Chandigarh Fire News:  ਚੰਡੀਗੜ੍ਹ ਦੇ ਬਾਪੂਧਾਮ 'ਚ ਦੀਵਾਲੀ ਦੀ ਸ਼ਾਮ ਕੱਪੜੇ ਦੇ ਇਕ ਸ਼ੋਅਰੂਮ 'ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੀਆਂ ਖਿੜਕੀਆਂ ਦੇ ਬਾਹਰ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਤਿੰਨ ਮੰਜ਼ਿਲਾ ਸ਼ੋਅਰੂਮ ਵਿੱਚ ਰਾਤ ਕਰੀਬ 8 ਵਜੇ ਅੱਗ ਲੱਗ ਗਈ। ਸ਼ੋਅਰੂਮ ਕੱਪੜਿਆਂ ਨਾਲ ਭਰਿਆ ਹੋਣ ਕਾਰਨ ਅੱਗ ਅਚਾਨਕ ਫੈਲ ਗਈ। ਅੱਗ ਨਾਲ ਹੋਏ ਨੁਕਸਾਨ ਦਾ ਅਜੇ ਤੱਕ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ।


COMMERCIAL BREAK
SCROLL TO CONTINUE READING

ਧੂੰਏਂ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ। ਚਾਰੇ ਪਾਸੇ ਹਨੇਰਾ ਹੋਣ ਕਾਰਨ ਅਤੇ ਸ਼ੋਅਰੂਮ ਦੀ ਉਚਾਈ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਅੱਗ ’ਤੇ ਕਾਬੂ ਨਹੀਂ ਪਾ ਸਕੀ। ਬਾਅਦ ਵਿੱਚ ਉੱਥੇ ਇੱਕ ਹਾਈਡ੍ਰੌਲਿਕ ਮਸ਼ੀਨ ਮੰਗਵਾਈ ਗਈ। ਜਿਸ ਦੀ ਮਦਦ ਨਾਲ ਕਰੀਬ ਡੇਢ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।


ਇਹ ਵੀ ਪੜ੍ਹੋ: Ludhiana Fire News: ਟੈਂਟ ਦੇ ਗੋਦਾਮ ਨੂੰ ਆਤਿਸ਼ਬਾਜ਼ੀ ਡਿੱਗਣ ਕਾਰਨ ਲੱਗੀ ਭਿਆਨਕ ਅੱਗ

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸ਼ੋਅਰੂਮ ਮਾਲਕ ਕੁਝ ਸਮਾਂ ਪਹਿਲਾਂ ਸ਼ੋਅਰੂਮ ਦੇ ਅੰਦਰ ਦੀਵਾਲੀ ਦੀ ਪੂਜਾ ਕਰਕੇ ਘਰ ਚਲਾ ਗਿਆ ਸੀ। ਇਸ ਤੋਂ ਬਾਅਦ ਹੀ ਸ਼ੋਅਰੂਮ ਨੂੰ ਅੱਗ ਲੱਗ ਗਈ। ਇਹ ਅੱਗ ਜ਼ਿਆਦਾਤਰ ਤੀਜੀ ਮੰਜ਼ਿਲ 'ਤੇ ਰੱਖੇ ਕੱਪੜਿਆਂ 'ਚ ਲੱਗੀ।


ਬਾਕੀ ਦੋ ਮੰਜ਼ਿਲਾਂ 'ਤੇ ਘੱਟ ਅੱਗ ਲੱਗੀ ਸੀ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਰਾਤ 8 ਵਜੇ ਤੋਂ ਬਾਅਦ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਸ਼ੋਅਰੂਮ ਦੀ ਕਿਸੇ ਵੀ ਖਿੜਕੀ ਤੋਂ ਵੀ ਸ਼ੋਰੂਮ ਅੰਦਰ ਦਾਖਲ ਹੋ ਸਕਦੀਆਂ ਹਨ ਪਰ ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ।


ਇਹ ਵੀ ਪੜ੍ਹੋ: Delhi Air Quality: ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਦਿੱਲੀ 'ਚ ਚੱਲੀਆਂ ਆਤਸ਼ਬਾਜੀ, ਅਸਮਾਨ 'ਚ ਧੂੰਆਂ ਹੀ ਧੂੰਆਂ