Independence Day 2023: ਚੰਡੀਗੜ੍ਹ `ਚ ਬਨਵਾਰੀਲਾਲ ਪੁਰੋਹਿਤ ਨੇ ਲਹਿਰਾਇਆ ਝੰਡਾ, ਕਿਹਾ- ਇਲੈਕਟ੍ਰਿਕ ਵਾਹਨਾਂ ਵੱਲ ਵੱਧ ਰਿਹੈ ਚੰਡੀਗੜ੍ਹ
Chandigarh Independence Day Program Update: ਚੰਡੀਗੜ੍ਹ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਸਟੇਜ ਤੋਂ ਸਲਾਮੀ ਦੇ ਰਹੀਆਂ ਹਨ। ਚੰਡੀਗੜ੍ਹ ਦੇ ਵਿਸ਼ੇਸ਼ ਬੱਚਿਆਂ ਨੇ ਵੀ ਮੰਚ ਨੂੰ ਸਲਾਮੀ ਦਿੱਤੀ। ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਡੀਸੀ ਵਿਨੈ ਪ੍ਰਤਾਪ ਸਿੰਘ, ਮੇਅਰ ਅਨੂਪ ਗੁਪਤਾ, ਕਮਿਸ਼ਨਰ ਆਨੰਦਿਤਾ ਮਿੱਤਰਾ ਅਤੇ ਹੋਰ ਕਈ ਅਧਿਕਾਰੀ ਮੰਚ `ਤੇ ਮੌਜੂਦ ਸਨ।
Chandigarh Independence Day Program Update: ਚੰਡੀਗੜ੍ਹ ਵਿੱਚ 77ਵੇਂ ਸੁਤੰਤਰਤਾ ਦਿਵਸ ਦਾ ਪ੍ਰੋਗਰਾਮ ਸੈਕਟਰ 17 ਪਰੇਡ ਗਰਾਊਂਡ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਮੰਚ 'ਤੇ ਪਹੁੰਚੇ। ਉਨ੍ਹਾਂ ਨੇ ਰਾਸ਼ਟਰੀ ਗੀਤ ਦੇ ਨਾਲ ਝੰਡਾ ਲਹਿਰਾਇਆ। ਹੁਣ ਉਹ ਪੁਲਿਸ ਪਰੇਡ ਦੀ ਸਲਾਮੀ ਲੈ ਰਹੇ ਹਨ। ਇਸ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਝੰਡਾ ਲਹਿਰਾਇਆ।
ਚੰਡੀਗੜ੍ਹ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਸਟੇਜ ਤੋਂ ਸਲਾਮੀ ਲੈ ਰਹੀਆਂ ਹਨ। ਚੰਡੀਗੜ੍ਹ ਦੇ ਵਿਸ਼ੇਸ਼ ਬੱਚਿਆਂ ਨੇ ਵੀ ਮੰਚ ਨੂੰ ਸਲਾਮੀ ਦਿੱਤੀ।ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਡੀਸੀ ਵਿਨੈ ਪ੍ਰਤਾਪ ਸਿੰਘ, ਮੇਅਰ ਅਨੂਪ ਗੁਪਤਾ, ਕਮਿਸ਼ਨਰ ਆਨੰਦਿਤਾ ਮਿੱਤਰਾ ਅਤੇ ਹੋਰ ਕਈ ਅਧਿਕਾਰੀ ਮੰਚ 'ਤੇ ਮੌਜੂਦ ਸਨ।
ਇਸ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਸੰਬੋਧਨ ਕਰਦੇ ਹੋਏ ਨੇ ਕਿਹਾ ਕਿ ਚੰਡੀਗੜ੍ਹ ਵਾਤਾਵਰਨ ਦੇ ਖੇਤਰ ਵਿੱਚ ਬਿਹਤਰ ਕੰਮ ਕਰ ਰਿਹਾ ਹੈ। ਚੰਡੀਗੜ੍ਹ ਦੇਸ਼ ਦੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਵੱਧ ਸੂਰਜੀ ਊਰਜਾ ਪੈਦਾ ਕਰਨ ਵਾਲਾ ਪਹਿਲਾ ਰਾਜ ਹੈ। ਹੁਣ ਚੰਡੀਗੜ੍ਹ ਇਲੈਕਟ੍ਰਿਕ ਵਾਹਨ ਵੱਲ ਵਧ ਰਿਹਾ ਹੈ। ਚੰਡੀਗੜ੍ਹ ਟਰਾਂਸਪੋਰਟ ਦੀਆਂ 100 ਤੋਂ ਵੱਧ ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ। ਭਵਿੱਖ 'ਚ ਸਾਰੇ ਸਰਕਾਰੀ ਦਫਤਰਾਂ 'ਚ ਸਿਰਫ ਇਲੈਕਟ੍ਰਿਕ ਵਾਹਨ ਹੀ ਖਰੀਦੇ ਜਾਣਗੇ।
ਇਹ ਵੀ ਪੜ੍ਹੋ: Independence Day 2023: CM ਭਗਵੰਤ ਮਾਨ ਨੇ ਪਟਿਆਲਾ 'ਚ ਲਹਿਰਾਇਆ ਤਿਰੰਗਾ, ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈ
ਪ੍ਰੋਗਰਾਮ ਵਿੱਚ ਆਪਣੇ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ 23 ਵਿਅਕਤੀਆਂ ਨੂੰ ਸਨਮਾਨਿਤ ਕਰਨਗੇ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ।