Chandigarh News:  ਚੰਡੀਗੜ੍ਹ 'ਚ ਫ੍ਰੀ ਪਾਣੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਟੀਟਾ ਵੱਲੋਂ ਚੰਡੀਗੜ੍ਹ ਵਾਸੀਆਂ ਨੂੰ ਮੁਫਤ ਪਾਣੀ ਅਤੇ ਫ੍ਰੀ ਪਾਰਕਿੰਗ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਐਲਾਨ ਵਾਲੀ ਫਾਈਲ ਨੂੰ ਮਨਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਕੁਲਦੀਪ ਟੀਟਾ ਨੇ ਪ੍ਰੈਸ ਕਾਨਫਰੰਸ ਕਰ ਕਿ ਪ੍ਰਸ਼ਾਸਕ ਵੱਲੋਂ ਉਨ੍ਹਾਂ ਦੇ ਲਏ ਗਏ ਫੈਸਲੇ ਦਾ ਅਪਮਾਨ ਕੀਤਾ ਗਿਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਫ੍ਰੀ ਪਾਣੀ ਦੇ ਕੇ ਰਹਿਣਗੇ।


COMMERCIAL BREAK
SCROLL TO CONTINUE READING

ਮੇਅਰ ਦਾ ਅਪਮਾਨ ਨਹੀਂ ਕੀਤਾ 


ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਪ੍ਰੈਸ ਕਾਨਫਰੰਸ ਕਰ ਕਿਹਾ ਗਿਆ ਕਿ ਮੈਂ ਮੇਅਰ ਕੁਲਦੀਪ ਕੁਮਾਰ ਦਾ ਅਪਮਾਨ ਨਹੀਂ ਕੀਤਾ, ਉਨ੍ਹਾਂ ਦੇ ਇਲਜ਼ਾਮ ਗਲਤ ਹਨ। "ਮੈਂ ਉਨ੍ਹਾਂ ਨੂੰ ਆਪਣੇ ਨਾਲ ਬਿਠਾ ਕੇ ਪਿਆਈ ਇਸ ਤੋਂ ਵੱਧ ਹੋਰ ਇੱਜ਼ਤ ਕੀ ਕਰ ਸਕਦਾ ਹਾਂ?..ਪਰ ਇਹ ਫਿਰ ਵੀ ਕਹਿ ਰਹੇ ਨੇ ਕੀ ਸਾਡਾ ਅਪਮਾਨ ਹੋਇਆ ਹੈ" ਪਰ ਦਿੱਲੀ ਤੋਂ ਹੁਕਮ ਆਉਣ ਤੋਂ ਬਾਅਦ ਉਹ ਇਸ ਤਰ੍ਹਾਂ ਬੋਲ ਰਹੇ ਹਨ। ਉਹ ਚੰਡੀਗੜ੍ਹ ਵਿੱਚ ਅਜਿਹਾ ਨਹੀਂ ਹੋਣ ਦੇਣਗੇ। ਚੰਡੀਗੜ੍ਹ ਵਿੱਚ ਜੋ ਵੀ ਕਾਨੂੰਨ ਮੁਤਾਬਕ ਹੋਵੇਗਾ, ਉਹੀ ਹੋਵੇਗਾ। ਇਸ ਨੂੰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਹ ਸਮਾਰਟ ਸਿਟੀ ਹੀ ਰਹੇਗਾ। ਕਾਨੂੰਨ ਤਹਿਤ ਜੋ ਵੀ ਪ੍ਰਸਤਾਵ ਆਉਂਦਾ ਹੈ, ਉਸ ਨੂੰ ਪਾਸ ਕਰਨ ਵਿਚ ਕੋਈ ਦਿੱਕਤ ਨਹੀਂ ਹੈ।


ਫ੍ਰੀ ਪਾਣੀ ਮੰਗਿਆਂ ਹੀ ਨਹੀਂ ਤਾਂ ਐਲਾਨ ਕਿਉਂ?


