Khanna News: ਚੂਚਿਆਂ ਨੇ ਭਰੀ ਗੱਡੀ ਨੂੰ ਲੱਗੀ ਅੱਗ, ਸਾਢੇ 7 ਹਜ਼ਾਰ ਚੂਚੇ ਹੋਏ ਸੁਆਹ
Khanna News: ਦੇਰ ਰਾਤ ਹਾਈਵੇ ਉਪਰ ਚੂਚਿਆਂ ਦੀ ਭਰੀ ਗੱਡੀ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਵਿੱਚ ਲਗਭਗ ਸਾਢੇ 7 ਹਜ਼ਾਰ ਚੂਚੇ ਝੁਲਸੇ ਗਏ।
Khanna News: ਦੇਰ ਰਾਤ ਸਥਾਨਕ ਜੀਟੀ ਰੋਡ ਉਪਰ ਪਿੰਡ ਲਿਬੜਾ ਕੋਲ ਹਾਈਵੇ ਉਪਰ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਜ ਇੰਨੀ ਭਿਆਨਕ ਸੀ ਕਿ ਜਦ ਤੱਕ ਗੱਡੀ ਦੇ ਚਾਲਕ ਨੂੰ ਕੁਝ ਸਮਝ ਆਉਂਦਾ ਉਦੋਂ ਤੱਕ ਅੱਗ ਨੇ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਗੱਡੀ ਵਿੱਚ ਮੁਰਗੀਆਂ ਦੇ ਚੂਚੇ ਲੱਦੇ ਹੋਏ ਸਨ ਜੋ ਗੱਡੀ ਵਿੱਚ ਲੱਗੀ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ। ਗੱਡੀ ਦੇ ਡਰਾਈਵਰ ਅਭਿਸ਼ੇਕ ਨੇ ਦੱਸਿਆ ਕਿ ਉਹ ਗੱਡੀ ਨੰਬਰ ਐਚਆਰ-67 ਡੀ 6240 ਵਿੱਚ ਕਰਨਾਲ ਤੋਂ ਮੁਰਗੀਆਂ ਦੇ 8 ਹਜ਼ਾਰ ਚੂਚੇ ਲੱਦ ਕੇ ਲਿਆਇਆ ਸੀ, ਜਿਸ ਨੂੰ ਉਸ ਨੇ ਜੰਮੂ-ਕਸ਼ਮੀਰ ਵਿੱਚ ਛੱਡਣਾ ਸੀ ਪਰ ਜਿਸ ਤਰ੍ਹਾਂ ਹੀ ਉਹ ਖੰਨਾ ਤੋਂ ਥੋੜ੍ਹਾ ਅੱਗੇ ਪਿੰਡ ਲਿਬੜਾ ਪੁੱਜਿਆ ਤਾਂ ਗੱਡੀ ਨੂੰ ਅਚਾਨਕ ਅੱਗ ਲੱਗ ਗਈ।
ਅੱਗ ਦੀ ਲਪੇਟ ਵਿੱਚ ਆਈ ਗੱਡੀ ਨੂੰ ਦੇਖ ਕੇ ਆਸਪਾਸ ਦੇ ਲੋਕ ਆਏ। ਰਾਹਗੀਰਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਖੰਨਾ ਨੂੰ ਸੂਚਿਤ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਕੀ ਅੱਗ ਉਪਰ ਕਾਬੂ ਪਾਇਆ ਜਾਂਦਾ ਅੱਗ ਦੀਆਂ ਲਪਟਾਂ ਨੇ ਗੱਡੀ ਵਿੱਚ ਰੱਖੇ ਚੂਚਿਆਂ ਦੇ ਗੱਤੇ ਦੇ ਡਿੱਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਵਿੱਚ ਝੁਲਸਣ ਕਾਰਨ ਚੂਚਿਆਂ ਦਾ ਰੌਲਾ ਅੱਗ ਬੁਝਾ ਰਹੇ ਲੋਕਾਂ ਨੂੰ ਵੀ ਬੇਚੈਨ ਕਰ ਰਿਹਾ ਸੀ।
ਜਦ ਤੱਕ ਅੱਗ ਉਤੇ ਕਾਬੂ ਪਾਇਆ ਗਿਆ ਉਦੋਂ ਤੱਕ 8 ਹਜ਼ਾਰ ਚੂਚਿਆਂ ਵਿਚੋਂ ਜ਼ਿਆਦਾਤਰ ਚੂਚੇ ਝੁਲਸ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਅੱਗ ਨੇ 8 ਹਜ਼ਾਰ ਤੋਂ ਕਰੀਬ ਸਾਢੇ ਸੱਤ ਹਜ਼ਾਰ ਚੂਚਿਆਂ ਨੂੰ ਸੁਆਹ ਕਰ ਦਿੱਤਾ। ਆਸਪਾਸ ਮੌਜੂਦ ਗੁਰਤੇਗ ਸਿੰਘ ਨੇ ਦੱਸਿਆ ਕਿ ਪਿਛੇ ਤੋਂ ਟਰੱਕ ਨੂੰ ਅੱਗ ਲੱਗੀ ਸੀ, ਉਨ੍ਹਾਂ ਨੇ ਦੇਖਿਆ ਤਾਂ ਤੁਰੰਤ ਲੋਕਾਂ ਨੂੰ ਲੈ ਕੇ ਘਰ ਵਿਚੋਂ ਬਾਲਟੀਆਂ ਵਿੱਚ ਪਾਣੀ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨਾ ਭਿਆਨਕ ਸੀ ਕਿ ਚੂਚੇ ਸੜ ਕੇ ਸੁਆਹ ਹੋ ਗਏ।
ਇਹ ਵੀ ਪੜ੍ਹੋ : Canada News: ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ! ਜਾਣੋ ਪੂਰਾ ਮਾਮਲਾ
ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਉਤੇ ਟੀਮ ਗੱਡੀ ਲੈ ਕੇ ਮੌਕੇ ਉਪਰ ਪੁੱਜ ਗਈ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਉਪਰ ਕਾਬੂ ਪਾ ਲਿਆ, ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਜ਼ਿਆਦਾਤਰ ਚੂਚੇ ਸੜ ਕੇ ਸੁਆਹ ਹੋ ਗ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਸਪੱਸ਼ਟ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : Punjab News: ਪੁਲਿਸ ਤੇ BSF ਨੇ ਸ਼ੁਰੂ ਕੀਤਾ ਸਰਚ ਅਭਿਆਨ: ਖੇਤਾਂ 'ਚੋਂ ਮਿਲਿਆ ਇੱਕ ਹੋਰ ਪਾਕਿਸਤਾਨੀ ਡਰੋਨ