Sanjay Tandon News: ਭਾਜਪਾ ਨੇ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਕੱਟੀ ਟਿਕਟ; ਸੰਜੇ ਟੰਡਨ ਨੂੰ ਐਲਾਨਿਆ ਉਮੀਦਵਾਰ
Sanjay Tandon News: ਭਾਜਪਾ ਨੇ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।
Sanjay Tandon News: ਭਾਜਪਾ ਨੇ ਅੱਜ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਕੀਤਾ। ਭਾਜਪਾ ਨੇ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਰੱਦ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ ਪਾਰਟੀ ਨੇ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸਿਆਸੀ ਗਲਿਆਰਿਆਂ ਵਿੱਚ ਲੰਮੇ ਸਮੇਂ ਤੋਂ ਭਾਜਪਾ ਵੱਲੋਂ ਉਮੀਦਵਾਰ ਐਲਾਨਣ ਦੀ ਚਰਚਾ ਚੱਲ ਰਹੀ ਸੀ।
ਕੌਣ ਹਨ ਸੰਜੇ ਟੰਡਨ
ਸੰਜੈ ਟੰਡਨ ਦਾ ਜਨਮ ਅੰਮ੍ਰਿਤਸਰ ਵਿੱਚ 10 ਸਤੰਬਰ 1963 ਨੂੰ ਬਲਰਾਮਜੀ ਦਾਸ ਟੰਡਨ ਦੇ ਘਰ ਹੋਇਆ। ਉਹ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਸੰਜੈ ਟੰਡਨ ਦੇ ਪਿਤਾ ਬਲਰਾਮਜੀ ਟੰਡਨ ਕਈ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹ ਪੰਜਾਬ ਭਾਜਪਾ ਦੇ ਵੱਡੇ ਨੇਤਾ ਸਨ। 8ਵੀਂ ਜਮਾਤ ਤੱਕ ਆਪਣੀ ਸਕੂਲੀ ਪੜ੍ਹਾਈ ਅੰਮ੍ਰਿਤਸਰ ਤੋਂ ਕੀਤੀ ਅਤੇ 6 ਸਾਲ ਦੀ ਉਮਰ ਤੋਂ ਹੀ ਆਰਐਸਐਸ ਸ਼ਾਖਾ ਵਿੱਚ ਸ਼ਾਮਲ ਹੋ ਗਏ ਸਨ। ਉਹ ਅੰਮ੍ਰਿਤਸਰ ਵਿੱਚ ਅਭਿਮੰਨਿਊ ਸ਼ਾਖਾ ਦੇ ਮੁੱਖ ਅਧਿਆਪਕ ਵਜੋਂ ਚੁਣੇ ਗਏ। 1977 ਵਿੱਚ ਜਦੋਂ ਉਨ੍ਹਾਂ ਦੇ ਪਿਤਾ ਮੰਤਰੀ ਬਣੇ ਤਾਂ ਪਰਿਵਾਰ ਚੰਡੀਗੜ੍ਹ ਆ ਗਏ ਤੇ ਉਦੋਂ ਤੋਂ ਚੰਡੀਗੜ੍ਹ ਵਿੱਚ ਹੀ ਰਹਿ ਰਿਹਾ ਹੈ।
ਸੰਜੇ ਟੰਡਨ (SanjayTondon BJP Candidate Chandigarh) ਚੰਡੀਗੜ੍ਹ ਭਾਜਪਾ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਉਹ ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਦੇ ਬੇਟੇ ਹਨ। ਕਾਬਿਲੇਗੌਰ ਹੈ ਕਿ ਬਲਰਾਮਜੀ ਦਾਸ ਟੰਡਨ ਪੰਜਾਬ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਅਤੇ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਹਨ।
ਮੇਅਰ ਦੀਆਂ ਚੋਣਾਂ ਦੌਰਾਨ ਚਰਚਾਵਾਂ 'ਚ ਆਈ ਸੀ ਖੇਰ
ਸੰਸਦ ਮੈਂਬਰ ਕਿਰਨ ਖੇਰ ਆਪਣੇ ਬਿਆਨਾਂ ਨੂੰ ਲੈ ਕੇ ਕਈ ਵਾਰ ਵਿਵਾਦਾਂ ਦਾ ਸਾਹਮਣੇ ਕਰ ਚੁੱਕੀ ਹੈ। ਹਾਲ ਹੀ ਵਿੱਚ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਵੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨਾਲ ਉਨ੍ਹਾਂ ਦੀ ਖਿੱਚੋਤਾਣ ਹੋਈ ਸੀ। ਆਮ ਆਦਮੀ ਪਾਰਟੀ ਨੇ ਇਹ ਇਲਜ਼ਾਮ ਲਈ ਲਗਾਇਆ ਸੀ ਕਿ ਚੋਣਾਂ ਵਿੱਚ ਘਪਲੇ ਭਾਜਪਾ ਦੇ ਵੱਡੇ ਲੀਡਰਾਂ ਦੇ ਇਸ਼ਾਰੇ ਉਤੇ ਹੋਏ ਹਨ। ਉਨ੍ਹਾਂ ਵਿੱਚੋਂ ਇੱਕ ਇਸ਼ਾਰਾ ਕਿਰਨ ਖੇਰ ਵੱਲ ਵੀ ਸੀ।
ਇਹ ਵੀ ਪੜ੍ਹੋ : Arvind Kejriwal News: ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਕੀਤੀ ਖ਼ਾਰਿਜ; ਵਕੀਲਾਂ ਨਾਲ ਮੁਲਾਕਾਤ ਦੀ ਰੱਖੀ ਸੀ ਮੰਗ