Ludhiana Raid News: ਹੋ ਜਾਓ ਸਾਵਧਾਨ! ਨਜਾਇਜ਼ ਤੌਰ 'ਤੇ ਸਕੈਨ ਸੈਂਟਰ ਚਲਾਉਣ ਵਾਲਿਆਂ 'ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ ਹੈ। ਹਾਲ ਹੀ ਵਿੱਚ ਲੁਧਿਆਣਾ ਵਿਖੇ ਅਣਅਧਿਕਾਰਤ ਤੌਰ ਤੇ ਚੱਲ ਰਹੇ ਸਕੈਨ ਸੈਟਰ ਉੱਤੇ ਛਾਪਾ ਮਾਰਿਆ।
Trending Photos
Ludhiana Raid News/ਸੰਜੇ ਸ਼ਰਮਾ: ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋ ਭਰੂਣ ਹੱਤਿਆਂ ਰੋਕਣ ਲਈ ਲਗਾਤਾਰ ਕਰਵਾਈ ਕੀਤੀ ਜਾ ਰਹੀ ਹੈ। ਅੱਜ ਲੁਧਿਆਣਾ ਵਿੱਚ ਸਿਹਤ ਵਿਭਾਗ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹੋਮ ਸਕੈਨਿੰਗ ਸੈਂਟਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਉਸੇ ਲੜੀ ਤਹਿਤ ਸਿਹਤ ਵਿਭਾਗ ਨੇ ਲੁਧਿਆਣਾ ਦੇ ਮੁੰਡੀਆ ਇਲਾਕੇ ਵਿੱਚ ਕਾਨੂੰਨ ਦੀ ਉਲੰਘਣਾ ਕਰਕੇ ਗਰਭ ਵਿੱਚ ਮੁੰਡਾ ਕੁੜੀ ਹੋਣ ਦਾ ਟੈਸਟ ਕਰਨ ਦੀ ਜਾਣਕਾਰੀ ਮਿਲੀ ਸੀ।
ਇਸ ਤੋਂ ਬਾਅਦ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲ਼ਖ ਵੱਲੋ ਦਿਸ਼ਾ ਨਿਰਦੇਸ਼ਾ ਉੱਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨਦੀਪ ਕੌਰ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵੱਲੋਂ ਗੁਰੂ ਤੇਗ ਬਹਾਦਰ ਨਗਰ,ਮੁੰਡੀਆ ਕਲਾਂ ਲੁਧਿਆਣਾ ਵਿਖੇ ਅਣਅਧਿਕਾਰਤ ਤੌਰ ਤੇ ਚੱਲ ਰਹੇ ਸਕੈਨ ਸੈਟਰ ਤੇ ਛਾਪਾ ਮਾਰਿਆ।
ਇਸ ਛਾਪੇਮਾਰੀ ਦੌਰਾਨ ਪੋਰਟੇਬਲ ਅਲਟਰਾਸਾਊਡ ਮਸ਼ੀਨ ਬਰਾਮਦ ਕੀਤੀ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਦੋਸ਼ੀ ਨੇ ਛੱਤ ਤੋਂ ਪੋਰਟੇਬਲ ਮਸ਼ੀਨ ਥੱਲੇ ਸੁੱਟ ਦਿੱਤੀ ਅਤੇ ਆਪ ਵੀ ਛੱਤ ਤੋਂ ਛਾਲ ਮਾਰ ਦਿੱਤੀ ਜੱਖਮੀ ਦੋਸੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: Behbal Kalan Goli Kand: 23 ਜਨਵਰੀ ਨੂੰ ਪੇਸ਼ ਹੋਵੇਗੀ ਬਰਗਾੜੀ ਬੇਅਦਬੀ ਮਾਮਲੇ ਦੀ ਸਟੇਟਸ ਰਿਪੋਰਟ. 29 ਨੂੰ ਅਗਲੀ ਸੁਣਵਾਈ
ਮਸ਼ੀਨ ਵੀ ਛਤ ਤੋ ਡਿੱਗਣ ਕਾਰਨ ਟੁੱਟ ਗਈ ਉਹਨਾਂ ਕਿਹਾ ਕਿ ਮੌਕੇ ਤੇ ਕਰਵਾਈ ਚੱਲ ਰਹੀ ਹੈ। ਇਕ ਹੋਰ ਵਿਆਕਤੀ ਵੀ ਟੈਸਟ ਕਰਵਾਓਣ ਆਇਆ ਸੀ।ਉਹ ਵੀ ਕਾਬੂ ਕੀਤਾ ਹੈ। ਮੌਕੇ ਤੇ ਕੁਝ ਦਵਾਈਆ ਵੀ ਮਿਲੀਆਂ ਨੇ ਜਿੰਨਾ ਦੀ ਜਾਚ ਲਈ ਡਰੱਗ ਇੰਸੇਪੈਕਟਰ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ: Sadhu Singh Dharamsot News: ਮੁਹਾਲੀ ਅਦਾਲਤ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ
ਗੌਰਤਲਬ ਹੈ ਕਿ ਇਸ ਤੇਂ ਪਹਿਲਾਂ ਵੀ ਸਿਹਤ ਵਿਭਾਗ ਨੇ ਲੁਧਿਆਣਾ ਦੇ ਨੀਚੀ ਮੰਗਲੀ ਇਲਾਕੇ ਦੇ ਇੱਕ ਘਰ 'ਤੇ ਛਾਪਾ ਮਾਰਿਆ ਸੀ। ਟੀਮ ਦੇ ਮੈਂਬਰਾਂ ਨੇ ਛਾਪਾ ਮਾਰ ਕੇ ਉਥੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਵਿਅਕਤੀ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਘਰ 'ਚ ਲਿੰਗ ਨਿਰਧਾਰਨ ਟੈਸਟ ਲਈ ਅਲਟਰਾਸਾਊਂਡ ਮਸ਼ੀਨ ਲਗਾਈ ਸੀ। ਮੁਲਜ਼ਮ ਦੀ ਪਛਾਣ ਮਨਮੋਹਨ ਪਾਲ ਸ਼ਰਮਾ ਵਾਸੀ ਜਨਕਪੁਰੀ ਵਜੋਂ ਹੋਈ ਹੈ। ਮੁਲਜ਼ਮਾਂ ਨੇ ਮਹਾਂਨਗਰ ਵਿੱਚ ਕਈ ਏਜੰਟ ਰੱਖੇ ਹੋਏ ਸਨ। ਏਜੰਟ ਦੀ ਮਦਦ ਨਾਲ, ਗਾਹਕਾਂ ਨੂੰ ਉਕਤ ਸਕੈਨਿੰਗ ਸੈਂਟਰ ਵਿੱਚ ਲਿਆਂਦਾ ਗਿਆ ਸੀ।
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਜ਼ਮਾਨਤ ਮਿਲਣ ਮਗਰੋਂ ਮੁਲਜ਼ਮਾਂ ਨੇ ਮੁੜ ਅਲਟਰਾਸਾਊਂਡ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਿਹਤ ਵਿਭਾਗ ਦੀ ਟੀਮ ਨੇ ਮੁਲਜ਼ਮਾਂ ਕੋਲੋਂ ਨਕਦੀ ਵੀ ਬਰਾਮਦ ਕੀਤੀ ਸੀ।