Punjab MSME Registration: ਇੱਕ ਸਾਲ `ਚ 2.69 ਲੱਖ MSMEs ਰਜਿਸਟ੍ਰੇਸ਼ਨ ਨਾਲ ਉੱਤਰ ਭਾਰਤ `ਚੋਂ ਸਿਖ਼ਰ `ਤੇ ਪੰਜਾਬ
Punjab MSME Registration: ਪੰਜਾਬ ਵਿੱਚ ਇੱਕ ਸਾਲ ਵਿੱਚ 2.69 ਲੱਖ MSMEs ਰਜਿਸਟ੍ਰੇਸ਼ਨ ਨਾਲ ਉੱਤਰ ਭਾਰਤ `ਚੋਂ ਸਿਖ਼ਰ ਉਤੇ ਰਿਹਾ ਹੈ। ਕੇਂਦਰੀ ਮੰਤਰੀ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਅੰਕੜੇ ਨਸ਼ਰ ਕੀਤੇ ਗਏ ਹਨ।
Punjab MSME Registration: ਵਿੱਤੀ ਸਾਲ 2022-23 ਵਿੱਚ ਪੰਜਾਬ ਵਿੱਚ 2.69 ਲੱਖ ਤੋਂ ਵੱਧ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (MSMEs) ਰਜਿਸਟਰਡ ਹੋਏ, ਜੋ ਕਿ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਹੈ। ਕੇਂਦਰ ਦੇ ਉਦਯਮ ਰਜਿਸਟ੍ਰੇਸ਼ਨ ਪੋਰਟਲ 'ਤੇ 1 ਅਪ੍ਰੈਲ, 2022 ਤੋਂ 31 ਮਾਰਚ, 2023 ਤੱਕ ਪੰਜਾਬ 'ਚ 2,65,898 ਸੂਖਮ, 3,888 ਛੋਟੇ ਤੇ 177 ਦਰਮਿਆਨੇ ਉਦਯੋਗ ਰਜਿਸਟਰਡ ਕੀਤੇ ਗਏ ਸਨ।
ਹਰਿਆਣਾ 'ਚ 2.37 ਲੱਖ, ਦਿੱਲੀ 'ਚ 1.74 ਲੱਖ ਐੱਮਐੱਸਐੱਮਈ ਰਜਿਸਟਰਡ ਸਨ। ਪਿਛਲੇ ਵਿੱਤੀ ਸਾਲ ਦੌਰਾਨ ਜੰਮੂ ਤੇ ਕਸ਼ਮੀਰ ਵਿੱਚ ਲੱਖ ਉੱਤਰਾਖੰਡ ਵਿੱਚ 73,313, ਹਿਮਾਚਲ ਪ੍ਰਦੇਸ਼ ਵਿੱਚ 47,266 ਤੇ ਚੰਡੀਗੜ੍ਹ ਵਿੱਚ 10,114 ਰਜਿਸਟਰਡ ਕੀਤੇ ਗਏ ਹਨ। ਸੋਮਵਾਰ ਨੂੰ ਰਾਜ ਸਭਾ ਵਿੱਚ ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ, MSMEs ਦੇ ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਦੱਸਿਆ ਕਿ ਦੇਸ਼ ਵਿੱਚ 2022-23 ਦੌਰਾਨ 72.55 ਲੱਖ MSMEs ਦੀ ਰਜਿਸਟ੍ਰੇਸ਼ਨ ਦਰਜ ਕੀਤੀ ਗਈ, ਜਿਨ੍ਹਾਂ ਵਿੱਚੋਂ 71.33 ਲੱਖ ਸੂਖਮ, 1.16 ਲੱਖ ਛੋਟੀਆਂ ਤੇ 5,676 ਮੱਧਮ ਉਦਯੋਗਿਕ ਇਕਾਈਆਂ ਸਨ।
