Chandigarh News: ਕਾਰ ਨੂੰ ਅੱਗ ਲੱਗਣ ਕਾਰਨ ਪ੍ਰੋਫੈਸਰ ਤੇ ਦੋ ਧੀਆਂ ਦੀ ਦਰਦਨਾਕ ਮੌਤ; ਗਮਗੀਨ ਮਾਹੌਲ `ਚ ਹੋਇਆ ਅੰਤਿਮ ਸਸਕਾਰ
Chandigarh News: ਜੱਦੀ ਪਿੰਡ ਰਹਿਮਾਣਾ ਜ਼ਿਲ੍ਹਾ ਸੋਨੀਪਤ ਵਿੱਚ ਦੀਵਾਲੀ ਮਨਾ ਕੇ ਚੰਡੀਗੜ੍ਹ ਪਰਤ ਰਹੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ।
Chandigarh News: ਜੱਦੀ ਪਿੰਡ ਰਹਿਮਾਣਾ ਜ਼ਿਲ੍ਹਾ ਸੋਨੀਪਤ ਵਿੱਚ ਦੀਵਾਲੀ ਮਨਾ ਕੇ ਚੰਡੀਗੜ੍ਹ ਪਰਤ ਰਹੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਨੈਸ਼ਨਲ ਹਾਈਵੇ-44 'ਤੇ ਮੋਹਾੜੀ ਪਿੰਡ ਕੋਲ ਦੇਰ ਰਾਤ ਚੱਲਦੀ ਕਾਰ ਨੂੰ ਅੱਗ ਲੱਗ ਗਈ, ਜਿਸ 'ਚ ਪ੍ਰੋ. ਸੰਦੀਪ ਕੁਮਾਰ ਅਤੇ ਉਸ ਦੀਆਂ ਦੋ ਬੇਟੀਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ 'ਚ ਝੁਲਸ ਗਏ। ਪ੍ਰੋਫੈਸਰ ਦਾ ਭਰਾ, ਕਾਰ ਚਾਲਕ ਅਤੇ ਉਸ ਦਾ ਪੁੱਤਰ ਸੁਰੱਖਿਅਤ ਹਨ। ਕਾਰ ਵਿੱਚ ਅੱਠ ਵਿਅਕਤੀ ਸਵਾਰ ਸਨ।
ਪਰਿਵਾਰ ਦੇ ਜ਼ਖ਼ਮੀ ਮੈਂਬਰਾਂ ਨੂੰ ਨਜ਼ਦੀਕੀ ਲੋਕਾਂ ਦੇ ਜ਼ਿਲ੍ਹਾ ਪੁਲਿਸ ਵੱਲੋਂ ਬਚਾਇਆ ਗਿਆ। ਉਨ੍ਹਾਂ ਨੂੰ ਇਲਾਜ ਲਈ ਪੀਜੀਆਈ(ਐਮਈਆਰ) ਚੰਡੀਗੜ੍ਹ ਭੇਜਿਆ ਗਿਆ। ਕਾਰ ਨੂੰ ਅੱਗ ਲੱਗਣ ਕਾਰਨ ਸਪਾਰਕਿੰਗ ਮੰਨਿਆ ਜਾ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਪ੍ਰੋ. ਸੰਦੀਪ ਕੁਮਾਰ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਪਰੀ ਅਤੇ ਅਮਾਨਤ ਦੇ ਰੂਪ ਵਿੱਚ ਹੋਈ ਹੈ। ਜ਼ਖ਼ਮੀਆਂ ਵਿੱਚ ਸੰਦੀਪ ਦੀ ਪਤਨੀ ਲਛਮੀ, ਉਨ੍ਹਾਂ ਦਾ ਭਰਾ ਸੁਸ਼ੀਲ (ਕਾਰ ਚਾਲਕ) ਉਨ੍ਹਾਂ ਦੀ ਮਾਂ ਸੁਦੇਸ਼ ਅਤੇ ਸੁਸ਼ੀਲ ਦੀ ਪਤਨੀ ਆਰਤੀ ਸ਼ਾਮਲ ਹੈ, ਜਿਨ੍ਹਾਂ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ।
ਪ੍ਰੋ. ਸੰਦੀਪ ਕੁਮਾਰ ਤੇ ਦੋ ਬੇਟੀਆਂ ਦਾ ਅੰਤਿਮ ਸਸਕਾਰ ਚੰਡੀਗੜ੍ਹ ਦੇ ਸੈਕਟਰ-25 ਵਿੱਚ ਸਥਿਤ ਸਮਸ਼ਾਨਘਾਟ ਵਿੱਚ ਗਮਗੀਨ ਮਾਹੌਲ ਵਿੱਚ ਕਰ ਦਿੱਤਾ ਗਿਆ ਹੈ। ਸੁਸ਼ੀਲ ਨੇ ਦੱਸਿਆ ਸੀ ਕਿ ਰਾਤ ਕਰੀਬ 11 ਵਜੇ ਪਿੰਡ ਮੋਹੜੀ ਨੇੜੇ ਉਨ੍ਹਾਂ ਦੀ ਚੱਲਦੀ ਕਾਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਕਾਰ ਲਾਕ ਹੋ ਗਈ ਅਤੇ ਸਾਰੇ ਕਾਰ ਵਿੱਚ ਫਸ ਗਏ। ਅੱਗ ਵਧ ਗਈ ਅਤੇ ਡਿੱਗੀ ਵਿੱਚ ਬੈਠੇ ਸਾਰੇ ਬੱਚੇ ਸੜ ਗਏ। ਕਾਫੀ ਕੋਸ਼ਿਸ਼ ਤੋਂ ਬਾਅਦ ਤਾਲਾ ਖੋਲ੍ਹਿਆ ਪਰ ਉਦੋਂ ਤੱਕ ਕਾਰ 'ਚ ਸਵਾਰ ਲੋਕ ਸੜ ਚੁੱਕੇ ਸਨ।
ਇਹ ਵੀ ਪੜ੍ਹੋ : Paddy Procurement: ਪੰਜਾਬ ਵਿੱਚ ਝੋਨੇ ਦੀ ਖਰੀਦ 85 ਲੱਖ ਟਨ ਤੋਂ ਪਾਰ, ਕਿਸਾਨਾਂ ਨੂੰ 19,800 ਕਰੋੜ ਰੁਪਏ ਦਾ ਕੀਤਾ ਭੁਗਤਾਨ
ਕਾਰ ਵਿੱਚ ਧਮਾਕੇ ਦਾ ਕਾਰਨ ਅਜੇ ਰਹੱਸ ਬਣਿਆ ਹੋਇਆ ਹੈ ਪਰ ਆਟੋਮੋਬਾਈਲ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸ਼ਾਰਟ ਸਰਕਿਟ ਕਾਰਨ ਹੋ ਸਕਦਾ ਹੈ ਅਤੇ ਸਪਾਰਕਿੰਗ ਕਾਰਨ ਅੱਗ ਲੱਗਣ ਤੋਂ ਬਾਅਦ ਵਿਸਫੋਟ ਹੋ ਗਿਆ।
ਇਹ ਵੀ ਪੜ੍ਹੋ : Balwant Singh Rajoana: ਰਾਜੋਆਣਾ ਦੀ ਪਟੀਸ਼ਨ 'ਤੇ SC 'ਚ ਸੁਣਵਾਈ 18 ਨਵੰਬਰ ਤੱਕ ਮੁਲਤਵੀ