Chandigarh Mayor Election: ਚੰਡੀਗੜ੍ਹ ਕਾਂਗਰਸ ਪ੍ਰਧਾਨ ਦੀ ਪਟੀਸ਼ਨ ਰੱਦ, ਪੁਲਿਸ ਨੇ ਕਿਹਾ-ਕੌਂਸਲਰ ਬੰਟੀ ਨੇ ਖੁੱਦ ਮੰਗੀ ਸੁਰੱਖਿਆ
Chandigarh Mayor Election: ਕਾਂਗਰਸ ਉਮੀਦਵਾਰ ਜਸਬੀਰ ਬੰਟੀ ਦੀ ਨਾਮਜ਼ਦਗੀ ਹਾਲੇ ਤੱਕ ਵਾਪਸ ਨਹੀਂ ਹੋਈ। ਤਕਨੀਕੀ ਤੌਰ `ਤੇ ਕਾਂਗਰਸ ਦੇ ਐਮ.ਸੀ ਜਸਬੀਰ ਬੰਟੀ ਅਜੇ ਵੀ ਮੇਅਰ ਉਮੀਦਵਾਰ ਹਨ
Chandigarh Mayor Election: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਲੱਕੀ ਦੀ ਕੌਂਸਲਰ ਬੰਟੀ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਹਾਈਕੋਰਟ ਦੇ ਜਸਟਿਸ ਆਲੋਕ ਜੈਨ ਨੇ ਇਸ 'ਤੇ ਦੋ ਵਾਰ ਬਹਿਸ ਕੀਤੀ। ਜਿਸ ਵਿੱਚ ਚੰਡੀਗੜ੍ਹ ਪੁਲਿਸ ਦੇ ਵਕੀਲ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਜਸਵੀਰ ਸਿੰਘ ਬੰਟੀ ਨੇ ਚੰਡੀਗੜ੍ਹ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਭਲਕੇ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪਣੇ ਆਪ ਨੂੰ ਖ਼ਤਰੇ ਵਿੱਚ ਦੱਸਿਆ ਸੀ। ਇਸ ਲਈ ਚੰਡੀਗੜ੍ਹ ਪੁਲਿਸ ਨੇ ਕੌਂਸਲਰ ਬੰਟੀ ਨੂੰ ਸੁਰੱਖਿਆ ਦਿੱਤੀ ਹੈ।
ਕਾਂਗਰਸ ਪ੍ਰਧਾਨ ਨੇ ਬੁੱਧਵਾਰ ਸਵੇਰੇ ਨੂੰ ਬੰਟੀ ਨਾਲ ਮੁਲਾਕਾਤ ਕੀਤੀ ਸੀ। ਜਿਨ੍ਹਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਬੰਟੀ ਨੇ ਕਿਹਾ ਕਿ ਲੱਕੀ ਨਾ ਤਾਂ ਉਸਦਾ ਕੋਈ ਰਿਸ਼ਤੇਦਾਰ ਹੈ ਅਤੇ ਨਾ ਹੀ ਉਸਦਾ ਕੋਈ ਸਰਪ੍ਰਸਤ ਹੈ। ਅਜਿਹੇ 'ਚ ਇਸ ਪਟੀਸ਼ਨ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਵਿਰੋਧ 'ਚ ਲੱਕੀ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਫੋਟੋਆਂ ਖਿੱਚਣ ਦੇ ਲਈ ਸਵੇਰੇ ਮੁਲਾਕਾਤ ਕਰਵਾ ਦਿੱਤੀ ਸੀ। ਉਸ ਤੋਂ ਬਾਅਦ ਕਿਸੇ ਨੂੰ ਮੁੜ ਕੌਂਸਲਰ ਬੰਟੀ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਨੇ ਸੂਬੇ ਵਿੱਚ ਨਿਵੇਸ਼ ਲਿਆਉਣ ਲਈ 8 ਦੇਸ਼ਾਂ ਦੇ ਰਾਜਦੂਤਾਂ ਨਾਲ ਮੈਰਾਥਨ ਮੀਟਿੰਗਾਂ ਕੀਤੀਆਂ
ਦੋਂਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਦੀਆਂ ਦਲੀਲਾਂ ਨੂੰ ਮੰਨਦਿਆਂ ਆਪਣਾ ਫੈਸਲਾ ਸੁਣਾਇਆ। ਇਹ ਸੁਣਵਾਈ ਸੈਕਟਰ 8 ਸਥਿਤ ਹਾਈ ਕੋਰਟ ਦੇ ਜਸਟਿਸ ਆਲੋਕ ਜੈਨ ਦੇ ਘਰ ਹੋਈ। ਬੀਤੀ ਰਾਤ ਇਸ ਮਾਸਲੇ ਵਿੱਚ ਪਹਿਲੀ ਸੁਣਵਾਈ ਹਾਈ ਕੋਰਟ ਦੇ ਜਸਟਿਸ ਅਲੋਕ ਜੈਨ ਨੇ ਰਾਤ 12 ਵਜੇ ਕੀਤੀ ਸੀ। ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਨੂੰ ਘਰ ਵਿੱਚ ਨਜ਼ਰਬੰਦ ਹੋਣ ’ਤੇ ਨੋਟਿਸ ਜਾਰੀ ਕਰਕੇ ਸ਼ਾਮ 5 ਵਜੇ ਰਿਪੋਰਟ ਮੰਗੀ ਸੀ। ਕਾਂਗਰਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸ ਦੇ ਕੌਂਸਲਰ ਜਸਵੀਰ ਬੰਟੀ ਨੂੰ ਚੰਡੀਗੜ੍ਹ ਪੁਲਿਸ ਨੇ ਭਾਜਪਾ ਨਾਲ ਮਿਲ ਕੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Punjab News: ਸਿੱਧੂ ਕੋਈ ਵੀ ਗੁਮਰਾਹਕੁੰਨ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਜਾਂਚ- ਮਾਨ