇ ਨਾਲ ਹੀ ਉਹ ਆਸਾਨੀ ਨਾਲ ਆਪਣੀਆਂ ਸਮੱਸਿਆਵਾਂ ਜਾਂ ਸੁਝਾਅ ਸਰਕਾਰ ਤੱਕ ਪਹੁੰਚਾ ਸਕਦਾ ਹੈ। ਹਰੇਕ ਉਦਯੋਗ ਸਲਾਹਕਾਰ ਕਮਿਸ਼ਨ ਵਿੱਚ ਸਰਕਾਰ ਵੱਲੋਂ ਨਾਮਜ਼ਦ ਕੀਤੇ ਗਏ ਸਬੰਧਤ ਸਨਅਤ ਦੇ ਲੋਕ ਵੀ ਹੋਣਗੇ। ਉਦਯੋਗ ਸਲਾਹਕਾਰ ਕਮਿਸ਼ਨ ਦਾ ਟੀਚਾ ਸੂਬੇ ਵਿੱਚ ਕਾਰੋਬਾਰੀਆਂ ਲਈ ਉਦਯੋਗ ਸੁਖਾਵਾਂ ਮਾਹੌਲ ਬਣਾਉਣਾ ਹੈ। 
ਕਾਬਿਲੇਗੌਰ ਹੈ ਕਿ ਸੀਐਮ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਸਨਅਤੀ ਇਕਾਈਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਹੋਰ ਸਨਅਤਾਂ ਦਾ ਮੁਕਾਬਲਾ ਕਰਨ ਦੇ ਲਾਈਕ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਹੀ ਨਹੀਂ ਦੁਨੀਆ ਭਰ ਵਿੱਚ ਪੰਜਾਬ ਨੂੰ ਸਨਅਤੀ ਹੱਬ ਵਜੋਂ ਉਭਾਰਿਆ ਜਾਵੇਗਾ।


ਇਹ ਵੀ ਪੜ੍ਹੋ : Ludhiana News: ਨਸ਼ਾ ਵੇਚਣ ਵਾਲੀ ਔਰਤ ਬਿਨਾਂ ਕਿਸੇ ਡਰ ਦੇ ਸਪਲਾਈ ਕਰ ਰਹੀ ਨਸ਼ਾ, ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