Chandigarh News: ਚੰਡੀਗੜ੍ਹ ਵਿੱਚ ਪਏ ਲਗਾਤਾਰ ਮੀਂਹ ਕਰਕੇ ਹੁਣ ਸੜਕਾਂ ਦੀ ਹਾਲਤ ਖਸਤਾ ਹੋ ਗਈ ਜਿਸ ਕਰਕੇ ਹੁਣ ਆਵਾਜਾਈ ਬਹੁਤ ਜਿਆਦਾ ਪ੍ਰਭਾਵਿਤ ਹੋਈ ਹੈ। ਪਿਛਲੇ ਦਿਨੀਂ ਕਈ ਘੰਟਿਆਂ ਤੱਕ ਲਗਾਤਾਰ ਪਏ ਮੀਂਹ ਦੀ ਮਾਰ ਝੱਲਣ ਮਗਰੋਂ ਸਿਟੀ ਬਿਊੁਟੀਫੁੱਲ ਵਿੱਚ ਜ਼ਿੰਦਗੀ ਮੁੜ ਲੀਹ ’ਤੇ ਆਉਣ ਲੱਗੀ ਹੈ। ਚੰਡੀਗੜ੍ਹ ਵਿੱਚ ਕਈ ਸੜਕਾਂ ਦੀ ਹਾਲਤ ਅਜੇ ਵੀ ਖ਼ਰਾਬ ਹੈ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਦੀ ਮੁਰੰਮਤ ਹੋ ਚੁੱਕੀ ਹੈ ਅਤੇ ਬਾਕੀਆਂ ਦਾ ਕੰਮ ਜਾਰੀ ਹੈ। 


COMMERCIAL BREAK
SCROLL TO CONTINUE READING

ਇਸ ਤੋਂ ਇਲਾਵਾ ਧਰਤੀ ਹੇਠਾਂ ਧਸਣ ਕਾਰਨ, ਤੂਫਾਨੀ ਪਾਣੀ ਦੀਆਂ ਪਾਈਪਾਂ/ਸੀਵਰੇਜ ਪਾਈਪਾਂ ਦੇ ਫਟਣ ਕਾਰਨ, ਸੜਕਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਵੱਡੇ ਟੋਏ ਬਣ ਗਏ ਹਨ। ਟ੍ਰੈਫਿਕ ਦੀ ਆਵਾਜਾਈ ਬੰਦ ਹੋ ਗਈ ਹੈ ਅਤੇ ਹੁਣ ਟਰੈਫਿਕ ਨੂੰ ਇਹਨਾਂ ਸੜਕਾਂ ਵੱਲ ਮੋੜ ਦਿੱਤਾ ਗਿਆ ਹੈ।



ਆਮ ਲੋਕਾਂ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਕਿ ਭਾਰੀ ਬਰਸਾਤ ਕਾਰਨ ਕਿਸ਼ਨਗੜ੍ਹ ਵਿਖੇ ਸੁਖਨਾ ਚੋਅ ਪੁਲ, ਸੀਟੀਯੂ ਵਰਕਸ਼ਾਪ ਨੇੜੇ ਅਤੇ ਗਰਚਾ ਮੋੜ ਲਾਈਟ ਪੁਆਇੰਟ, ਮੱਖਣ ਮਾਜਰਾ ਪੁਲ ਦੀਆਂ ਸੜਕਾਂ ਟੁੱਟ ਗਈਆਂ ਹਨ। ਮੁਰੰਮਤ ਦਾ ਕੰਮ/ਨਿਰਮਾਣ ਦਾ ਕੰਮ ਪਬਲਿਕ ਹੈਲਥ MCC ਅਤੇ ਦੁਆਰਾ ਕੀਤਾ ਜਾ ਰਿਹਾ ਹੈ। ਨਾਗਰਿਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਦੀ ਅਪੀਲ ਕੀਤੀ ਜਾਂਦੀ ਹੈ। ਟ੍ਰੈਫਿਕ ਪੁਲਿਸ ਕੰਮ 'ਤੇ ਹੈ। ਕਿਰਪਾ ਕਰਕੇ ਸਬਰ ਰੱਖੋ ਅਤੇ ਪੁਲਿਸ ਨੂੰ ਸਹਿਯੋਗ ਦਿਓ।



ਇਹ ਵੀ ਪੜ੍ਹੋ: Panchkula News: ਅੱਜ ਪੰਚਕੂਲਾ 'ਚ ਕੀਤਾ ਜਾਵੇਗਾ CPR ਸਿਖਲਾਈ ਕੈਂਪ ਤੇ ਨਸ਼ਾ ਛੁਡਾਊ ਮੁਹਿੰਮ ਦਾ ਆਯੋਜਨ

-ਇਸੇ ਤਰ੍ਹਾਂ ਮੀਂਹ ਕਾਰਨ ਟੁੱਟੇ ਪੁਲਾਂ ਦੀ ਮੁਰੰਮਤ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ। ਸ਼ਹਿਰ ਵਿੱਚ ਬਿਜਲੀ, ਪਾਣੀ ਅਤੇ ਆਵਾਜਾਈ ਬਹਾਲ ਹੋਣ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਪਰ ਪਾਣੀ ਭਰਨ ਕਾਰਨ ਕਈ ਇਲਾਕਿਆਂ ਵਿੱਚ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਫੌਗਿੰਗ ਸਮੇਤ ਹੋਰ ਦਵਾਈਆਂ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ ਹੈ।


-ਇਸ ਤੋਂ ਇਲਾਵਾ ਸ਼ਹਿਰ ’ਚ ਸ਼ਾਂਤੀ ਪਾਥ ਤੇ ਸੈਕਟਰ-31/47 ਵਾਲੀ ਸੜਕ ’ਤੇ ਅਤੇ ਵਿਦਿਆ ਪਾਥ ਤੇ ਸੈਕਟਰ-14/15 ਵਾਲੀ ਸੜਕ ’ਤੇ ਪਾਣੀ ਦੀਆਂ ਪਾਈਪਲਾਈਨਾਂ ਟੁੱਟਣ ਕਰਕੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। 


-ਪ੍ਰਸ਼ਾਸਨ ਨੇ ਪਾਈਪਲਾਈਨਾਂ ਨੂੰ ਜੋੜਨ ਸਬੰਧੀ ਸ਼ੁਰੂ ਕੀਤੇ ਗਏ ਕੰਮ ਕਰਕੇ ਦੋਵਾਂ ਸੜਕਾਂ ਨੂੰ ਆਵਾਜਾਈ ਲਈ ਬੰਦ ਕੀਤਾ ਹੋਇਆ ਹੈ, ਜਿਸ ਕਰਕੇ ਰਾਹਗੀਰਾਂ ਨੂੰ ਦੂਜੀਆਂ ਸੜਕਾਂ ਤੋਂ ਵਲ ਪਾ ਕੇ ਲੰਘਣਾ ਪੈ ਰਿਹਾ ਹੈ। 


ਇਹ ਵੀ ਪੜ੍ਹੋ: Kapurthala News: ਧੁੱਸੀ ਬੰਨ੍ਹ ਨੂੰ ਤੁੜਵਾਉਣਾ ਵਿਧਾਇਕ ਨੂੰ ਪਿਆ ਮਹਿੰਗਾ! ਪਰਚਾ ਦਰਜ, ਜਾਣੋ ਪੂਰਾ ਮਾਮਲਾ