Punjab News: ਮਲੌਟ 'ਚ ਦੋ ਕਬਾੜੀਆਂ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ! ਤਸਵੀਰਾਂ ਸੀਸੀਟੀਵੀ 'ਚ ਕੈਦ
Advertisement
Article Detail0/zeephh/zeephh1815531

Punjab News: ਮਲੌਟ 'ਚ ਦੋ ਕਬਾੜੀਆਂ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ! ਤਸਵੀਰਾਂ ਸੀਸੀਟੀਵੀ 'ਚ ਕੈਦ

Malout Latest News: ਦੋਵੇਂ ਦੁਕਾਨਾਂ ਦੇ ਸਟਰ ਤੋੜ ਕੇ ਕਰੀਬ 80 ਹਜਾਰ ਦਾ ਕਬਾੜ ਦਾ ਸਮਾਨ ਲੈ ਕੇ ਰਫ਼ੋਂ ਚੱਕਰ ਹੋ ਗਏ। ਜਿਨ੍ਹਾਂ ਦੀਆਂ ਤਸਵੀਰਾਂ ਪਾਸ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ।

Punjab News: ਮਲੌਟ 'ਚ ਦੋ ਕਬਾੜੀਆਂ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ! ਤਸਵੀਰਾਂ ਸੀਸੀਟੀਵੀ 'ਚ ਕੈਦ

Malout Latest News: ਚੋਰ ਲੁਟੇਰਿਆਂ ਦੇ ਹੌਂਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਇਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਭਾਵੇਂ ਪੁਲਿਸ ਪੀਸੀ ਆਰ ਗਸ਼ਤ ਪਾਰਟੀਆਂ ਦੀਆਂ ਗਸ਼ਤ ਜਾਰੀ ਰਹਿੰਦੀ ਹੈ ਪਰ ਫਿਰ ਵੀ ਬਿਨਾਂ ਡਰ ਦੇ ਲੁਟੇਰੇ ਆਮ ਹੀ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਰੋਜ਼ਾਨਾ ਲੁੱਟ ਖੋਹ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਇਸ ਦੇ ਚਲਦੇ ਲੰਘੀ ਰਾਤ ਕੁਝ ਲੁਟਰਿਆਂ ਨੇ ਪਿੰਡ ਦਾਨੇਵਾਲਾ ਵਿਖੇ ਨੈਸ਼ਨਲ ਹਾਈਵੇ ਰੋਡ 'ਤੇ ਸਥਿਤ ਦੋ ਕਬਾੜ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ।

ਦੱਸ ਦਈਏ ਕਿ ਇਹ ਲੁੱਟ ਦਾ ਮਾਮਲਾ ਮਲੌਟ ( Malout loot news) ਦੇ ਨਜ਼ਦੀਕ ਪਿੰਡ ਦਾਨੇਵਾਲਾ ਵਿਖੇ ਹਾਈਵੇ ਰੋਡ ਦਾ ਹੈ ਅਤੇ ਜਿੱਥੇ ਦੋ ਕਬਾੜੀਆ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਦੋਵੇਂ ਦੁਕਾਨਾਂ ਦੇ ਸਟਰ ਤੋੜ ਕੇ ਕਰੀਬ 80 ਹਜਾਰ ਦਾ ਕਬਾੜ ਦਾ ਸਮਾਨ ਲੈ ਕੇ ਰਫ਼ੋਂ ਚੱਕਰ ਹੋ ਗਏ। ਜਿਨ੍ਹਾਂ ਦੀਆਂ ਤਸਵੀਰਾਂ ਪਾਸ ਲੱਗੇ ਸੀਸੀਟੀਵੀ ( CCTV) ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਪੁਲਿਸ ਨੇ ਮੌਕੇ ਉੱਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Punjab News: ਲੁਟੇਰਿਆਂ ਦੇ ਹੌਂਸਲੇ ਬੁਲੰਦ! ਸਾਬਕਾ ਐੱਮ ਸੀ ਦਾ ਕੁੜਤਾ ਪਾੜ ਲੈ ਗਏ ਹਜ਼ਾਰਾਂ ਰੁਪਏ

ਉਹਨਾਂ ਨੇ ਕਿਹਾ ਕਿ ਸਟਰ ਤੋੜ ਕੇ ਕਰੀਬ 80 ਹਜਾਰ ਦਾ ਸਾਮਾਨ ਲੈ ਕੇ ਫਰਾਰ ਹੋ ਗਏ ਜਿਨ੍ਹਾਂ ਦੀਆ ਨਾਲ ਲੱਗੇ ਸੀਸੀ ਟੀਵੀ ਕੈਮਰੇ ਵਿਚ ਤਸਵੀਰਾਂ ਵੀ ਕੈਦ ਹੋ ਗਈਆਂ। ਦੁਕਾਨਦਾਰਾਂ ਦੇ ਦੱਸਣ ਮੁਤਾਬਿਕ ਚੋਰ ਜਾਂਦੇ ਵਕਤ ਆਪਣਾ ਮੋਬਾਈਲ ਦੁਕਾਨ ਵਿੱਚ ਭੁਲ ਗਏ ।

ਇਸ ਮੌਕੇ ਦੋਵੇ ਦੁਕਾਨਾਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਆਸ ਪਾਸ ਦੇ ਦੁਕਾਨਦਾਰਾਂ ਨੇ ਸੁਚਨਾ ਦਿੱਤੀ ਕਿ ਉਹਨਾਂ ਦੀਆਂ ਦੁਕਾਨਾਂ ਦੇ ਸਟਰ ਟੁੱਟੇ ਹੋਏ ਹਨ। ਅਸੀਂ ਤਰੁੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮੌਕੇ ਉੱਤੇ ਪੁਜ਼ੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲ 'ਚ ਸ਼ਰਾਬ ਪੀ ਕੇ ਆਇਆ ਪ੍ਰਿੰਸੀਪਲ, ਹੋਇਆ ਸਸਪੈਂਡ, ਮੰਤਰੀ ਹਰਜੋਤ ਬੈਂਸ ਨੇ ਲਗਾਈ ਕਲਾਸ 
 

Trending news