Chandigarh News: ਚਾਰ ਦਿਨਾਂ ਤੋਂ ਲਾਪਤਾ 8 ਸਾਲਾ ਬੱਚੀ, ਕੂੜੇ ਦੇ ਢੇਰ `ਚੋਂ ਮਿਲੀ ਲਾਸ਼
Chandigarh News: 19 ਜਨਵਰੀ ਨੂੰ ਲੜਕੀ ਨੂੰ ਉਸ ਦੀ ਮਾਂ ਨੇ ਦੁਕਾਨ ਤੋਂ ਸਿਲਾਈ ਮਸ਼ੀਨ ਦਾ ਸਾਮਾਨ ਲੈਣ ਲਈ ਭੇਜਿਆ ਸੀ।
Chandigarh News: ਚੰਡੀਗੜ੍ਹ ਵਿੱਚ ਕਤਲ ਅਪਰਾਧ, ਲਾਪਤਾ ਹੋਣਨਾਲ ਜੁੜੀਆਂ ਘਟਨਾਵਾਂ ਵੱਧ ਗਈਆਂ ਹਨ। ਅੱਜ ਤਾਜਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਹੱਲੋਮਾਜਰਾ ਵਿੱਚ ਚਾਰ ਦਿਨ ਪਹਿਲਾਂ ਘਰੋਂ ਲਾਪਤਾ ਹੋਈ ਅੱਠ ਸਾਲਾ ਬੱਚੀ ਦੀ ਲਾਸ਼ ਪਾਵਰ ਗਰਿੱਡ ਨੇੜੇ ਕੁਝ ਦੂਰੀ ’ਤੇ ਮਿਲੀ ਹੈ। ਇਸ ਤੋਂ ਬਾਅਦ ਪਤਾ ਲੱਗਾ ਹੈ ਕਿ ਲੜਕੀ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ ਸੀ। ਹਾਲਾਂਕਿ ਇਸ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗੀ। ਸੈਕਟਰ-31 ਥਾਣੇ ਦੀ ਪੁਲਿਸ ਨੇ ਬਿਹਾਰ ਵਾਸੀ ਹੀਰਾਲਾਲ ਖ਼ਿਲਾਫ਼ ਪੋਕਸੋ ਐਕਟ ਅਤੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਕਾਤਲ ਨੂੰ ਫੜਨ ਲਈ ਪੁਲਿਸ ਟੀਮ ਬਿਹਾਰ ਗਈ ਹੋਈ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਧੁੰਦ ਦੇ ਨਾਲ ਹੀ ਅੱਜ ਦਿਨ ਭਰ ਸੀਤ ਲਹਿਰ ਦਾ ਅਲਰਟ! ਬਠਿੰਡਾ ਸਭ ਤੋਂ ਠੰਢਾ
ਦੱਸ ਦਈਏ ਕਿ 19 ਜਨਵਰੀ ਨੂੰ ਤੀਸਰੀ ਜਮਾਤ 'ਚ ਪੜ੍ਹਦੀ ਅੱਠ ਸਾਲਾ ਬੱਚੀ ਆਪਣੇ ਘਰ ਦੇ ਨੇੜੇ ਸਥਿਤ ਦੁਕਾਨ 'ਤੇ ਜਾਣ ਲਈ ਨਿਕਲੀ ਸੀ। ਉਸਨੂੰ ਉਸਦੀ ਮਾਂ ਨੇ ਸਿਲਾਈ ਮਸ਼ੀਨ ਦਾ ਸਮਾਨ ਲੈਣ ਲਈ ਭੇਜਿਆ ਸੀ। ਲੜਕੀ ਘਰ ਵਾਪਸ ਨਹੀਂ ਆਈ।
ਘਟਨਾ ਸਬੰਧੀ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ। ਸੀਸੀਟੀਵੀ 'ਚ ਬੱਚੀ ਨਜ਼ਰ ਨਹੀਂ ਆਈ। ਇਸ 'ਤੇ ਇਮਾਰਤ ਦੇ ਹੋਰ ਕਮਰਿਆਂ ਦੀ ਵੀ ਤਲਾਸ਼ੀ ਲਈ ਗਈ। ਇੱਕ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ। ਜਦੋਂ ਤਾਲਾ ਤੋੜ ਕੇ ਜਾਂਚ ਕੀਤੀ ਤਾਂ ਗੱਦੇ 'ਤੇ ਖੂਨ ਸੀ ਜਿਸ ਤੋਂ ਬਾਅਦ ਸੀਐਫਐਸਐਲ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਸੈਂਪਲ ਲਏ ਗਏ।
ਉਸ ਕਮਰੇ ਵਿੱਚੋਂ ਇੱਕ ਚਾਕੂ ਵੀ ਮਿਲਿਆ ਸੀ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਸੀ। ਪੁਲਿਸ ਤਿੰਨ ਦਿਨ ਤੱਕ ਰੇਲਵੇ ਸਟੇਸ਼ਨ, ਰੇਲਵੇ ਟਰੈਕ, ਬੱਸ ਸਟੈਂਡ ਅਤੇ ਸ਼ਹਿਰ ਦੇ ਸਾਰੇ ਜੰਗਲਾਂ 'ਚ ਲੜਕੀ ਦੀ ਭਾਲ ਕਰਦੀ ਰਹੀ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸੇ ਦੌਰਾਨ ਬੀਤੀ ਰਾਤ ਪੁਲਿਸ ਨੂੰ ਹੱਲੋਮਾਜਰਾ ਦੇ ਬਿਜਲੀ ਗਰਿੱਡ ਨੇੜੇ ਜੰਗਲ ਵਿੱਚੋਂ ਲੜਕੀ ਦੀ ਲਾਸ਼ ਮਿਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Ludhiana Raid News: ਹੋ ਜਾਓ ਸਾਵਧਾਨ! ਨਜਾਇਜ਼ ਤੌਰ 'ਤੇ ਸਕੈਨ ਸੈਂਟਰ ਚਲਾਉਣ ਵਾਲਿਆਂ 'ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