Chandigarh Cylinder Blast: ਚੰਡੀਗੜ੍ਹ `ਚ ਦੇਰ ਰਾਤ ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ, ਨੌਜਵਾਨ ਜ਼ਖਮੀ
Chandigarh Cylinder Blast: ਚੰਡੀਗੜ੍ਹ ਵਿੱਚ ਸਿਲੰਡਰ ਫਟਦੇ ਹੀ ਇਲਾਕੇ `ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
Chandigarh Cylinder Blast: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਰਾਮ ਦਰਬਾਰ ਵਿੱਚ ਦੇਰ ਰਾਤ ਖਾਣਾ ਬਣਾਉਂਦੇ ਸਮੇਂ ਅਚਾਨਕ ਇੱਕ ਸਿਲੰਡਰ ਫਟ ਗਿਆ। ਖਾਣਾ ਬਣਾ ਰਿਹਾ 35 ਸਾਲਾ ਅਮਰਜੀਤ ਸਿੰਘ ਸਿਲੰਡਰ ਫਟਣ ਕਾਰਨ ਜ਼ਖਮੀ ਹੋ ਗਿਆ। ਸਿਲੰਡਰ ਫਟਣ ਕਾਰਨ ਰਸੋਈ 'ਚ ਅੱਗ ਫੈਲ ਗਈ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਿਕ ਇਸ ਮਾਮਲੇ 'ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ।
ਚੰਡੀਗੜ੍ਹ ਵਿੱਚ ਸਿਲੰਡਰ ਫਟਦੇ ਹੀ ਇਸ ਦੀ ਤੇਜ਼ ਆਵਾਜ਼ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਲੋਕ ਘਰਾਂ ਤੋਂ ਬਾਹਰ ਆ ਕੇ ਇਸ ਨੂੰ ਦੇਖਣ ਲੱਗੇ। ਇੱਕ ਵਾਰ ਤਾਂ ਲੋਕ ਸਮਝ ਨਹੀਂ ਸਕੇ ਕਿ ਇਹ ਅਚਾਨਕ ਧਮਾਕੇ ਦੀ ਆਵਾਜ਼ ਕਿੱਥੋਂ ਆਈ। ਬਾਅਦ ਵਿੱਚ ਜਦੋਂ ਲੋਕਾਂ ਨੇ ਰਸੋਈ ਵਿੱਚ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਨੂੰ ਕੁਝ ਸਮਝ ਆਇਆ।
ਇਹ ਵੀ ਪੜ੍ਹੋ: Amritsar Sacrilege News: ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਦੋਸ਼ੀ ਖਿਲਾਫ਼ ਪਰਚਾ ਦਰਜ
ਇਸ ਮਾਮਲੇ 'ਚ ਜ਼ਖਮੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਰਸੋਈ 'ਚ ਖਾਣਾ ਬਣਾ ਰਿਹਾ ਸੀ। ਫਿਰ ਅਚਾਨਕ ਇਹ ਸਿਲੰਡਰ ਫਟ ਗਿਆ। ਇਸ ਦੇ ਧਮਾਕੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰ ਇਸ ਸਬੰਧੀ ਗੈਸ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕੰਪਨੀ ਦੇ ਕਰਮਚਾਰੀ ਅੱਜ ਮੌਕੇ ’ਤੇ ਆ ਕੇ ਕਾਰਨਾਂ ਦੀ ਜਾਂਚ ਕਰਨਗੇ। ਇਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਸਿਲੰਡਰ ਫਟਣ ਦਾ ਕਾਰਨ ਕੀ ਸੀ।
ਇਹ ਵੀ ਪੜ੍ਹੋ: Punjab News: ਬਹਿਰੀਨ 'ਚ ਜੇਤੂ ਕਬੱਡੀ ਖਿਡਾਰੀ ਗੁਰਪ੍ਰਰੀਤ ਸਿੰਘ ਦਾ ਮਾਨਸਾ ਪਿੰਡ ਵਾਸੀਆਂ ਨੇ ਕੀਤਾ ਸ਼ਾਨਦਾਰ ਸਵਾਗਤ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਰਾਮ ਦਰਬਾਰ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅੱਜ ਫਿਰ ਤੋਂ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਰਾਮ ਦਰਬਾਰ ਵਿੱਚ ਦੇਰ ਰਾਤ ਖਾਣਾ ਬਣਾਉਂਦੇ ਸਮੇਂ ਅਚਾਨਕ ਇੱਕ ਸਿਲੰਡਰ ਫਟ ਗਿਆ ਅਤੇ ਇਸ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋਇਆ ਹੈ।