Chandigarh News/ਰੋਹਿਤ ਬਾਂਸਲ: ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸ਼ਹਿਰ ਚੰਡੀਗੜ੍ਹ ਜਿਸ ਦੀ ਖੂਬਸੂਰਤੀ ਦੀ ਹਰ ਕੋਈ ਪ੍ਰਸ਼ੰਸ਼ਾ ਕਰਦਾ ਹੈ ਪਰ ਇਸ ਸ਼ਹਿਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਪੰਜਾਬੀ ਭਾਸ਼ਾ ਤੁਹਾਨੂੰ ਮਨਫੀ ਨਜ਼ਰ ਆਉਂਦੀ ਹੈ। ਕਿਸੇ ਵੀ ਜਗ੍ਹਾ ਦੇ ਉੱਪਰ ਲੱਗੇ ਹੋਏ ਕੋਈ ਬੋਰਡ ਪੰਜਾਬੀ ਭਾਸ਼ਾ ਵਿੱਚ ਨਜ਼ਰ ਨਹੀਂ ਆਉਂਦੇ। ਇਸ ਚੀਜ਼ ਦਾ ਬੀੜਾ ਚੁੱਕਿਆ 'ਪੰਡਿਤ ਰਾਉ ਧਨੇਵਰ' ਨੇ ਜਿਨਾਂ ਨੇ ਇਸ ਦੇ ਬਾਬਤ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੁਝ ਚਿੱਠੀਆਂ ਲਿਖੀਆਂ ਅਤੇ ਕਾਨੂੰਨ ਦਾ ਹਵਾਲਾ ਦਿੱਤਾ ਉਸ ਤੋਂ ਬਾਅਦ ਇਸ ਮਾਮਲੇ ਉੱਪਰ ਕਾਰਵਾਈ ਹੋਣੀ ਸ਼ੁਰੂ ਹੋਈ ਅਤੇ ਹੁਣ ਤੁਹਾਨੂੰ ਚੰਡੀਗੜ੍ਹ ਦੇ ਪੁਲਿਸ ਸਟੇਸ਼ਨਾਂ ਦੇ ਬੋਰਡ ਬਦਲਦੇ ਨਜ਼ਰ ਆਉਣਗੇ।


COMMERCIAL BREAK
SCROLL TO CONTINUE READING

''ਚੰਡੀਗੜ੍ਹ ਵਿੱਚ ਮਿਲੇਗਾ ਹੁਣ ਪੰਜਾਬੀ ਮਾਂ ਬੋਲੀ ਨੂੰ ਸਨਮਾਨ
ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ ।
ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ;
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ ।
ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ;
ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ''


ਇਹ ਵੀ ਪੜ੍ਹੋ: Drug Overdose: ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ 
 


ਪੰਡਿਤ ਰਾਉ ਧਨੇਵਰ ਨੇ ਕੇਵਲ ਪੁਲਿਸ ਸਟੇਸ਼ਨ ਹੀ ਨਹੀਂ ਬਲਕਿ ਚੰਡੀਗੜ੍ਹ ਦੇ ਬੈਂਕ ਵਾਲਿਆਂ ਨੂੰ ਵੀ ਚਿੱਠੀਆਂ ਲਿਖੀਆਂ ਜਿਸ ਦੇ ਨਤੀਜੇ ਸਭ ਦੇ ਸਾਹਮਣੇ ਨੇ
ਸੈਕਟਰ 17 ਯੂਨੀਅਨ ਬੈਂਕ ਆਫ ਇੰਡੀਆ ਤੋਂ ਚੰਡੀਗੜ੍ਹ ਦੇ ਅੰਦਰ ਕੇਵਲ ਪੁਲਿਸ ਸਟੇਸ਼ਨ ਹੀ ਨਹੀਂ ਬਲਕਿ ਡੀਜੀਪੀ ਅਤੇ ਚੰਡੀਗੜ੍ਹ ਪੁਲਿਸ ਦੇ ਹੈਡਕੁਆਰਟਰ ਉੱਤੇ ਵੀ ਪੰਜਾਬੀ ਭਾਸ਼ਾ ਨੂੰ ਬਿਲਕੁਲ ਉੱਪਰ ਲਿਖ ਦਿੱਤਾ ਗਿਆ ਹੈ।


ਇਹ ਸਭ ਮੁਮਕਿਨ ਹੋ ਪਾਇਆ ਪੰਡਿਤ ਰਾਉ ਧਨੇਵਰ ਦੀ ਮਿਹਨਤ ਕਾਰਨ ਉਹਨਾਂ ਦੁਆਰਾ ਇੱਕ ਆਰਟੀਆਈ ਪਾਈ ਗਈ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਕਿ ਚੰਡੀਗੜ੍ਹ ਮਹਾਰਾਸ਼ਟਰ ਅਤੇ ਹੋਰ ਕੁਝ ਰਾਜਾਂ ਵਿੱਚ ਉਸ ਖੇਤਰ ਦੀ ਭਾਸ਼ਾ ਲਿਖਣਾ ਪਹਿਲੇ ਨੰਬਰ ਦਾ ਕੰਮ ਹੈ ਅਤੇ ਦੂਸਰੇ ਨੰਬਰ ਦੇ ਉੱਪਰ ਹਿੰਦੀ ਤੇ ਤੀਸਰੇ ਨੰਬਰ ਦੇ ਉੱਪਰ ਅੰਗਰੇਜੀ ਭਾਸ਼ਾ ਆਏਗੀ। ਇਸੇ ਆਰਟੀਆਈ ਦੇ ਹਵਾਲੇ ਨਾਲ ਪੰਡਿਤ ਰਾਉ ਨੇ ਅੱਗੇ ਦਾ ਕੰਮ ਸ਼ੁਰੂ ਕੀਤਾ। ਪੰਡਿਤ ਰਾਓ ਦਾ ਕਹਿਣਾ ਉਹ ਆਪਣੀ ਇਸ ਮੁਹਿੰਮ ਨੂੰ ਜਾਰੀ ਰੱਖਣਗੇ ਅਤੇ ਜਿੱਥੇ ਪੰਜਾਬੀ ਨਹੀਂ ਵੀ ਲਿਖੀ ਗਈ ਉਸ ਜਗ੍ਹਾ ਉੱਤੇ ਵੀ ਪੰਜਾਬੀ ਨੂੰ ਸਨਮਾਨ ਦਿੱਤਾ ਜਾਏਗਾ।