Chandigarh Fire News: ਪੀਜੀਆਈਐਮਈਆਰ ਦੇ ਐਡਵਾਂਸਡ ਟਰੌਮਾ ਸੈਂਟਰ ਲਿਫਟ ਨੰਬਰ 5 ਦੇ ਗਲਿਆਰੇ ਵਿੱਚ ਅੱਜ ਸ਼ਾਮ 4:10 ਵਜੇ ਦੇ ਕਰੀਬ ਮੁੜ ਅੱਗ ਲੱਗਣ ਦੀ ਘਟਨਾ ਵਾਪਰੀ। ਇਸ ਮਗਰੋਂ ਹਸਪਤਾਲ ਵਿੱਚ ਭੱਜਦੌੜ ਮਚ ਗਈ। 5ਵੀਂ ਮੰਜ਼ਿਲ 'ਤੇ ਡਿਊਟੀ 'ਤੇ ਤਾਇਨਾਤ ਨਰਸਿੰਗ ਸਟਾਫ਼ ਅਤੇ ਸੁਰੱਖਿਆ ਗਾਰਡ ਨੇ ਫਾਲਸ ਸੀਲਿੰਗ ਖੇਤਰ 'ਚ ਅੱਗ ਲੱਗੀ ਦੇਖੀ ਤੇ ਤੁਰੰਤ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : NRI Voting Rights: ਐਨਆਰਆਈ ਨੂੰ ਵੋਟ ਪਾਉਣ ਦਾ ਅਧਿਕਾਰ ਜਾਂ ਨਹੀਂ; ਚੋਣ ਕਮਿਸ਼ਨ ਨੇ ਕੀ ਰੱਖੀ ਹੈ ਵਿਵਸਥਾ


ਫਾਇਰ ਬ੍ਰਿਗੇਡ ਦੀ ਟੀਮ ਅਤੇ ਸੁਰੱਖਿਆ ਗਾਰਡਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਦੇ ਪੰਜ ਮਿੰਟਾਂ ਵਿੱਚ ਅੱਗ 'ਤੇ ਕਾਬੂ ਪਾ ਲਿਆ। ਮਰੀਜ਼ਾਂ ਦੀ ਦੇਖਭਾਲ ਲਈ ਲੋੜੀਂਦੇ ਬਹਾਲੀ ਦੇ ਕੰਮ ਨੂੰ ਤੇਜ਼ ਕਰਨ ਲਈ ਹਸਪਤਾਲ ਦਾ ਇੰਜੀਨੀਅਰਿੰਗ ਵਿੰਗ ਮੌਕੇ 'ਤੇ ਪਹੁੰਚ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਬਿਜਲੀ ਸਪਾਰਕ ਕਾਰਨ ਪੀਜੀਆਈ ਵਿੱਚ ਅੱਗ ਲੱਗੀ ਹੈ। ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਮਾਲੀ ਅਤੇ ਜਾਨੀ ਨੁਕਸਾਨ ਨਹੀਂ ਹੋਇਆ ਹੈ।


ਅਕਤੂਬਰ ਵਿੱਚ ਲੱਗੀ ਸੀ ਭਿਆਨਕ ਅੱਗ


ਕਾਬਿਲੇਗੌਰ ਹੈ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਦੀ ਬੇਸਮੈਂਟ ਵਿੱਚ ਅੱਗ ਲੱਗ ਗਈ ਸੀ, ਜਿਸ ਨਾਲ ਹਫੜਾ-ਦਫੜੀ ਮਚ ਗਈ ਸੀ। ਹਸਪਤਾਲ ਵਿੱਚ ਸੱਤ ਦਿਨਾਂ ਵਿੱਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਸੀ। ਇਸ ਵਾਰ ਵੀ ਯੂਪੀਐਸ ਦੀ ਬੈਟਰੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਸੀ। ਬੇਸਮੈਂਟ 'ਚੋਂ ਧੂੰਆਂ ਨਿਕਲਦਾ ਦੇਖ ਕੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਫਾਇਰ ਸੇਫਟੀ ਨੂੰ ਸੂਚਿਤ ਕੀਤਾ ਸੀ। ਫਾਇਰ ਅਲਾਰਮ ਵੱਜਣ ਕਾਰਨ ਸਾਰੇ ਡਾਕਟਰ ਅਤੇ ਸਟਾਫ ਚੌਕਸ ਹੋ ਗਿਆ ਸੀ। ਸੁਰੱਖਿਆ ਅਮਲੇ ਨੇ ਦੱਸਿਆ ਕਿ ਯੂਪੀਐਸ ਕਮਰੇ ਦੀ ਚਾਬੀ ਨਾ ਮਿਲਣ ਕਾਰਨ ਦਰਵਾਜ਼ਾ ਤੋੜ ਕੇ ਅੱਗ ’ਤੇ ਕਾਬੂ ਪਾਇਆ ਗਿਆ ਸੀ।


ਅੱਗ ਲੱਗਣ ਕਾਰਨ ਮਚ ਗਈ ਸੀ ਭੱਜਦੌੜ


ਹਾਦਸੇ ਦੀ ਮੱਦੇਨਜ਼ਰ ਵਾਰਡ ਵਿੱਚ ਦਾਖਲ ਸਾਰੇ ਮਰੀਜ਼ਾਂ ਦੇ ਨਾਲ-ਨਾਲ ਐਡਵਾਂਸਡ ਆਈ ਸੈਂਟਰ ਦੀ ਓ.ਪੀ.ਡੀ ਵਿੱਚ ਆਏ ਸਾਰੇ ਮਰੀਜ਼ਾਂ ਨੂੰ ਤੁਰੰਤ ਬਾਹਰ ਆਉਣ ਦੇ ਆਦੇਸ਼ ਦਿੱਤੇ ਗਏ ਸਨ। ਪੀਜੀਆਈ ਪ੍ਰਸ਼ਾਸਨ ਮੁਤਾਬਕ ਕੁਝ ਹੀ ਮਿੰਟਾਂ ਵਿੱਚ ਅੱਗ ਉਤੇ ਕਾਬੂ ਪਾ ਲਿਆ ਗਿਆ ਸੀ। ਹਾਦਸੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਸੀ। ਦੱਸ ਦੇਈਏ ਕਿ 9 ਅਕਤੂਬਰ ਨੂੰ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ ਸੀ। ਉੱਥੇ ਹੀ ਯੂਪੀਐਸ ਰੂਮ ਦੀ ਬੈਟਰੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਇਹ ਹਾਦਸਾ ਵਾਪਰਿਆ ਸੀ।


 


ਇਹ ਵੀ ਪੜ੍ਹੋ : Amritpal News: ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਸਮੇਤ 10 ਸਾਥੀਆਂ 'ਤੇ ਪੰਜਾਬ ਸਰਕਾਰ ਨੇ ਨਵਾਂ NSA ਲਗਾਇਆ