Chandigarh News: ਚੰਡੀਗੜ੍ਹ `ਚ 97 `ਚੋਂ 51 ਸ਼ਰਾਬ ਦੇ ਠੇਕੇ ਵਿਕੇ; ਧਨਾਸ ਦਾ ਠੇਕਾ 9.77 ਕਰੋੜ ਰੁਪਏ `ਚ ਵਿਕਿਆ
Chandigarh News: ਆਬਕਾਰੀ ਤੇ ਕਰ ਵਿਭਾਗ ਵੱਲੋਂ ਸਾਲ 2024-25 ਲਈ ਚੰਡੀਗੜ੍ਹ ਦੇ ਯੂਟੀ ਗੈਸਟ ਹਾਊਸ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ।
Chandigarh News (ਰੋਹਿਤ ਬਾਂਸਲ): ਆਬਕਾਰੀ ਤੇ ਕਰ ਵਿਭਾਗ ਵੱਲੋਂ ਸਾਲ 2024-25 ਲਈ ਚੰਡੀਗੜ੍ਹ ਦੇ ਯੂਟੀ ਗੈਸਟ ਹਾਊਸ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ। ਇਸ ਵਿੱਚ 97 ਵਿੱਚੋਂ 51 ਠੇਕੇ ਵਿਕ ਚੁੱਕੇ ਹਨ, ਇਸ ਵਾਰ ਧਨਾਸ ਦਾ ਠੇਕਾ ਸਭ ਤੋਂ ਮਹਿੰਗਾ 9.77 ਕਰੋੜ ਰੁਪਏ ਵਿੱਚ ਵਿਕਿਆ ਹੈ। ਇਨ੍ਹਾਂ 51 ਸ਼ਰਾਬ ਦੇ ਠੇਕਿਆਂ ਦੀ ਰਾਖਵੀਂ ਕੀਮਤ 218.66 ਕਰੋੜ ਰੁਪਏ ਸੀ।
ਇਸ ਨੂੰ ਵਿਭਾਗ ਨੇ 243.84 ਕਰੋੜ ਰੁਪਏ ਵਿੱਚ ਵੇਚਿਆ ਹੈ। ਇਸ ਕਾਰਨ ਵਿਭਾਗ ਨੂੰ ਰਾਖਵੀਂ ਕੀਮਤ ਨਾਲੋਂ 11.53 ਫ਼ੀਸਦੀ ਵੱਧ ਵਸੂਲੀ ਹੋਈ ਹੈ ਜੋ ਕਿ ਪਿਛਲੇ ਸਾਲ ਦੀ ਲਾਇਸੈਂਸ ਫ਼ੀਸ ਦੇ ਮੁਕਾਬਲੇ 10 ਫ਼ੀਸਦੀ ਵੱਧ ਹੈ। ਗੁਆਂਢੀ ਰਾਜਾਂ ਦੀ ਆਬਕਾਰੀ ਨੀਤੀ ਕਾਰਨ ਪਿਛਲੇ ਦੋ ਸਾਲਾਂ ਤੋਂ ਸ਼ਰਾਬ ਦੇ ਕਾਰੋਬਾਰੀਆਂ ਵਿੱਚ ਮੁਕਾਬਲਾ ਚੱਲ ਰਿਹਾ ਹੈ।
ਕਲੱਬਿੰਗ ਫਾਰਮੂਲੇ ਰਾਹੀਂ 6 ਠੇਕੇ ਵਿਕੇ
