Chandigarh Election: ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ
Chandigarh Election: ਇਸ ਵਾਰ ਪ੍ਰੀਜ਼ਾਈਡਿੰਗ ਅਫ਼ਸਰ ਮੇਅਰ ਕੁਲਦੀਪ ਕੁਮਾਰ ਹੋਣਗੇ। ਡੀਸੀ ਵਿਨੈ ਪ੍ਰਤਾਪ ਸਿੰਘ ਨੇ ਕੁਝ ਸਮਾਂ ਪਹਿਲਾਂ ਇਹ ਹੁਕਮ ਜਾਰੀ ਕੀਤੇ ਸਨ।
Chandigarh Election Live Update: ਚੰਡੀਗੜ੍ਹ ਦੇ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀਆਂ ਚੋਣਾਂ ਅੱਜ ਯਾਨਿ 4 ਮਾਰਚ ਨੂੰ ਹੋਣਗੀਆਂ। 28 ਅਤੇ 29 ਫਰਵਰੀ ਨੂੰ ਦੋ ਦਿਨ ਨਾਮਜ਼ਦਗੀਆਂ ਦਾਖਲ ਕਰਨ ਲਈ ਰੱਖੇ ਗਏ ਸਨ। ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ। ਚੰਡੀਗੜ੍ਹ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਅੱਜ ਸਵੇਰੇ 10 ਵਜੇ ਨਗਰ ਨਿਗਮ ਦਫ਼ਤਰ ਵਿੱਚ ਹੋਣਗੀਆਂ।
ਇਹ ਚੋਣ ਇਸ ਲਈ ਅਹਿਮ ਹੈ ਕਿਉਂਕਿ ਇਸ ਦੇ ਰਿਟਰਨਿੰਗ ਅਫ਼ਸਰ ਕੁਲਦੀਪ ਕੁਮਾਰ ਹਨ। ਇਸ ਸਮੇਂ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਦੇ ਦਲ-ਬਦਲੀ ਹੋਣ ਤੋਂ ਬਾਅਦ ਭਾਜਪਾ ਕੋਲ ਬਹੁਮਤ ਹੈ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ I.N.D.I ਗਠਜੋੜ ਘੱਟ ਗਿਣਤੀ ਵਿੱਚ ਹੈ। ਅਜਿਹੇ 'ਚ ਚੰਡੀਗੜ੍ਹ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਚੋਣ 'ਤੇ ਨਜ਼ਰ ਰੱਖ ਰਹੀਆਂ ਹਨ।
Chandigarh Election Live Update: (ਚੰਡੀਗੜ੍ਹ ਦੇ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀਆਂ ਚੋਣਾਂ)
ਕੁਲਦੀਪ ਕੁਮਾਰ ਟੀਟਾ(ਮੇਅਰ)
ਮੇਰੇ 'ਤੇ ਵੱਡੀ ਜ਼ਿੰਮੇਵਾਰੀ ਹੈ, ਅਸੀਂ ਨਿਰਪੱਖ ਢੰਗ ਨਾਲ ਚੋਣਾਂ ਕਰਵਾਵਾਂਗੇ, ਜੋ ਵੀ ਜਿੱਤੇਗਾ, ਚੋਣਾਂ ਨਿਰਪੱਖ ਹੋਣਗੀਆਂ।
ਗੁਰਪ੍ਰੀਤ ਗੱਪੀ
ਸੀਨੀਅਰ ਡਿਪਟੀ ਮੇਅਰ ਉਮੀਦਵਾਰ- ਅੱਜ ਦੀ ਚੋਣ ਬਹੁਤ ਮਹੱਤਵਪੂਰਨ ਹੈ, ਸਾਨੂੰ ਜਿੱਤ ਦੀ ਪੂਰੀ ਉਮੀਦ ਹੈ।
ਐਚ.ਸੀ ਲੱਕੀ ਕਾਂਗਰਸ, ਚੰਡੀਗੜ੍ਹ ਪ੍ਰਧਾਨ
ਅੱਜ ਦੀਆਂ ਚੋਣਾਂ ਨੂੰ ਲੈ ਕੇ ਅਸੀਂ ਬਹੁਤ ਉਤਸਾਹਿਤ ਹਾਂ, ਜਿੱਤ ਦੀ ਉਮੀਦ ਹੈ, ਬੇਸ਼ੱਕ ਭਾਜਪਾ ਦਾ ਬਹੁਮਤ ਜ਼ਿਆਦਾ ਹੈ ਪਰ ਇਹ ਚੋਣ ਹੈ, ਆਪ ਕੌਂਸਲਰਾਂ ਦੀ ਘਰ ਵਾਪਸੀ ਦੀ ਉਮੀਦ ਹੈ।
ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਸ਼ੁਰੂ ਹੋ ਗਈਆਂ ਹਨ। ਕਾਂਗਰਸੀ ਕੌਂਸਲਰ ਗੁਰਬਖਸ਼ ਰਾਵਤ ਨੇ ਵੋਟ ਪਾਈ, ਕਿਰਨ ਖੇਰ ਨੇ ਪਾਈ ਵੋਟ।
ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ-ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਬਰੇਟਾ ਨੇ ਹਾਲੇ ਤੱਕ ਚੋਣਾਂ ਵਿੱਚ ਹਿੱਸਾ ਨਹੀਂ ਲਿਆ।
ਵਾਰਡ ਨੰਬਰ 9 ਦੀ ਕੌਂਸਲਰ ਬਿਮਲਾ ਦੂਬੇ, ਵਾਰਡ ਨੰਬਰ 6 ਦੀ ਸਰਬਜੀਤ ਕੌਰ ਨੇ, ਵਾਰਡ ਨੰਬਰ 5 ਦੀ ਕੌਂਸਲਰ ਦਰਸ਼ਨਾ ਆਪਣੀ ਵੋਟ ਪਾਉਂਦੀ ਹੋਏ ਨਜ਼ਰ ਆਏ ਹਨ।
ਵਾਰਡ ਨੰਬਰ 4 ਦੀ ਕੌਂਸਲਰ ਸੁਮਨ ਦੇਵੀ ਵੋਟ ਪਾਉਂਦੇ ਹੋਏ। ਵਾਰਡ ਨੰਬਰ 3 ਦੇ ਕੌਂਸਲਰ ਦਲੀਪ ਸ਼ਰਮਾ ਆਪਣੀ ਵੋਟ ਪਾਉਂਦੇ ਹੋਏ। ਵਾਰਡ ਨੰਬਰ 2 ਦੇ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਆਪਣੀ ਵੋਟ ਪਾਉਂਦੇ ਹੋਏ। ਵਾਰਡ ਨੰਬਰ ਇੱਕ ਦੀ ਕੌਂਸਲਰ ਜਸਵਿੰਦਰ ਕੌਰ ਨੇ ਆਪਣੀ ਵੋਟ ਪਾਈ
ਵਾਰਡ ਨੰਬਰ 12 ਦੇ ਕੌਂਸਲਰ ਸੌਰੁਸ਼ ਜੋਸ਼ੀ ਵੋਟ ਪਾਉਂਦੇ ਹੋਏ।
ਇਹ ਵੀ ਪੜ੍ਹੋ: Chandigarh Election: ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਚੋਣ ਲਈ 28 ਜਨਵਰੀ ਤੋਂ ਨਾਮਜਦਗੀਆਂ 4 ਮਾਰਚ ਨੂੰ ਹੋਵੇਗੀ ਚੋਣ
ਕੌਣ ਕਰਵਾਉਂਦੈ ਹੈ ਸੀਨੀਅਰ ਤੇ ਡਿਪਟੀ ਮੇਅਰ ਦੀ ਚੋਣ
ਵਿਵਸਥਾ ਮੁਤਾਬਕ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੇਅਰ ਹੀ ਕਰਵਾਉਂਦਾ ਹੈ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਡੀਸੀ ਦੇ ਹੁਕਮਾਂ ਉਤੇ ਰੋਕ ਲਗਾਉਣ ਦੀ ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ।
ਬੀਜੇਪੀ ਕੋਲ ਬਹੁਮਤ
ਬੇਸ਼ੱਕ ਸੁਪਰੀਮ ਕੋਰਟ ਨੇ ਗਠਜੋੜ ਦੇ ਮੇਅਰ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਸੀ ਪਰ ਹਾਲੇ ਵੀ ਨਗਰ ਨਿਗਮ ਵਿੱਚ ਭਾਜਪਾ ਕੋਲ ਬਹੁਮਤ ਹੈ। ਭਾਜਪਾ ਕੋਲ 17 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸਮੇਤ ਕੁੱਲ 18 ਵੋਟਾਂ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰ ਕੋਲ 10 ਆਮ ਆਦਮੀ ਪਾਰਟੀ ਅਤੇ 7 ਕਾਂਗਰਸ ਦੀਆਂ ਵੋਟਾਂ ਸਮੇਤ ਕੁੱਲ 17 ਵੋਟਾਂ ਹਨ। ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਹੈ। ਜਿਨ੍ਹਾਂ ਨੇ ਪਿਛਲੀ ਵਾਰ ਭਾਜਪਾ ਲਈ ਵੋਟ ਪਾਈ ਸੀ। ਇਸ ਕਾਰਨ ਵਿਰੋਧੀ ਧਿਰ ਨੂੰ ਆਪਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਨ ਦਾ ਖ਼ਤਰਾ ਹੈ।
ਰਣਨੀਤੀ ਬਣਾਉਣ ’ਚ ਜੁਟੀਆਂ ਪਾਰਟੀਆਂ
ਭਾਜਪਾ ਅਤੇ 'ਆਪ'-ਕਾਂਗਰਸ ਗਠਜੋੜ ਚੋਣਾਂ ਜਿੱਤਣ ਲਈ ਰਣਨੀਤੀ ਤਿਆਰ ਕਰਨ ’ਚ ਜੁਟੇ ਹੋਏ ਹਨ। ਨਿਗਮ ਦੇ ਮੌਜੂਦਾ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਇਨ੍ਹਾਂ ਚੋਣਾਂ ’ਚ ਭਾਜਪਾ ਦਾ ਹੀ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ।
ਪੂਰਾ ਵਿਵਾਦ
ਚੰਡੀਗੜ੍ਹ 'ਚ 30 ਜਨਵਰੀ ਨੂੰ ਮੇਅਰ ਦੀ ਚੋਣ ਹੋਈ ਸੀ। ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਅੱਠ ਵੋਟਾਂ ਰੱਦ ਕਰਾਰ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਭਾਜਪਾ ਦੇ ਮੇਅਰ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਗਿਆ। ਚੰਡੀਗੜ੍ਹ ਮੇਅਰ ਦੀ ਚੋਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮਿਲ ਕੇ ਲੜੀ ਸੀ। ਦੋਵਾਂ ਪਾਰਟੀਆਂ ਨੇ ਚੋਣਾਂ ਵਿੱਚ ਧਾਂਦਲੀ ਦਾ ਦੋਸ਼ ਲਾਉਂਦਿਆਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਮਾਮਲੇ ਦੀ ਸੁਣਵਾਈ ਕਰਦੇ ਹੋਏ ਸੀਜੇਆਈ ਨੇ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਸਖ਼ਤ ਤਾੜਨਾ ਕੀਤੀ ਸੀ।
ਅਦਾਲਤ ਨੇ ਚੰਡੀਗੜ੍ਹ ਮੇਅਰ ਚੋਣ ਦੀ ਵੀਡੀਓ ਫੁਟੇਜ ਦੇਖਣ ਤੋਂ ਬਾਅਦ ਕਿਹਾ ਸੀ ਕਿ ਚੋਣ ਅਧਿਕਾਰੀ ਵਾਰ-ਵਾਰ ਕੈਮਰੇ ਵੱਲ ਦੇਖ ਰਹੇ ਹਨ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਜੋ ਕੁਝ ਹੋਇਆ ਉਹ ‘ਲੋਕਤੰਤਰ ਦਾ ਮਜ਼ਾਕ’ ਸੀ। ਅਦਾਲਤ ਨੇ ਕਿਹਾ ਸੀ ਕਿ ਅਸੀਂ ਲੋਕਤੰਤਰ ਦਾ ਇਸ ਤਰ੍ਹਾਂ ਕਤਲ ਨਹੀਂ ਹੋਣ ਦੇਵਾਂਗੇ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ 27 ਫਰਵਰੀ ਨੂੰ ਮੁੜ ਹੋਵੇਗੀ ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦੀ ਚੋਣ