Chandigarh Club Blast Update: ਚੰਡੀਗੜ੍ਹ ਦੇ ਸੈਕਟਰ-24 ਸਥਿਤ ਦੋ ਕਲੱਬਾਂ ਦੇ ਬਾਹਰ ਬੰਬ ਧਮਾਕਾ ਕਰਨ ਵਾਲੇ ਮੁਲਜ਼ਮ ਦਾ ਇੱਕ ਹੋਰ ਸੀਸੀਟੀਵੀ ਸਾਹਮਣੇ ਆਇਆ ਹੈ। ਮੁਲਜ਼ਮ ਏਅਰਪੋਰਟ ਰੋਡ ਨੇੜੇ ਇੱਕ ਮਾਲ ਅਤੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸਾਈਕਲ ’ਤੇ ਸਵਾਰ ਕੈਦ ਹੋ ਗਏ। ਪੁਲਿਸ ਨੇ ਮੁਲਜ਼ਮਾਂ ਦਾ ਚੰਡੀਗੜ੍ਹ ਤੋਂ ਮੁਹਾਲੀ ਤੱਕ ਪਿੱਛਾ ਕੀਤਾ ਅਤੇ ਪਟਿਆਲਾ ਰੋਡ ’ਤੇ ਸਥਿਤ ਟੋਲ ਪਲਾਜ਼ਾ ’ਤੇ ਪੁੱਜੇ।


COMMERCIAL BREAK
SCROLL TO CONTINUE READING

ਮੁਲਜ਼ਮ ਮੋਹਾਲੀ ਜਾ ਕੇ ਗਾਇਬ ਹੋ ਗਿਆ। ਇਸ ਤੋਂ ਬਾਅਦ ਉਹ ਕਿਸੇ ਵੀ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਨਹੀਂ ਆਇਆ। ਉਂਝ ਪੁਲਿਸ ਲਗਾਤਾਰ ਮੁਹਾਲੀ ਅਤੇ ਆਸਪਾਸ ਦੇ ਕੈਮਰਿਆਂ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ।


ਇਹ ਵੀ ਪੜ੍ਹੋ: Chandigarh Blast: ਮੁੜ ਦਹਿਲਿਆ ਚੰਡੀਗੜ੍ਹ; ਕਲੱਬ ਦੇ ਬਾਹਰ ਹੋਇਆ ਧਮਾਕਾ

ਅਪਰਾਧ ਸ਼ਾਖਾ ਕਲੱਬ ਸੰਚਾਲਕਾਂ ਅਤੇ ਕਲੱਬ ਬਾਊਂਸਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਇਸ ਮਾਮਲੇ ਨੂੰ ਫਿਰੌਤੀ ਨਾਲ ਜੋੜ ਕੇ ਵੀ ਦੇਖ ਰਹੀ ਹੈ ਕਿਉਂਕਿ ਕਈ ਕਲੱਬ ਮਾਲਕਾਂ ਨੂੰ ਫਿਰੌਤੀ ਦੀਆਂ ਕਾਲਾਂ ਆਈਆਂ ਹਨ। ਇਸ ਮਾਮਲੇ ਵਿੱਚ ਵੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ ਪ੍ਰੋਟੈਕਸ਼ਨ ਮਨੀ ਨਾ ਦੇਣ ਕਾਰਨ ਕੀਤਾ ਗਿਆ ਹੈ।


ਗੌਰਤਲਬ ਹੈ ਕਿ ਬੀਤੇ ਦਿਨੀ ਸੈਕਟਰ-26 ਵਿੱਚ ਵੱਡੇ ਤੜਕੇ ਦੋ ਧਮਾਕੇ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਸੀ। ਸੈਕਟਰ ਵਿੱਚ ਨਾਈਟ ਕਲੱਬ ਡੀਓਰਾ ਕਲੱਬ ਦੇ ਬਾਹਰ ਦੋ ਧਮਾਕੇ ਸੁਣੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਕਲੱਬ ਵਿੱਚ ਲੋਕ ਮੌਜੂਦ ਸਨ ਅਤੇ ਮੌਜੂਦ ਸੁਰੱਖਿਆ ਗਾਰਡ ਨੇ ਦੱਸਿਆ ਕਿ ਉਨ੍ਹਾਂ ਨੇ ਦੇਖਿਆ  ਦੋ ਮੋਟਰਸਾਈਕਲ ਸਵਾਰ ਸੜਕ ਉਪਰ ਕੁਝ ਸੁੱਟ ਕੇ ਫਰਾਰ ਹੋਏ ਹਨ। ਚੰਡੀਗੜ੍ਹ ਦੇ ਅੰਦਰ ਜਿਸ ਪਹਿਲੇ ਕਲੱਬ ਉਤੇ ਹਮਲਾ ਹੋਇਆ ਸੀ, ਉਸ ਦੇ ਨਾਮ seville sago ਹੈ। ਇਹ ਹੋਟਲ ਪੰਜਾਬ ਦੇ ਮਸ਼ਹੂਰ ਗਾਇਕ, ਰੈਪਰ ਅਤੇ ਮਿਊਜਿਕ ਡਾਇਰੈਕਟਰ ਬਾਦਸ਼ਾਹ ਦਾ ਹੈ।


ਚੰਡੀਗੜ੍ਹ ਦੇ ਅਪਰੇਸ਼ਨ ਸੈੱਲ, ਕ੍ਰਾਈਮ ਬ੍ਰਾਂਚ, ਜ਼ਿਲ੍ਹਾ ਸੈੱਲ ਅਤੇ ਪੁਲਿਸ ਸਟੇਸ਼ਨ ਮਾਮਲੇ ਦੀ ਜਾਂਚ ਕਰ ਰਹੇ ਹਨ। ਇਹ ਟੀਮਾਂ ਚੰਡੀਗੜ੍ਹ ਲਾਈਟ ਪੁਆਇੰਟ ਅਤੇ ਚੌਰਾਹਿਆਂ ਦੇ ਕੈਮਰਿਆਂ ਦੀ ਸਕੈਨਿੰਗ ਕਰਨ ਤੋਂ ਬਾਅਦ ਮੋਹਾਲੀ ਦੇ ਏਅਰਪੋਰਟ ਰੋਡ 'ਤੇ ਆਈਸ਼ਰ ਲਾਈਟ ਪੁਆਇੰਟ 'ਤੇ ਪਹੁੰਚੀਆਂ। ਇੱਥੋਂ ਤੱਕ ਕਿ ਮੁਲਜ਼ਮ ਕੈਮਰੇ 'ਤੇ ਨਜ਼ਰ ਆਏ। ਮੁਲਜ਼ਮ ਈਛਰ ਲਾਈਟ ਪੁਆਇੰਟ ਨੇੜੇ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਦੇਖੇ ਗਏ। ਬਾਈਕ ਸਵਾਰ ਤੇਜ਼ੀ ਨਾਲ ਜਾ ਰਹੇ ਹਨ।


ਇਹ ਵੀ ਪੜ੍ਹੋ: Chandigarh Bomb Blast: ਗੈਂਗਸਟਰ ਗੋਲਡੀ ਬਰਾੜ ਨੇ ਲਈ ਬੰਬ ਧਮਾਕੇ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪੋਸਟ ਪਾਈ