Chandigarh Lok Sabha Seat: ਚੰਡੀਗੜ੍ਹ ਲੋਕ ਸਭਾ ਸੀਟ ਇੱਕ ਹਾਈ ਪ੍ਰੋਫਾਈਲ ਸੀਟ ਹੈ। ਜੋ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਚੰਡੀਗੜ੍ਹ ਭਾਰਤ ਦਾ ਇਕ ਪ੍ਰਸਿੱਧ ਆਧੁਨਿਕ ਸ਼ਹਿਰ ਹੈ ਜਿਹੜਾ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਅਤੇ ਇਸ ਵੇਲੇ ਕੇਂਦਰ ਸ਼ਾਸਕੀ ਖੇਤਰ ਦੀ ਹੈਸੀਅਤ ਵਿਚ ਹੈ। ਇਹ ਆਧੁਨਿਕ ਯੁੱਗ ਦਾ ਇਕ ਪੂਰਨ ਰੂਪ ਵਿਚ ਯੋਜਨਾਬੱਧ ਸ਼ਹਿਰ ਹੈ। 1952 ਵਿੱਚ ਦੇਸ਼ ਲਈ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਸੰਸਦੀ ਹਲਕਾ ਮੌਜੂਦ ਨਹੀਂ ਸੀ। ਇਸਨੂੰ 1967 ਵਿੱਚ ਲੋਕ ਸਭਾ ਹਲਕਾ ਬਣਾਇਆ ਗਿਆ ਸੀ।


COMMERCIAL BREAK
SCROLL TO CONTINUE READING

ਜੇ ਗੱਲ ਚੰਡੀਗੜ੍ਹ ਨਾਂਅ ਪੈਣ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਨਾਂਅ ਚੰਡੀ ਮੰਦਰ ਤੋਂ ਪਿਆ ਹੈ। ਜਿਹੜਾ ਸ਼ਹਿਰ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ ਉਪਰ ਸਥਿਤ ਹੈ। ਚੰਡੀ ਮੰਦਰ ਅੱਜ ਵੀ ਇਸ ਸ਼ਹਿਰ ਦੀ ਧਾਰਮਿਕ ਪਛਾਣ ਹੈ। ਇਸਨੂੰ ਸਿਟੀ ਬਿਊਟੀਫੁੱਲ ਵੀ ਕਿਹਾ ਜਾਂਦਾ ਹੈ।


ਚੰਡੀਗੜ੍ਹ ਦਾ ਚੋਣ ਇਤਿਹਾਸ


ਚੰਡੀਗੜ੍ਹ ਨੂੰ 1967 ਵਿੱਚ ਲੋਕ ਸਭਾ ਹਲਕਾ ਬਣਾਇਆ ਗਿਆ ਸੀ। ਚੰਡੀਗੜ੍ਹ 'ਚ 1967 ਤੋਂ ਲੈ ਕੇ 2019 ਤੱਕ 14 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 7 ਵਾਰ, 4 ਵਾਰ ਬੀਜੇਪੀ,  ਇੱਕ-ਇੱਕ ਵਾਰ ਭਾਰਤੀ ਜਨ ਸੰਘ, ਜਨਤਾ ਪਾਰਟੀ ਅਤੇ ਇੱਕ ਜਨਤਾ ਦਲ ਇਸ ਸੀਟ ਨੂੰ ਜਿੱਤਣ ਵਿੱਚ ਕਾਮਯਾਬ ਰਹੀ ਹੈ।


ਇਸ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪਵਨ ਬੰਸਲ ਤਿੰਨ ਵਾਰ ਲਗਾਤਾਰ ਇਸ ਸੀਟ ਤੋਂ ਜੇਤੂ ਰਹੇ ਹਨ। ਉਸ ਤੋਂ ਬਾਅਦ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਇਸ ਸੀਟ ਨੂੰ ਲਗਾਤਾਰ ਦੂਜੀ ਵਾਰ ਜਿੱਤਣ ਵਿੱਚ ਕਾਮਯਾਬ ਰਹੇ।  


ਚੰਡੀਗੜ੍ਹ ਦੇ ਮੌਜੂਦਾ ਸਿਆਸੀ ਹਾਲਾਤ


ਜੇ ਗੱਲ ਕਰੀਏ ਚੰਡੀਗੜ੍ਹ ਦੇ ਮੌਜੂਦਾ ਸਿਆਸੀ ਹਾਲਾਤ ਦੀ ਤਾਂ ਨਗਰ ਨਿਗਮ ਚੰਡੀਗੜ੍ਹ ਵਿੱਚ INDIA ਗਠਜੋੜ(ਆਪ ਤੇ ਕਾਂਗਰਸ) ਦਾ ਮੇਅਰ ਹੈ। ਜਦਕਿ ਇੱਥੋ ਸੰਸਦ ਮੈਂਬਰ ਕਿਰਨ ਖੇਰ ਹਨ ਜੋ ਕਿ ਬੀਜੇਪੀ ਨਾਲ ਸਬੰਧਤ ਹਨ। 2019 ਦੀਆਂ ਚੋਣਾਂ ਵਿੱਚ ਬੀਜੇਪੀ ਅਤੇ ਅਕਾਲੀ ਦਲ ਨੇ ਮਿਲਕੇ ਲੋਕ ਸਭਾ ਚੋਣ ਲੜੀ ਸੀ। ਪਰ ਅਕਾਲੀ ਦਲ ਨੇ ਕਿਸਾਨ ਅੰਦੋਲਨ ਤੋਂ ਬਾਅਦ ਬੀਜੇਪੀ ਨਾਲ ਕਿਨਾਰਾ ਕਰ ਲਿਆ ਹੈ। ਦੂਜੇ ਪਾਸੇ ਪਿਛਲੀਆਂ ਦੋ ਚੋਣਾਂ ਵੱਖ-ਵੱਖ ਲੜਨ ਵਾਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਵਾਰ ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੇ ਤਹਿਤ ਚੋਣ ਚੋਣ ਮੈਦਾਨ ਵਿੱਚ ਨਿੱਤਰ ਰਹੀਆਂ ਹਨ।


                                               ਨਗਰ ਨਿਗਮ ਦੇ ਨਤੀਜੇ 


  ਪਾਰਟੀ

  ਕੌਸਲਰਾਂ ਦੀ ਗਿਣਤੀ

  Bjp

  15

  Aap

  12

  Congress

  07

  Shiromani Akali Dal

  01


 



ਪਿਛਲੇ ਲੋਕ ਸਭਾ ਨਤੀਜੇ


ਚੰਡੀਗੜ੍ਹ ਲੋਕ ਸਭਾ ਸੀਟ ਦੇ ਜੇਕਰ ਪਿਛਲੇ ਪੰਜ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪਵਨ ਬੰਸਲ ਤਿੰਨ ਵਾਰ ਲਗਾਤਾਰ ਇਸ ਸੀਟ ਤੋਂ ਜੇਤੂ ਰਹੇ ਹਨ। ਉਸ ਤੋਂ ਬਾਅਦ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਨੇ ਕਾਂਗਰਸ ਦੇ ਪਵਨ ਬੰਸਲ ਨੂੰ ਹਰਾ ਕੇ ਚੰਡੀਗੜ੍ਹ ਸੀਟ ਤੋਂ ਜਿੱਤ ਹਾਸਿਲ ਕੀਤੀ।


ਲੋਕ ਸਭਾ ਚੋਣਾਂ ਦੇ ਨਤੀਜੇ


  ਸਾਲ

  ਉਮੀਦਵਾਰ

  ਪਾਰਟੀ

  1999

  ਪਵਨ ਕੁਮਾਰ ਬਾਂਸਲ

  ਕਾਂਗਰਸ

  2004

  ਪਵਨ ਕੁਮਾਰ ਬਾਂਸਲ

  ਕਾਂਗਰਸ

  2009

  ਪਵਨ ਕੁਮਾਰ ਬਾਂਸਲ

  ਕਾਂਗਰਸ

  2014

  ਕਿਰਨ ਖੇਰ

  ਕਾਂਗਰਸ

  2019

  ਕਿਰਨ ਖੇਰ

  ਕਾਂਗਰਸ


 


ਚੰਡੀਗੜ੍ਹ ਵਿੱਚ ਗਠਜੋੜ ਤੋਂ ਬਾਅਦ ਬਦਲੀ ਤਸਵੀਰ


ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਇੰਡੀਆ ਗਠਜੋੜ ਦੇ ਬੈਨਰ ਹੇਠ ਆਮ ਆਦਮੀ ਪਾਰਟੀ ਅਤੇ ਕਾਂਗਰਸ ਚੰਡੀਗੜ੍ਹ ਦੇ ਵਿੱਚ ਇਕੱਠਿਆਂ ਚੋਣਾਂ ਲੜ ਰਹੀਆਂ ਹਨ ਤਾਂ ਦੂਸਰੀ ਤਰਫ ਭਾਜਪਾ ਅਤੇ ਅਕਾਲੀ ਦਲ ਅਲੱਗ- ਅਲੱਗ ਚੋਣ ਮੈਦਾਨ ਦੇ ਵਿੱਚ ਹੈ। ਜਿੱਥੇ 2021 ਨਗਰ ਨਿਗਮ ਚੋਣਾਂ ਦਾ ਵੋਟ ਫੀਸਦ ਦੇਖਿਆ ਜਾਵੇ ਤਾਂ ਬੀਜੇਪੀ ਕੋਲ 29.30 ਫ਼ੀਸਦ ਵੋਟ ਰਹਿੰਦਾ ਹੈ ਸ਼੍ਰੋਮਣੀ ਅਕਾਲੀ ਦਲ ਕੋਲ 2.78 ਫੀਸਦ ਵੋਟ ਰਹਿੰਦਾ ਹੈ ਅਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵਾਂ ਦਾ ਵੋਟ ਮਿਲ ਕੇ 56.87 ਫ਼ੀਸਦ ਹੁੰਦਾ ਹੈ।


 


2021 ਨਗਰ ਨਿਗਮ ਚੋਣਾਂ ਦਾ ਵੋਟ ਫੀਸਦ


  Party 

  Vote %

  Aap

  27.08

  BJP 

  29.30

  Congress

  29.79

  SAD 

  2.78


 


INDIA ਗਠਜੋੜ ਦੇ ਦਾਅਵੇਦਾਰ


ਚੰਡੀਗੜ੍ਹ ਵਿੱਚ ਕਾਂਗਰਸ ਅਤੇ 'ਆਪ' ਇੰਡੀਆ ਗਠਜੋੜ ਦੇ ਤਹਿਤ ਚੋਣ ਲੜ ਰਹੇ ਹਨ। ਦੱਸਦਈਏ ਜਦੋਂ 'ਆਪ' ਅਤੇ ਕਾਂਗਰਸ ਦਾ ਚੰਡੀਗੜ੍ਹ ਵਿੱਚ ਗਠਜੋੜ ਹੋਇਆ ਸੀ ਤਾਂ ਨਗਰ ਨਿਗਮ ਵਿੱਚ ਆਪ ਦਾ ਮੇਅਰ ਅਤੇ ਲੋਕ ਸਭਾ ਵਿੱਚ ਕਾਂਗਰਸ ਆਪਣਾ ਉਮੀਦਵਾਰ ਉਤਾਰੇਗੀ ਇਸ ਗੱਲ 'ਤੇ ਸਹਿਮਤੀ ਬਣੀ ਸੀ। ਅਤੇ ਕਾਂਗਰਸ ਦੇ ਉਮੀਵਾਰ ਨੂੰ ਆਮ ਆਦਮੀ ਪਾਰਟੀ ਹਿਮਾਇਤ ਦੇਵੇਗੀ।


ਜੇਕਰ ਗੱਲ ਕਰੀਏ ਕਾਂਗਰਸ ਦੇ ਉਮੀਦਵਾਰ ਦੀ ਤਾਂ ਇੱਥੋਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਜਾਂ ਚੰਡੀਗੜ੍ਹ ਦੇ ਪ੍ਰਧਾਨ ਐਚ.ਐਸ ਲੱਕੀ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਜਾਣਕਾਰੀ ਇਰ ਵੀ ਨਿੱਕਲ ਕੇ ਇਹ ਵੀ ਸਹਾਮਣੇ ਆ ਰਹੀ ਹੈ ਕਿ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਵੀ ਚੰਡੀਗੜ੍ਹ ਤੋਂ ਚੋਣ ਲੜਨ ਦੇ ਇੱਛੂਕ ਹਨ।


ਬੀਜੇਪੀ ਉਮੀਦਵਾਰ


ਭਾਜਪਾ ਨੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਹੈ। ਉਨ੍ਹਾਂ ਦੀ ਥਾਂ ਪਾਰਟੀ ਨੇ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੰਜੇ ਟੰਡਨ ਦੇ ਪਿਤਾ ਬਲਰਾਮਜੀ ਦਾਸ ਟੰਡਨ ਕਈ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਹਨ। ਉਹ ਪੰਜਾਬ ਭਾਜਪਾ ਦੇ ਵੱਡੇ ਨੇਤਾ ਸਨ।


ਅਕਾਲੀ ਦਲ ਦੇ ਦਾਅਵੇਦਾਰ


ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਵਿੱਚ ਲੰਬੇ ਸਮੇਂ ਤੋਂ ਬਾਅਦ ਆਪਣਾ ਉਮੀਦਵਾਰ ਉਤਾਰੇਗੀ। ਅਕਾਲੀ ਦਲ ਨੇ ਵੀ ਹਾਲੇ ਤੱਕ ਆਪਣੇ ਉਮੀਦਵਾਰ ਦੇ ਨਾਂਅ ਦਾ ਐਲਾਨ ਨਹੀਂ ਕੀਤਾ। ਜੇਕਰ ਸੰਭਾਵੀ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਇਸ ਸੀਟ 'ਤੇ ਹਰਜੀਤ ਭੁੱਲਰ ਜਾਂ ਹਰਦੀਪ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦਾ ਹੈ।