ਨਿਲਾਮੀ ਵਿੱਚ ਕਲੱਬਿੰਗ ਫਾਰਮੂਲੇ ਜ਼ਰੀਏ 6 ਠੇਕੇ ਵਿਕੇ। ਇਸ ਤੋਂ ਪਹਿਲਾਂ ਵਿਭਾਗ ਦੀ ਪਹਿਲੀ ਨਿਲਾਮੀ ਵਿੱਚ ਔਸਤਨ 80-85 ਠੇਕੇ ਵਿਕਦੇ ਸਨ। ਹੁਣ ਵਿਭਾਗ ਬਾਕੀ ਰਹਿੰਦੇ 46 ਸ਼ਰਾਬ ਦੇ ਠੇਕਿਆਂ ਲਈ 15 ਮਾਰਚ ਨੂੰ ਮੁੜ ਚੋਣ ਕਰੇਗਾ। ਜਿਸ ਲਈ 8 ਮਾਰਚ ਤੋਂ ਆਨਲਾਈਨ ਬੋਲੀ ਸ਼ੁਰੂ ਕੀਤੀ ਜਾਵੇਗੀ, ਜੋ ਕਿ 15 ਮਾਰਚ ਨੂੰ ਦੁਪਹਿਰ 12 ਵਜੇ ਤੱਕ ਜਾਰੀ ਰਹੇਗੀ।
ਸਭ ਤੋਂ ਮਹਿੰਗਾ ਧਨਾਸ ਦਾ ਠੇਕਾ ਵਿਕਿਆ
ਪਿਛਲੇ ਸਾਲ ਧਨਾਸ ਦਾ ਠੇਕਾ ਉੱਚ ਰਾਖਵੀਂ ਕੀਮਤ ਕਾਰਨ ਨਹੀਂ ਵਿਕ ਪਾਇਆ ਸੀ। ਇਸ ਵਾਰ ਇਸ ਠੇਕੇ ਲਈ ਸਭ ਤੋਂ ਜ਼ਿਆਦਾ ਬੋਲੀ ਲੱਗੀ ਹੈ। ਇਸ ਦੀ ਰਾਖਵੀਂ ਕੀਮਤ 8.32 ਕਰੋੜ ਰੁਪਏ ਸਨ। ਇਸ ਲਈ 9.17 ਕਰੋੜ ਦੀ ਬੋਲੀ ਲੱਗੀ।
ਇਹ ਵੀ ਪੜ੍ਹੋ : Punjab News: ਸਰਕਾਰ ਵਪਾਰ ਮਿਲਣੀ ਦਾ ਵੱਡਾ ਅਸਰ- CM ਮਾਨ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਿੱਤਾ ਭਰੋਸਾ
ਕਲੱਬਿੰਗ ਦੇ ਹਿਸਾਬ ਨਾਲ ਦੇਖੀਏ ਤਾਂ ਇੰਡਸਟ੍ਰੀਅਲ ਏਰੀਏ ਦੇ ਦੋ ਠੇਕਿਆਂ ਲਈ ਇੱਕ ਲਾਇਸੈਂਸ ਜਾਰੀ ਕੀਤਾ ਜਾਵੇਗਾ। ਇਸ ਲਈ ਰਾਖਵੀਂ ਕੀਮਤ 9.78 ਕਰੋੜ ਰੁਪਏ ਸੀ ਜੋ 12.77 ਕਰੋੜ ਵਿੱਚ ਵਿਕੇ ਸਨ। ਸ਼ਹਿਰ ਦੇ ਹੋਰ ਵੱਡੇ ਠੇਕੇ ਜਿਸ ਵਿੱਚ ਪ੍ਰਸ਼ਾਸਨ ਨੂੰ ਜ਼ਿਆਦਾ ਰੈਵੇਨਿਊ ਆਉਂਦਾ ਹੈ। ਉਨ੍ਹਾਂ ਲਈ ਅਜੇ ਬੋਲੀ ਨਹੀਂ ਲੱਗੀ ਹੈ।
ਇਹ ਵੀ ਪੜ੍ਹੋ : Maha Shivratri 2024: ਵਿਸ਼ਵ ਨੂੰ ਜੋੜਨ ਦਾ ਤਿਉਹਾਰ ਮਹਾਸ਼ਿਵਰਾਤਰੀ, ਸ਼ਿਵ ਮੰਦਿਰ 'ਚ ਭਗਤਾਂ ਵਿੱਚ ਭਾਰੀ ਉਤਸ਼ਾਹ