Chandigarh Air Quality: ਚੰਡੀਗੜ੍ਹ `ਚ ਧੂਮਧਾਮ ਨਾਲ ਮਨਾਈ ਗਈ ਦੀਵਾਲੀ, ਖੂਬ ਚੱਲੇ ਪਟਾਕੇ, AQI 226
Chandigarh Air Quality: ਫਿਲਹਾਲ ਸ਼ਹਿਰ ਦਾ AQI ਖਰਾਬ ਹਾਲਤ `ਚ ਹੈ। ਇਸ ਸਮੇਂ ਏਅਰ ਕੁਆਲਿਟੀ ਇੰਡੈਕਸ ਮਾਨੀਟਰਿੰਗ ਸਟੇਸ਼ਨ ਸੈਕਟਰ-22 `ਤੇ AQI 226 ਪੁਆਇੰਟ ਨੋਟ ਕੀਤੇ ਜਾ ਰਹੇ ਹਨ।
Chandigarh Air Quality: ਚੰਡੀਗੜ੍ਹ 'ਚ ਐਤਵਾਰ ਨੂੰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਟਰਾਈ ਸਿਟੀ 'ਚ 2 ਘੰਟਿਆਂ 'ਚ ਲੋਕਾਂ ਨੇ ਕਰੀਬ 500 ਕਰੋੜ ਰੁਪਏ ਦੇ ਪਟਾਕੇ ਸਾੜ ਕੇ ਸੁਆਹ ਕਰ ਦਿੱਤੇ। ਟ੍ਰਾਈ ਸਿਟੀ ਵਿਚ ਲਗਭਗ 300 ਥਾਵਾਂ 'ਤੇ ਪਟਾਕੇ ਵੇਚੇ ਗਏ। ਇਸ ਕਾਰਨ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਇੱਕ ਵਾਰ ਫਿਰ ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ ਗਿਆ ਹੈ।
ਫਿਲਹਾਲ ਸ਼ਹਿਰ ਦਾ AQI ਖਰਾਬ ਹਾਲਤ 'ਚ ਹੈ। ਇਸ ਸਮੇਂ ਏਅਰ ਕੁਆਲਿਟੀ ਇੰਡੈਕਸ ਮਾਨੀਟਰਿੰਗ ਸਟੇਸ਼ਨ ਸੈਕਟਰ-22 'ਤੇ AQI 226 ਪੁਆਇੰਟ ਨੋਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੈਕਟਰ-53 ਵਿੱਚ 209 ਅਤੇ ਸੈਕਟਰ-25 ਵਿੱਚ 176 ਹਵਾ ਗੁਣਵੱਤਾ ਸੂਚਕ ਅੰਕ ਨੋਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab News: NIA ਨੇ ਪੰਜਾਬ 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਇਰ
ਸ਼ੁੱਕਰਵਾਰ ਰਾਤ ਕਰੀਬ 8:00 ਵਜੇ ਚੰਡੀਗੜ੍ਹ ਦਾ AQI 240 ਪੁਆਇੰਟ ਸੀ, ਜੋ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਅਤੇ ਰਾਤ ਨੂੰ ਠੰਡੀਆਂ ਹਵਾਵਾਂ ਕਾਰਨ ਕਰੀਬ 149 ਪੁਆਇੰਟ ਘੱਟ ਗਿਆ। ਸ਼ਨੀਵਾਰ ਰਾਤ 9 ਵਜੇ ਤੱਕ ਇਹ 91 ਅੰਕ ਤੱਕ ਪਹੁੰਚ ਗਿਆ ਸੀ। ਇਸ ਨਾਲ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲੀ ਹੈ ਪਰ ਦੀਵਾਲੀ ਮੌਕੇ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ ਇੱਕ ਵਾਰ ਫਿਰ 226 ਤੱਕ ਪਹੁੰਚ ਗਿਆ ਹੈ ਜੋ ਕਿ ਬਹੁਤ ਮਾੜੀ ਹਾਲਤ ਵਿੱਚ ਹੈ।
ਚੰਡੀਗੜ੍ਹ ਵਿੱਚ ਪ੍ਰਸ਼ਾਸਨ ਨੇ ਸਿਰਫ਼ 2 ਘੰਟੇ ਲਈ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ ਪਰ ਲੋਕ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾ ਸਕਦੇ ਸਨ ਪਰ ਕਈ ਇਲਾਕਿਆਂ ਵਿੱਚ ਇਹ ਪਟਾਕੇ ਰਾਤ ਦੇ 12 ਵਜੇ ਤੱਕ ਵੀ ਦੇਖੇ ਗਏ ਹਨ। ਦੂਜੇ ਪਾਸੇ ਬੀਤੇ ਦਿਨੀ ਬਾਪੂਧਾਮ ਕਾਲੋਨੀ 'ਚ ਸਥਿਤ ਕੱਪੜਿਆਂ ਦੇ ਸ਼ੋਅਰੂਮ 'ਚ ਰਾਤ ਕਰੀਬ 8 ਵਜੇ ਅੱਗ ਲੱਗ ਗਈ। ਇਸ ਅੱਗ 'ਚ ਤੀਜੀ ਮੰਜ਼ਿਲ 'ਤੇ ਰੱਖੇ ਕੱਪੜੇ ਸੜ ਕੇ ਸੁਆਹ ਹੋ ਗਏ। ਕੁੱਲ ਨੁਕਸਾਨ ਦਾ ਅਜੇ ਕੋਈ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ।