PGI 36th Convocation: ਭਲਕੇ PGI ਦੀ 36ਵੀਂ ਕਨਵੋਕੇਸ਼ਨ, 1775 ਵਿਦਿਆਰਥੀਆਂ ਨੂੰ ਵੰਡੀਆਂ ਜਾਣਗੀਆਂ ਡਿਗਰੀਆਂ
Chandigarh PGI 36th Convocation: ਪ੍ਰੋ. ਲਾਲ ਨੇ ਕਿਹਾ ਕਿ ਸਮਾਰੋਹ ਸੰਸਥਾ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ। ਪੀਜੀਆਈ ਨੇ ਆਪਣੇ ਅਤੇ ਭਾਰਤੀ ਮਾਪਦੰਡਾਂ ਅਨੁਸਾਰ ਬਹੁਤ ਵਧੀਆ ਕੰਮ ਕੀਤਾ ਹੈ। ਹੁਣ ਕਨਵੋਕੇਸ਼ਨ ਹਰ ਸਾਲ ਹੋਵੇਗੀ। ਕਨਵੋਕੇਸ਼ਨ ਅਗਲੇ ਸਾਲ ਫਰਵਰੀ ਵਿੱਚ ਹੋਵੇਗੀ।
Chandigarh PGI 36th Convocation: ਚੰਡੀਗੜ੍ਹ ਪੀਜੀਆਈ ਵਿੱਚ ਵੀਰਵਾਰ ਨੂੰ ਹੋਣ ਵਾਲੀ ਕਨਵੋਕੇਸ਼ਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਪੀਜੀਆਈ ਦੀ 36ਵੀਂ ਕਨਵੋਕੇਸ਼ਨ (Chandigarh PGI 36th Convocation) ਵਿੱਚ 218 ਨੂੰ ਮੈਡਲ ਅਤੇ 1775 ਗ੍ਰੈਜੂਏਟਾਂ ਨੂੰ ਡਿਗਰੀਆਂ ਵੰਡੀਆਂ ਜਾਣਗੀਆਂ। ਇਹ ਸਮਾਰੋਹ ਕੋਵਿਡ ਕਾਰਨ 2019 ਤੋਂ ਬਾਅਦ 4 ਸਾਲ ਬਾਅਦ ਹੋਣ ਜਾ ਰਿਹਾ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ: ਭਾਰਤੀ ਪ੍ਰਵੀਨ ਪੰਵਾਰ ਅਤੇ ਸਾਬਕਾ ਡਾਇਰੈਕਟਰ ਪੀ.ਜੀ.ਆਈ ਡਾ.ਕੇ.ਕੇ.ਤਲਵਾੜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਪ੍ਰੋ. ਲਾਲ ਨੇ ਕਿਹਾ ਕਿ ਸਮਾਰੋਹ ਸੰਸਥਾ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ। ਪੀਜੀਆਈ ਨੇ ਆਪਣੇ ਅਤੇ ਭਾਰਤੀ ਮਾਪਦੰਡਾਂ ਅਨੁਸਾਰ ਬਹੁਤ ਵਧੀਆ ਕੰਮ ਕੀਤਾ ਹੈ। ਹੁਣ ਕਨਵੋਕੇਸ਼ਨ ਹਰ ਸਾਲ ਹੋਵੇਗੀ। ਕਨਵੋਕੇਸ਼ਨ (PGI 36th Convocation)ਅਗਲੇ ਸਾਲ ਫਰਵਰੀ ਵਿੱਚ ਹੋਵੇਗੀ। ਪ੍ਰੋ. ਲਾਲ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਤਹਿਤ ਗਰੀਬ ਲੋਕਾਂ ਨੂੰ ਕੈਸ਼ ਰਹਿਤ ਸਹੂਲਤ ਦੇ ਨਾਲ ਸਿਹਤ ਕਵਰੇਜ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: US News:ਨਿਊਯਾਰਕ 'ਚ ਇੱਕ ਸਿੱਖ ਵਿਅਕਤੀ ਦੇ ਮਾਮਲੇ 'ਚ ਪੁਲਿਸ ਦਾ ਦਾਅਵਾ-ਦੋਸ਼ੀ ਨੇ ਨਫ਼ਰਤੀ ਅਪਰਾਧ ਕੀਤਾ
ਪੀਜੀਆਈ ਹੁਣ ਤੱਕ 90 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਆਯੁਸ਼ਮਾਨ ਭਾਰਤ ਸੇਵਾਵਾਂ ਦਾ ਲਾਭ ਪਹੁੰਚਾ ਚੁੱਕਾ ਹੈ। ਜਲਦੀ ਹੀ ਇੱਕ ਲੱਖ ਮਰੀਜ਼ਾਂ ਨੂੰ ਇਸ ਦਾ ਲਾਭ ਪਹੁੰਚਾਉਣ ਦਾ ਟੀਚਾ ਹੈ। ਪੀਜੀਆਈ ਵਿੱਚ ਅੰਗ ਟਰਾਂਸਪਲਾਂਟ ਪ੍ਰੋਗਰਾਮ ਹੁਣ ਤੱਕ 4869 ਕਿਡਨੀ ਟ੍ਰਾਂਸਪਲਾਂਟ ਸਰਜਰੀਆਂ ਦੇ ਨਾਲ ਦੇਸ਼ ਵਿੱਚ ਪਹਿਲੇ ਸਥਾਨ 'ਤੇ ਹੈ।
ਗ੍ਰੈਜੂਏਟਾਂ ਦੇ ਪਰਿਵਾਰਾਂ ਨੂੰ ਇੱਕ ਸੁਹਾਵਣਾ ਅਨੁਭਵ ਪ੍ਰਦਾਨ ਕਰਨ ਲਈ, ਭਾਰਗਵ ਆਡੀਟੋਰੀਅਮ ਦੇ ਨਾਲ ਇੱਕ ਗੁੰਬਦ ਬਣਾਇਆ ਗਿਆ ਹੈ। ਪ੍ਰੋ. ਐਨ.ਕੇ.ਪਾਂਡਾ, ਪ੍ਰੋ.ਵਿਪਨ ਕੌਸ਼ਲ, ਪ੍ਰੋ. ਸੰਜੇ ਜੈਨ, ਪ੍ਰੋ. ਆਸ਼ਿਮਾ ਗੋਇਲ, ਪ੍ਰੋ. ਮਨੀਸ਼ ਮੋਦੀ ਵੀ ਮੌਕੇ 'ਤੇ ਮੌਜੂਦ ਸਨ।