ਮਹਾਰਾਸ਼ਟਰ ਪਿਛਲੇ ਵਿੱਤੀ ਸਾਲ ਦੌਰਾਨ ਸਭ ਤੋਂ ਵੱਧ 11.96 ਲੱਖ ਰਜਿਸਟਰਡ MSMEs ਦੇ ਨਾਲ ਦੇਸ਼ ਵਿੱਚ ਸਭ ਤੋਂ ਉੱਪਰ ਸੀ। ਇਸ ਤੋਂ ਬਾਅਦ ਤਾਮਿਲਨਾਡੂ (7.32 ਲੱਖ), ਉੱਤਰ ਪ੍ਰਦੇਸ਼ (6.68 ਲੱਖ), ਰਾਜਸਥਾਨ (5.15 ਲੱਖ) ਅਤੇ ਗੁਜਰਾਤ (5.10 ਲੱਖ) ਹਨ। ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) ਕੋਲ ਆਪਣੇ ਸੰਦਰਭ ਵਿੱਚ MSMEs ਨੂੰ ਵਿਕਸਿਤ ਕਰਨ ਲਈ ਆਪਣੀਆਂ ਵਿਸ਼ੇਸ਼ ਨੀਤੀਆਂ ਅਤੇ ਪਹਿਲਕਦਮੀਆਂ ਹਨ।
ਇਹ ਵੀ ਪੜ੍ਹੋ : Delhi Services Bill: ਦਿੱਲੀ ਸੇਵਾ ਬਿੱਲ ਪਾਸ ਹੋਣ ਮਗਰੋਂ CM ਭਗਵੰਤ ਮਾਨ ਦਾ ਬਿਆਨ, ਕਿਹਾ "ਲੋਕਤੰਤਰ ਨੂੰ ਬਚਾਉਣ ਲਈ..."
ਉਨ੍ਹਾਂ ਨੇ ਅੱਗੇ ਕਿਹਾ ਕਿ MSMEs ਮੰਤਰਾਲਾ ਦੇਸ਼ ਵਿੱਚ ਇਸ ਖੇਤਰ ਦੇ ਵਿਕਾਸ ਤੇ ਵਿਕਾਸ ਲਈ ਕਰਜ਼ਾ ਸਹਾਇਤਾ, ਨਵੇਂ ਉੱਦਮ ਵਿਕਾਸ, ਤਕਨੀਕੀ ਸਹਾਇਤਾ, ਬੁਨਿਆਦੀ ਢਾਂਚਾ ਵਿਕਾਸ, ਹੁਨਰ ਵਿਕਾਸ ਤੇ ਸਿਖਲਾਈ ਅਤੇ MSMEs ਨੂੰ ਮਾਰਕੀਟ ਸਹਾਇਤਾ ਦੇ ਖੇਤਰਾਂ ਵਿੱਚ ਕਈ ਯੋਜਨਾਵਾਂ ਲਾਗੂ ਕਰਦਾ ਹੈ। ਅਜਿਹੀ ਹੀ ਇੱਕ ਪਹਿਲਕਦਮੀ ਵਿੱਚ ਕੇਂਦਰ ਸਰਕਾਰ ਨੇ MSMEs ਵਿੱਚ ਮੁਕਾਬਲੇਬਾਜ਼ੀ ਵਧਾਉਣ ਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ ਲਈ ਉਤਸ਼ਾਹ ਤੇ ਵਿਕਾਸ ਦੀ ਸਹੂਲਤ ਦੇਣ ਲਈ, ਮਾਈਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜਿਜ਼ ਡਿਵੈਲਪਮੈਂਟ ਐਕਟ, 2006 ਲਾਗੂ ਕੀਤਾ ਹੈ, ਜਿਸਦਾ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪਾਲਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab News: ਸਰਕਾਰੀ ਸਕੂਲ 'ਚ ਸ਼ਰਾਬ ਪੀ ਕੇ ਆਇਆ ਪ੍ਰਿੰਸੀਪਲ ਸਸਪੈਂਡ, ਮੰਤਰੀ ਹਰਜੋਤ ਬੈਂਸ ਨੇ ਲਗਾਈ ਕਲਾਸ