ਮੁਫ਼ਤ ਪਾਣੀ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਨੇ ਮੁਫ਼ਤ ਪਾਣੀ ਨਹੀਂ ਮੰਗਿਆ ਤਾਂ ਫਿਰ ਨਗਰ ਨਿਗਮ ਵੱਲੋਂ ਐਲਾਨ ਕਰਨ ਦੀ ਕੀ ਲੋੜ ਸੀ। ਬਨਵਾਰੀ ਲਾਲ ਨੇ ਕਿਹਾ ਨਗਰ ਨਿਗਮ ਮੈਨੂੰ ਆਕੇ ਦੱਸੇ ਕਿ ਚੰਡੀਗੜ੍ਹ ਵਾਸੀਆਂ ਨੇ ਫ੍ਰੀ ਪਾਣੀ ਨੂੰ ਲੈ ਕੇ ਕੋਈ ਮੰਗ ਰੱਖੀ ਹੈ ?..ਕੋਈ ਪ੍ਰਦਰਸ਼ਨ ਕੀਤਾ ਹੈ? ਕੀ ਇਸ ਮੰਗ ਨੂੰ ਲੈ ਕੇ ਸੜ੍ਹਕੇ 'ਤੇ ਆਇਆ ਹੈ?


ਪਾਣੀ 'ਤੇ ਖਰਚ ਹੋ ਰਹੇ 1200 ਕਰੋੜ


ਰਾਜਪਾਲ ਨੇ ਕਿਹਾ ਕਿ ਪਾਣੀ 'ਤੇ 1200 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਦਕਿ ਮਾਲੀਆ ਮਹਿਜ਼ 500 ਕਰੋੜ ਰੁਪਏ ਹੈ। ਪਹਿਲਾਂ ਹੀ 700 ਕਰੋੜ ਰੁਪਏ ਦਾ ਘਾਟਾ ਹੈ। ਇਸ ਤੋਂ ਬਾਅਦ ਮੁਫਤ ਪਾਣੀ ਦੇਣ ਦੇ ਅਜਿਹੇ ਐਲਾਨ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਹੀ ਹਨ। ਜੇਕਰ ਅਸੀਂ ਇਸ ਤਰ੍ਹਾਂ ਮੁਫਤ ਪਾਣੀ ਦਿੰਦੇ ਹਾਂ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਿੱਥੋਂ ਆਉਣਗੀਆਂ? ਮੈਨੂੰ ਆਮਦਨ ਦੇ ਸਰੋਤ ਦੱਸੋ, ਮੈਂ ਯੋਜਨਾ ਨੂੰ ਮਨਜ਼ੂਰੀ ਦੇ ਦੇਵਾਂਗਾ। 


ਨਗਰ ਨਿਗਮ ਨੇ ਪਾਸ ਕੀਤਾ ਸੀ ਪ੍ਰਸਤਾਵ


ਚੰਡੀਗੜ੍ਹ ਨਗਰ ਨਿਗਮ ਦੀ 11 ਤਰੀਕ ਨੂੰ ਹੋਈ ਮੀਟਿੰਗ ਵਿੱਚ 20,000 ਲੀਟਰ ਪ੍ਰਤੀ ਘਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪਾਣੀ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਇਸ 'ਤੇ ਪ੍ਰਸ਼ਾਸਕ ਨੇ ਗਠਜੋੜ ਅਤੇ ਭਾਜਪਾ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਸੀ ਕਿ ਚੰਡੀਗੜ੍ਹ ਵਿੱਚ 24 ਘੰਟੇ ਪਾਣੀ ਮੁਹੱਈਆ ਕਰਵਾਉਣ ਲਈ ਫਰਾਂਸ ਦੀ ਇੱਕ ਏਜੰਸੀ ਨਾਲ 15 ਸਾਲਾਂ ਲਈ ਸਮਝੌਤਾ ਹੋਇਆ ਹੈ। ਅਜਿਹੀ ਸਥਿਤੀ ਵਿੱਚ ਮੁਫ਼ਤ ਪਾਣੀ ਨਹੀਂ ਦਿੱਤਾ ਜਾ ਸਕਦਾ। ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਹਰ ਹਾਲਤ ਵਿੱਚ ਲੋਕਾਂ ਨੂੰ ਮੁਫ਼ਤ ਪਾਣੀ ਮੁਹੱਈਆ ਕਰਵਾਉਂਦੇ ਰਹਿਣਗੇ।