Hardeep Buterla joins AAP: ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।ਮੁੱਖ ਮੰਤਰੀ ਭਗਵੰਤ ਮਾਨ ਨੇ ਬੁਟਰੇਲਾ ਨੂੰ ਖੁਦ ਸ਼ਾਮਿਲ ਕਰਵਾਇਆ। ਹਰਦੀਪ ਬੁਟਰੇਲਾ ਦੇ ਸੈਂਕੜੇ ਸਾਥੀ ਵੀ ਆਪ ਵਿੱਚ ਸ਼ਾਮਿਲ ਹੋ ਗਏ ਹਨ। ਹਰਦੀਪ ਬੁਟਰੇਲਾ 3 ਵਾਰ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਹਨ। 


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Lok Sabha Elections 2024: CM ਭਗਵੰਤ ਮਾਨ ਅੱਜ ਜਗਰਾਉਂ ਤੇ ਸ਼ਾਹਕੋਟ 'ਚ ਕਰਨਗੇ ਚੋਣ ਪ੍ਰਚਾਰ


ਬੀਤੇ ਦਿਨੀਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਵਾਪਸ ਕਰ ਦਿੱਤੀ ਸੀ। ਉਨ੍ਹਾਂ ਪਾਰਟੀ ਉਪਰ ਸਹਿਯੋਗ ਨਾ ਦੇਣ ਦਾ ਦੋਸ਼ ਲਗਾਇਆ ਸੀ। ਹਰਦੀਪ ਸਿੰਘ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਕੌਂਸਲਰ ਹਨ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਕੇ ਪਹਿਲੀ ਵਾਰ ਚੰਡੀਗੜ੍ਹ ਵਿੱਚ ਚੋਣ ਲੜ ਰਿਹਾ ਸੀ ਪਰ ਉਮੀਦਵਾਰ ਵੱਲੋਂ ਪਾਰਟੀ ਛੱਡ ਕੇ ਟਿਕਟ ਵਾਪਸ ਕਰਨ ਤੋਂ ਬਾਅਦ ਹੁਣ ਨਵੇਂ ਉਮੀਦਵਾਰ ਦੀ ਭਾਲ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਨਵੇਂ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ।


ਕਾਬਿਲੇਗੌਰ ਹੈ ਕਿ ਹਰਦੀਪ ਸਿੰਘ ਬਟਰੇਲਾ ਨੇ ਬੀਤੇ ਦਿਨ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਬੇਸ਼ੱਕ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਸੀ ਪਰ ਚੰਡੀਗੜ੍ਹ ਵਿਚ ਚੋਣ ਪ੍ਰਚਾਰ ਦੇ ਲਈ ਪਾਰਟੀ ਵੱਲੋਂ ਸਾਥ ਨਹੀਂ ਦਿੱਤਾ ਗਿਆ। ਜਿਸ ਕਰਕੇ ਮੈਂ ਪਾਰਟੀ ਛੱਡਣ ਦਾ ਫੈਸਲਾ ਲਿਆ ਸੀ। ਪਾਰਟੀ ਨੇ ਜਿਸ ਵਿਅਕਤੀ ਨੂੰ ਕੋਆਰਡੀਨੇਟਰ ਲਗਾਇਆ ਸੀ, ਉਸ ਵਿਅਕਤੀ ਨੂੰ ਚੋਣ ਲੜਨ ਦਾ ਕੋਈ ਤਜਰਬਾ ਨਹੀਂ ਸੀ। ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰ ਕੇ ਮੇਰੇ ਨਾਲ ਧੋਖਾ ਦਿੱਤਾ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ।


ਬੁਟਰੇਲਾ ਨੇ ਕਿਹਾ ਸੀ ਕਿ ਪਾਰਟੀ ਨੇ ਮੈਨੂੰ ਸਿਰਫ ਉਮੀਦਵਾਰ ਹੀ ਐਲਾਨਿਆ ਸੀ ਪਰ ਪਾਰਟੀ ਨਾਲ ਨਹੀਂ ਖੜ੍ਹੀ ਸੀ। ਜਿਸ ਕਰਕੇ 25 ਦੇ ਕਰੀਬ ਅਹੁਦੇਦਾਰਾਂ ਅਤੇ 100 ਦੇ ਕਰੀਬ ਮੈਂਬਰਾਂ ਨੇ ਸਮੂਚੀ ਲੀਡਰਸ਼ਿੱਪ ਨੇ ਅਸਤੀਫਾ ਦੇ ਦਿੱਤਾ ਸੀ।


ਇਹ ਵੀ ਪੜ੍ਹੋ : Health News: ਜੇਕਰ ਤੁਸੀਂ ਵੀ ਇਸ ਪੋਜ 'ਚ ਬੈਠ ਰਹੇ ਹੋ; ਤਾਂ ਹੋ ਸਕਦੀਆਂ ਹਨ ਕਈ ਗੰਭੀਰ ਸਮੱਸਿਆਵਾਂ, ਗਰਭਵਤੀ ਔਰਤਾਂ ਰੱਖਣ ਖਾਸ ਧਿਆਨ