Chandigarh Holi: ਕੱਲ੍ਹ ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਹੋਲੀ ਦੇ ਤਿਉਹਾਰ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਅਲਰਟ ਮੌਡ ਉੱਤੇ ਹੈ। ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖੀ ਜਾਵੇਗੀ। ਇਸ਼ ਦੌਰਾਨ 1000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।ਚੰਡੀਗੜ੍ਹ ਪੁਲਿਸ ਨੇ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। 


COMMERCIAL BREAK
SCROLL TO CONTINUE READING

24 ਅਤੇ 25 ਮਾਰਚ ਨੂੰ ਸ਼ਰਾਰਤੀ ਅਨਸਰਾਂ ਆਦਿ 'ਤੇ ਨਜ਼ਰ ਰੱਖਣ ਲਈ ਦਿਨ ਭਰ 1000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ | ਇਸ ਤੋਂ ਇਲਾਵਾ ਪੂਰੇ ਸ਼ਹਿਰ ਵਿਚ 102 ਪੁਲਿਸ ਨਾਕੇ ਲਗਾਏ ਜਾਣਗੇ ਜੋ ਕਿ ਸ਼ਹਿਰ ਦੇ ਅੰਦਰ ਮੁੱਖ ਮਾਰਗਾਂ ਅਤੇ ਛੋਟੇ ਰਸਤਿਆਂ 'ਤੇ ਲਗਾਏ ਜਾਣਗੇ, ਕੁੱਲ 102 ਪੁਲਿਸ ਨਾਕੇ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਸਮੇਂ 'ਤੇ ਲਗਾਏ ਜਾਣਗੇ।


ਇਹ ਵੀ ਪੜ੍ਹੋ: Punjab VS Delhi: ਪੰਜਾਬ ਕਿੰਗਜ਼ ਦੀ ਜਿੱਤ 'ਤੇ ਪ੍ਰੀਤੀ ਦੀ ਫਲਾਇੰਗ ਕਿੱਸ, ਸੋਨਮ ਬਾਜਵਾ ਨੇ ਵੀ ਲਾਈਆਂ ਰੌਣਕਾਂ, ਵੇਖੋ ਤਸਵੀਰਾਂ


ਪੁਲਿਸ ਵਿਦਿਅਕ ਅਦਾਰਿਆਂ 'ਤੇ ਸਖ਼ਤ ਨਜ਼ਰ ਰੱਖੇਗੀ
ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਵਿਦਿਅਕ ਅਦਾਰਿਆਂ ’ਤੇ ਪੁਲਿਸ ਚੌਕਸੀ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਤਹਿਤ ਪੰਜਾਬ ਯੂਨੀਵਰਸਿਟੀ ਦੇ ਚੀਤਾ ਮੋਟਰ ਸਾਈਕਲ ਪੁਲੀਸ ਗਰਲਜ਼ ਹੋਸਟਲ ਦੇ ਆਲੇ-ਦੁਆਲੇ ਪੀਸੀਆਰ ਵਾਹਨਾਂ ਦੀ ਗਸ਼ਤ ਤੇਜ਼ ਕੀਤੀ ਜਾਵੇਗੀ।


ਪੁਖਤਾ ਪ੍ਰਬੰਧ
ਸੈਕਟਰ 11/12 ਟੀ-ਪੁਆਇੰਟ ਤੋਂ ਛੋਟਾ ਚੌਕ ਸੈਕਟਰ 9/10, ਚੰਡੀਗੜ੍ਹ ਤੱਕ ਗੈਰੀ ਰੂਟ 'ਤੇ ਸੀਮਤ ਵਾਹਨ ਜ਼ੋਨ ਬਣਾਇਆ ਜਾਵੇਗਾ। ਸੁਖਨਾ ਝੀਲ, ਏਲਾਂਟੇ ਮਾਲ, ਸੈਕਟਰ 15, 11, 17, 22, 20 ਦੇ ਰੁਝੇਵਿਆਂ ਭਰੇ ਬਾਜ਼ਾਰਾਂ, ਹੋਸਟਲਾਂ ਅਤੇ ਹੋਰ ਅਦਾਰਿਆਂ ਵਿੱਚ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।


ਸ਼ਰਾਬ ਪੀ ਕੇ ਨਾ ਚਲਾਓ ਗੱਡੀ 
ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਰੋਕਣ ਲਈ ਸ਼ਹਿਰ ਦੀਆਂ ਸਾਰੀਆਂ ਅਹਿਮ ਸੜਕਾਂ, ਥਾਵਾਂ ਅਤੇ ਲਾਈਟ ਪੁਆਇੰਟਾਂ ਦੇ ਨੇੜੇ ਬਲਾਕ ਲਗਾਏ ਜਾਣਗੇ। ਕਾਲੋਨੀਆਂ ਅਤੇ ਝੁੱਗੀ-ਝੌਂਪੜੀ ਵਾਲੇ ਖੇਤਰਾਂ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜਨਤਕ ਥਾਵਾਂ 'ਤੇ ਛੇੜਛਾੜ, ਗੁੰਡਾਗਰਦੀ ਅਤੇ ਸ਼ਰਾਬ ਪੀਣ 'ਤੇ ਰੋਕ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।