PGI Fire Update: 14 ਮੈਂਬਰੀ ਕਮੇਟੀ ਨੇ ਸੌਂਪੀ ਰਿਪੋਰਟ, ਬਿਲਡਿੰਗ `ਚੋਂ ਬਾਹਰ ਕੱਢੀਆਂ ਜਾਣਗੀਆਂ UPS ਬੈਟਰੀਆਂ
Chandigarh PGI Fire News: ਪੀਜੀਆਈ ਵਿੱਚ 9-10 ਅਕਤੂਬਰ ਦੀ ਰਾਤ ਭਿਆਨਕ ਅੱਗ ਲੱਗ ਗਈ ਸੀ ਜਿਸ ਵਿੱਚ 424 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।
Chandigarh PGI Fire Updates: ਪੀਜੀਆਈ ਦੇ ਨਹਿਰੂ ਹਸਪਤਾਲ ਦੀ ਬਿਲਡਿੰਗ ਵਿੱਚ ਅੱਗ ਲੱਗਣ ਦੇ ਮਾਮਲੇ ਦੀ ਰਿਪੋਰਟ 14 ਮੈਂਬਰੀ ਕਮੇਟੀ ਨੇ ਡਾਇਰੈਕਟਰ ਪੀਜੀਆਈ ਨੂੰ ਸੌਂਪ ਦਿੱਤੀ ਹੈ। ਪੀਜੀਆਈ ਵਿੱਚ 9-10 ਅਕਤੂਬਰ ਦੀ ਰਾਤ ਭਿਆਨਕ ਅੱਗ ਲੱਗ (Chandigarh PGI Fire) ਗਈ ਸੀ ਜਿਸ ਵਿੱਚ 424 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।
ਫਿਲਹਾਲ ਰਿਪੋਰਟ ਵਿੱਚ ਕੀ ਕੁਝ ਹੈ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਡਾਇਰੈਕਟਰ ਪੀਜੀਆਈ ਬੁੱਧਵਾਰ ਨੂੰ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਨਗੇ। ਦੱਸ ਦਈਏ ਕਿ 14 ਮੈਂਬਰੀ ਕਮੇਟੀ ਦਾ ਗਠਨ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਕੀਤਾ ਗਿਆ ਸੀ ਅਤੇ ਇਸ ਨੂੰ 48 ਘੰਟਿਆਂ ਦੇ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਗਿਆ ਸੀ। ਹਾਲਾਂਕਿ, ਕਮੇਟੀ ਇਸ ਰਿਪੋਰਟ ਨੂੰ ਸਮੇਂ ਸੀਮਾ ਅੰਦਰ ਪੇਸ਼ ਕਰਨ ਵਿੱਚ ਅਸਫਲ ਰਹੀ।
ਇਹ ਵੀ ਪੜ੍ਹੋ: PGI Fire News: ਪੀਜੀਆਈ 'ਚ ਅੱਗ ਲੱਗਣ ਕਾਰਨ ਕਈ ਵਿਭਾਗ ਹੋਏ ਪ੍ਰਭਾਵਿਤ; ਜਾਂਚ ਲਈ 14 ਮੈਂਬਰੀ ਕਮੇਟੀ ਬਣਾਈ
ਸੂਤਰਾਂ ਮੁਤਾਬਿਕ ਰਿਪੋਰਟ ਵਿੱਚ UPS ਬੈਟਰੀਆਂ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਗਿਆ ਹੈ। ਸ਼ਨਿਵਾਰ ਨੂੰ ਡਾਇਰੈਕਟਰ ਨੇ ਆਦੇਸ਼ ਜਾਰੀ ਕਰ 3 ਮਹੀਨੇ ਅੰਦਰ 20 ਥਾਵਾਂ ਤੋਂ UPS ਬੈਟਰੀਆਂ ਨੂੰ ਬਿਲਡਿੰਗ ਤੋਂ ਬਾਹਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਕਿਹਾ ਹੈ ਕਿ ਸੋਮਵਾਰ ਨੂੰ ਡਾਇਰੈਕਟਰ ਹਸਪਤਾਲ ਦੇ ਸਾਰੇ ਵਿਭਾਗਾਂ ਦਾ ਫਾਇਰ ਸੇਫਟੀ ਚੈੱਕ ਕਰਨਗੇ।
ਜ਼ਿਕਰਯੋਗ ਹੈ ਕਿ 9 ਅਕਤੂਬਰ ਦੀ ਭਿਆਨਕ ਅੱਗ ਤੋਂ ਬਾਅਦ 16 ਅਕਤੂਬਰ ਨੂੰ ਪੀਜੀਆਈ ਦੇ ਐਂਡਵਾਸ ਆਈ ਸੈਂਟਰ (Chandigarh PGI Fire) ਵਿੱਚ ਵੀ ਬੈਂਟਰੀਆਂ ਕਾਰਨ ਅੱਗ ਲੱਗੀ ਸੀ। ਸਬੰਧੀ ਸੂਚਨਾ ਮਿਲਣ 'ਤੇ ਫਾਇਰ ਸੇਫਟੀ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਸੀ। ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਹੁਣ ਇਸ ਦੀ ਜਾਂਚ ਲਈ ਵੀ 6 ਮੈਂਬਰੀ ਕਮੇਟੀ ਬਣਾਈ ਗਈ ਹੈ।
ਗੌਰਤਲਬ ਹੈ ਕਿ ਚੰਡੀਗੜ੍ਹ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ 9-10 ਅਕਤੂਬਰ ਦੀ ਰਾਤ ਅੱਗ ਲੱਗ ਗਈ ਸੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ। ਫਾਇਰ ਕਰਮੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਜੇਕਰ ਫਾਇਰ ਬ੍ਰਿਗੇਡ ਮੌਕੇ 'ਤੇ ਨਾ ਪਹੁੰਚਦੀ ਤਾਂ ਇਹ ਭਿਆਨਕ ਹਾਦਸਾ ਹੋ ਸਕਦਾ ਸੀ। ਚੰਡੀਗੜ੍ਹ ਪੀਜੀਆਈ ਵਿੱਚ ਅੱਗ ਲੱਗਦੇ ਹੀ ਸੁਰੱਖਿਆ ਅਮਲੇ ਨੇ ਐਮਰਜੈਂਸੀ ਰਸਤਾ ਬੰਦ ਕਰ ਦਿੱਤਾ ਸੀ।
ਐਮਰਜੈਂਸੀ ਵਾਰਡ, ਮਹਿਲਾ ਵਾਰਡ, ਪੁਰਸ਼ਾਂ ਦੇ ਵਾਰਡ ਅਤੇ ਗਾਇਨੀ ਵਾਰਡ ਵਿੱਚ ਧੂੰਆਂ ਫੈਲ ਗਿਆ ਸੀ। ਅੱਗ ਲੱਗਣ ਕਾਰਨ ਕੰਪਿਊਟਰ ਨੈੱਟਵਰਕ ਸਿਸਟਮ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਸਮੇਂ ਤੱਕ ਲੋੜ ਅਨੁਸਾਰ ਖੂਨ ਨਹੀਂ ਮਿਲ ਸਕਿਆ। ਨਾਲ ਹੀ ਮਰੀਜ਼ ਸਮੇਤ ਪਰਿਵਾਰਕ ਮੈਂਬਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ।