Chandigarh News: ਚੰਡੀਗੜ੍ਹ `ਚ ਸੜਕ ਦੇ ਵਿਚਕਾਰ ਹੀ ਪਲਟਿਆ ਟੈਂਕਰ, ਪੁਲਿਸ ਦੇ ਸਾਹਮਣੇ ਡੀਜ਼ਲ ਲੁੱਟਣ ਦੀ ਘਟਨਾ
Chandigarh Diesel Tanker incident Update: ਇਸ ਨੂੰ ਦੇਖਦੇ ਹੋਏ ਲੋਕਾਂ ਵਿੱਚ ਬਾਲਟੀਆਂ, ਬੋਤਲਾਂ ਅਤੇ ਪਲਾਸਟਿਕ ਦੇ ਡਰੰਮਾਂ ਵਿੱਚ ਡੀਜ਼ਲ ਭਰਨ ਦਾ ਮੁਕਾਬਲਾ ਹੋਇਆ। ਮੌਕੇ ’ਤੇ ਪੁੱਜੀ ਪੁਲੀਸ ਦੀ ਪੀਸੀਆਰ ਟੀਮ ਵੀ ਲੋਕਾਂ ਨੂੰ ਇਸ ਲੁੱਟ ਨੂੰ ਨਹੀਂ ਰੋਕ ਸਕੀ।
Chandigarh Diesel Tanker incident Update: ਚੰਡੀਗੜ੍ਹ 'ਚ ਦੇਰ ਰਾਤ ਡੀਜ਼ਲ ਨਾਲ ਭਰਿਆ ਟੈਂਕਰ ਪਲਟ ਗਿਆ। ਇਹ ਘਟਨਾ ਸੈਕਟਰ 20-21 ਚੌਕ ਵਿਖੇ ਵਾਪਰੀ। ਇਹ ਤੇਲ ਟੈਂਕਰ ਡੀਜ਼ਲ ਨਾਲ ਭਰਿਆ ਹੋਇਆ ਸੀ। ਇਸ ਨੂੰ ਦੇਖਦੇ ਹੋਏ ਲੋਕਾਂ ਵਿੱਚ ਬਾਲਟੀਆਂ, ਬੋਤਲਾਂ ਅਤੇ ਪਲਾਸਟਿਕ ਦੇ ਡਰੰਮਾਂ ਵਿੱਚ ਡੀਜ਼ਲ ਭਰਨ ਦਾ ਮੁਕਾਬਲਾ ਹੋਇਆ। ਮੌਕੇ ’ਤੇ ਪੁੱਜੀ ਪੁਲੀਸ ਦੀ ਪੀਸੀਆਰ ਟੀਮ ਵੀ ਲੋਕਾਂ ਨੂੰ ਇਸ ਲੁੱਟ ਤੋਂ ਨਹੀਂ ਰੋਕ ਸਕੀ। ਹਾਲਾਂਕਿ ਪੁਲੀਸ ਨੇ ਇਹ ਰਸਤਾ ਆਉਣ-ਜਾਣ ਵਾਲੇ ਵਾਹਨਾਂ ਲਈ ਬੰਦ ਕਰ ਦਿੱਤਾ ਸੀ।
ਇਹ ਘਟਨਾ ਰਾਤ ਕਰੀਬ 10:30 ਵਜੇ ਦੀ ਦੱਸੀ ਜਾ ਰਹੀ ਹੈ। ਸੂਚਨਾ ਤੋਂ ਬਾਅਦ ਪੁਲਿਸ ਦੀ ਪੀਸੀਆਰ ਟੀਮ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਟੈਂਕਰ ਨੂੰ ਸਿੱਧਾ ਕਰਨ ਲਈ ਜੇਸੀਬੀ ਮੰਗਵਾਈ ਸੀ ਪਰ ਕਰੀਬ 2 ਘੰਟੇ ਬਾਅਦ ਸਾਢੇ 12 ਵਜੇ ਜੇਸੀਬੀ ਮੌਕੇ ’ਤੇ ਪੁੱਜੀ। ਇਸ ਤੋਂ ਬਾਅਦ ਟੈਂਕਰ ਨੂੰ ਸਿੱਧਾ ਕਰਕੇ ਸੜਕ ਨੂੰ ਸਾਫ਼ ਕਰਕੇ ਆਵਾਜਾਈ ਸ਼ੁਰੂ ਕਰ ਦਿੱਤੀ ਗਈ। ਡੀਜ਼ਲ ਸੜਕ 'ਤੇ ਫੈਲ ਰਿਹਾ ਸੀ, ਫਿਰ ਵੀ ਰਾਤ ਨੂੰ ਡਿਜ਼ਾਸਟਰ ਮੈਨੇਜਮੈਂਟ ਟੀਮ ਮੌਕੇ 'ਤੇ ਨਹੀਂ ਪਹੁੰਚੀ।
ਇਹ ਵੀ ਪੜ੍ਹੋ: Moga Accident News: ਮੋਗਾ 'ਚ ਗੱਡੀ ਤੇ ਟਰੱਕ ਦੀ ਜਬਰਦਸਤ ਟੱਕਰ, 5 ਨੌਜਵਾਨਾਂ ਦੀ ਮੌਕੇ 'ਤੇ ਹੋਈ ਮੌਤ
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਟੈਂਕਰ ਸੈਕਟਰ 20-21 ਦੇ ਚੌਕ ’ਤੇ ਪਹੁੰਚਿਆ ਤਾਂ ਉਸ ਦੇ ਸਾਹਮਣੇ ਅਚਾਨਕ ਇੱਕ ਕਾਰ ਆਉਂਦੀ ਦਿਖਾਈ ਦਿੱਤੀ। ਇਸ ਕਾਰ ਨੂੰ ਬਚਾਉਣ ਲਈ ਟੈਂਕਰ ਚਾਲਕ ਨੇ ਬ੍ਰੇਕਾਂ ਲਗਾ ਦਿੱਤੀਆਂ। ਇਸ ਤੋਂ ਬਾਅਦ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਕਾਰ ਚਾਲਕ ਔਰਤ ਦੱਸੀ ਜਾ ਰਹੀ ਹੈ। ਟੈਂਕਰ ਚਾਲਕ ਵੀ ਮੌਕੇ ਤੋਂ ਫਰਾਰ ਹੈ।