Chandigarh Rape Case: ਚੰਡੀਗੜ੍ਹ ਵਿੱਚ ਜਬਰ ਜਨਾਹ ਨਾਲ (Chandigarh Rape Case) ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਕਾਂਸਲ ਤੋ ਸਾਹਮਣੇੋ ਆਇਆ ਹੈ ਜਿੱਥੇ ਸਾਢੇ 14 ਸਾਲਾਂ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਣ ਦੀ ਖ਼ਬਰ ਮਿਲੀ ਹੈ। ਦੋਸ਼ੀ ਨੌਜਵਾਨ ਉਸੇ ਕਮਰੇ 'ਚ ਕਿਰਾਏ 'ਤੇ ਰਹਿੰਦਾ ਸੀ। ਦੋਸ਼ੀ ਨੇ ਪੀੜਤਾ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁਲਜ਼ਮ ਖ਼ਿਲਾਫ਼ ਮੁਹਾਲੀ ਦੇ ਨਵਾਂਗਾਓਂ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। 


COMMERCIAL BREAK
SCROLL TO CONTINUE READING

ਪੀੜਤ ਦੀ ਮਾਂ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਉਸ ਦਾ ਅਤੇ ਮੁਲਜ਼ਮ ਨੌਜਵਾਨ ਦੋਵਾਂ ਦਾ ਬਾਥਰੂਮ ਇੱਕੋ ਹੀ ਹੈ। ਰਾਤ ਕਰੀਬ 10 ਵਜੇ ਜਦੋਂ ਉਸ ਦੀ ਲੜਕੀ ਬਾਥਰੂਮ ਗਈ ਤਾਂ ਨੌਜਵਾਨਾਂ ਨੇ ਉਸ ਨੂੰ ਅੰਦਰ ਫੜ੍ਹ ਲਿਆ ਅਤੇ ਉਸ ਜਬਰ ਜਨਾਹ ਨਾਲ ਕੀਤਾ।


ਇਹ ਵੀ ਪੜ੍ਹੋ: Punjab News: ਮਲੌਟ 'ਚ ਦੋ ਕਬਾੜੀਆਂ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ! ਤਸਵੀਰਾਂ ਸੀਸੀਟੀਵੀ 'ਚ ਕੈਦ

ਔਰਤ ਨੇ ਦੋਸ਼ ਲਾਇਆ ਕਿ ਉਕਤ ਨੌਜਵਾਨ ਨੇ ਪਹਿਲਾਂ ਵੀ ਕਈ ਵਾਰ ਉਸ ਦੀ ਧੀ ਨਾਲ ਜਬਰ ਜਨਾਹ ਕੀਤਾ ਸੀ ਪਰ ਧਮਕੀਆਂ ਮਿਲਣ ਕਾਰਨ ਉਸ ਦੀ ਲੜਕੀ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ।

ਸਰਕਾਰੀ ਸਕੂਲ ਦੀ 7ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ
ਗੌਰਤਲਬ ਹੈ ਕਿ ਬੀਤੇ ਦਿਨੀ ਚੰਡੀਗੜ੍ਹ ਸ਼ਹਿਰ ਤੋਂ ਇੱਕ ਸ਼ਰਮਨਾਕ ਖਬਰ ਸਾਹਮਣੇ ਆਈ ਸੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਕ ਸਰਕਾਰੀ ਸਕੂਲ ਦੀ 7ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨਾਲ ਉਸੇ ਸਕੂਲ ਦੇ ਕੁਝ ਵਿਦਿਆਰਥੀਆਂ ਨੇ ਜਬਰ ਜਨਾਹ ਕੀਤਾ ਸੀ।  ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਦੋਸ਼ ਹੈ ਕਿ ਇਸ ਘਟਨਾ ਨੂੰ ਪੰਜ ਲੜਕਿਆਂ ਨੇ ਅੰਜਾਮ ਦਿੱਤਾ ਹੈ, ਜਿਨ੍ਹਾਂ 'ਚੋਂ ਚਾਰ ਸਕੂਲ ਦੇ ਵਿਦਿਆਰਥੀ ਹਨ ਜਦਕਿ ਇਕ ਬਾਹਰੀ ਹੈ।


4 ਸਾਲ ਦੇ ਬੱਚੇ ਨੇ ਆਪਣੀ ਕਲਾਸ 'ਚ ਪੜ੍ਹਦੀ ਬੱਚੀ ਨਾਲ ਛੇੜਛਾੜ
ਚੰਡੀਗੜ੍ਹ ਦੇ ਇੱਕ ਸਕੂਲ ਵਿੱਚ ਚਾਰ ਬੱਚੇ ਉਪਰ ਆਪਣੀ ਜਮਾਤ ਵਿੱਚ ਪੜ੍ਹਦੀ ਬੱਚੀ ਨਾਲ ਛੇੜਛਾੜ ਦੇ ਦੋਸ਼ ਲੱਗੇ ਹਨ। ਪ੍ਰੀ-ਨਰਸਰੀ ਕਲਾਸ 'ਚ ਪੜ੍ਹਦੇ 4 ਸਾਲਾ ਲੜਕੇ 'ਤੇ ਆਪਣੀ ਹੀ ਜਮਾਤ ਵਿੱਚ ਪੜ੍ਹਦੀ ਬੱਚੀ ਨਾਲ ਛੇੜਛਾੜ ਦੇ ਦੋਸ਼ ਲੱਗੇ ਹਨ। 


45 ਸਾਲਾ ਵਿਅਕਤੀ ਨੇ 15 ਸਾਲ ਦੀ ਲੜਕੀ ਨਾਲ ਕੀਤਾ ਜਬਰ ਜਨਾਹ
ਚੰਡੀਗੜ੍ਹ ਵਿੱਚ ਇੱਕ 45 ਸਾਲਾ ਵਿਅਕਤੀ ਨੂੰ ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੋਮਵਾਰ ਨੂੰ ਸਥਾਨਕ ਅਦਾਲਤ ਨੇ 3 ਸਾਲ ਪੁਰਾਣੇ ਇਸ ਮਾਮਲੇ 'ਚ ਆਪਣਾ ਫੈਸਲਾ ਸੁਣਾਇਆ, ਦੋਸ਼ੀ ਨੇ 15 ਸਾਲ ਦੀ ਲੜਕੀ ਨਾਲ ਜਬਰ ਜਨਾਹ ਕੀਤਾ ਸੀ, ਜਿਸ ਤੋਂ ਬਾਅਦ ਬੱਚੀ ਗਰਭਵਤੀ ਵੀ ਹੋ ਗਈ ਸੀ।


ਇਹ ਵੀ ਪੜ੍ਹੋ: Chandigarh News: ਹੈਰਾਨੀਜਨਕ ਖਬਰ; 4 ਸਾਲ ਦੇ ਬੱਚੇ 'ਤੇ ਆਪਣੀ ਕਲਾਸ 'ਚ ਪੜ੍ਹਦੀ ਬੱਚੀ ਨਾਲ ਛੇੜਖਾਨੀ ਦਾ ਇਲਜ਼ਾਮ