Chandigarh Weather Update: ਚੰਡੀਗੜ੍ਹ `ਚ ਧੁੰਦ ਦਾ ਕਹਿਰ, 14 ਉਡਾਣਾਂ ਰੱਦ, ਟ੍ਰੇਨਾਂ ਵੀ ਹੋਈਆਂ ਪ੍ਰਭਾਵਿਤ
Chandigarh Weather Update: ਚੰਡੀਗੜ੍ਹ `ਚ ਸੰਘਣੀ ਧੁੰਦ ਅਤੇ ਠੰਢ ਕਾਰਨ ਲੋਕ ਪ੍ਰੇਸ਼ਾਨ ਹਨ। ਅਗਲੇ 4 ਦਿਨਾਂ `ਚ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ।
Chandigarh Weather Update: ਚੰਡੀਗੜ੍ਹ ਵਿੱਚ ਠੰਡ ਲਗਾਤਾਰ ਵੱਧ ਰਹੀ ਹੈ। ਸੰਘਣੀ ਧੁੰਦ ਅਤੇ ਠੰਢ ਕਾਰਨ ਲੋਕ ਪ੍ਰੇਸ਼ਾਨ ਹਨ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਸਰਦੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਅਜੇ ਵੀ ਜਾਰੀ ਹੈ। ਹੁਣ ਚੰਡੀਗੜ੍ਹ ਮੌਸਮ ਕੇਂਦਰ ਨੇ 9 ਜਨਵਰੀ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਤੋਂ ਬਾਅਦ ਵੀ ਅਗਲੇ ਕੁਝ ਦਿਨਾਂ ਤੱਕ ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਸ਼ਹਿਰ ਨੂੰ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਤੋਂ ਰਾਹਤ ਮਿਲੀ ਪਰ ਮੌਸਮ ਕੇਂਦਰ ਨੇ ਅਗਲੇ ਚਾਰ ਦਿਨਾਂ ਤੱਕ ਧੁੰਦ ਰਹਿਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਚੰਡੀਗੜ੍ਹ ਸ਼ਹਿਰ ਦਾ (Chandigarh Weather Update) ਵੱਧ ਤੋਂ ਵੱਧ ਤਾਪਮਾਨ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਚਾਰ ਡਿਗਰੀ ਘੱਟ ਸੀ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੱਡਚੀਰਵੀਂ ਠੰਡ ਨੇ ਲੋਕਾਂ ਦੇ ਕੱਢੇ ਵੱਟ, ਘਰਾਂ 'ਚੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਖ਼ਰਾਬ ਮੌਸਮ ਅਤੇ ਧੁੰਦ ਕਾਰਨ ਉਡਾਣਾਂ ਰੱਦ
ਖ਼ਰਾਬ ਮੌਸਮ ਅਤੇ ਧੁੰਦ ਕਾਰਨ ਸ਼ੁੱਕਰਵਾਰ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ 14 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਦੋਂ ਕਿ 19 ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਹੋਈਆਂ। ਸਵੇਰੇ 60 ਮੀਟਰ ਵਿਜ਼ੀਬਿਲਟੀ ਹੋਣ ਕਾਰਨ ਸਵੇਰੇ 9 ਵਜੇ ਤੱਕ ਦੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ।
ਰੇਲ ਆਵਾਜਾਈ ਵੀ ਪ੍ਰਭਾਵਿਤ
ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਵਿੱਚ ਦਿੱਲੀ ਕਾਲਕਾ ਸ਼ਤਾਬਦੀ ਆਪਣੇ ਨਿਰਧਾਰਤ ਸਮੇਂ ਤੋਂ 40 ਮਿੰਟ ਲੇਟ ਸੀ। ਸਾਬਰਮਤੀ ਜੰਮੂ ਐਕਸਪ੍ਰੈਸ 5 ਘੰਟੇ ਦੀ ਦੇਰੀ ਨਾਲ ਚੰਡੀਗੜ੍ਹ ਪਹੁੰਚੀ। ਜਦੋਂਕਿ ਮੁਦਰਾ ਐਕਸਪ੍ਰੈਸ ਵੀ 4 ਘੰਟੇ ਦੀ ਦੇਰੀ ਨਾਲ ਸਵੇਰੇ 6 ਵਜੇ ਚੰਡੀਗੜ੍ਹ ਪੁੱਜੀ। ਇਸੇ ਤਰ੍ਹਾਂ ਕਾਲਕਾ ਹਾਵੜਾ ਐਕਸਪ੍ਰੈਸ 2 ਘੰਟੇ 20 ਮਿੰਟ ਲੇਟ ਹੈ।
ਇਹ ਵੀ ਪੜ੍ਹੋ: Delhi Weather Update: ਦਿੱਲੀ-NCR 'ਚ ਲਗਾਤਾਰ ਡਿੱਗ ਰਿਹਾ ਹੈ ਪਾਰਾ, ਸੰਘਣੀ ਧੁੰਦ ਕਰਕੇ ਲੋਕ ਪਰੇਸ਼ਾਨ
ਚੰਡੀਗੜ੍ਹ ਵਿੱਚ ਤਾਪਮਾਨ Chandigarh Weather Update
ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 7 ਜਨਵਰੀ ਨੂੰ ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਅਤੇ ਘੱਟੋ-ਘੱਟ 6 ਡਿਗਰੀ, 8 ਜਨਵਰੀ ਨੂੰ ਵੱਧ ਤੋਂ ਵੱਧ 18 ਡਿਗਰੀ ਅਤੇ ਘੱਟੋ-ਘੱਟ 7 ਡਿਗਰੀ, 9 ਜਨਵਰੀ ਨੂੰ ਵੱਧ ਤੋਂ ਵੱਧ 19 ਡਿਗਰੀ ਅਤੇ ਘੱਟੋ-ਘੱਟ 7 ਡਿਗਰੀ, 10 ਜਨਵਰੀ ਨੂੰ ਵੱਧ ਤੋਂ ਵੱਧ 18 ਡਿਗਰੀ ਅਤੇ ਘੱਟੋ-ਘੱਟ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।