Delhi Weather Update: ਦਿੱਲੀ-NCR 'ਚ ਲਗਾਤਾਰ ਡਿੱਗ ਰਿਹਾ ਹੈ ਪਾਰਾ, ਸੰਘਣੀ ਧੁੰਦ ਕਰਕੇ ਲੋਕ ਪਰੇਸ਼ਾਨ
Advertisement
Article Detail0/zeephh/zeephh2046035

Delhi Weather Update: ਦਿੱਲੀ-NCR 'ਚ ਲਗਾਤਾਰ ਡਿੱਗ ਰਿਹਾ ਹੈ ਪਾਰਾ, ਸੰਘਣੀ ਧੁੰਦ ਕਰਕੇ ਲੋਕ ਪਰੇਸ਼ਾਨ

Delhi Weather Update: ਦਿੱਲੀ-NCR 'ਚ ਪਾਰਾ ਲਗਾਤਾਰ ਡਿੱਗ ਰਿਹਾ ਹੈ ਅਤੇ ਹੁਣ ਲੋਕ ਸੰਘਣੀ ਧੁੰਦ ਕਰਕੇ ਪਰੇਸ਼ਾਨ ਹੋ ਰਹੇ ਹਨ। ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

 

Delhi Weather Update: ਦਿੱਲੀ-NCR 'ਚ ਲਗਾਤਾਰ ਡਿੱਗ ਰਿਹਾ ਹੈ ਪਾਰਾ, ਸੰਘਣੀ ਧੁੰਦ ਕਰਕੇ ਲੋਕ ਪਰੇਸ਼ਾਨ

Delhi Weather Update: ਦਿੱਲੀ ਐਨਸੀਆਰ ਵਿੱਚ ਪਾਰਾ ਲਗਾਤਾਰ ਡਿੱਗ ਰਿਹਾ ਹੈ। ਅੱਜ ਵੀ ਕੜਾਕੇ ਦੀ ਠੰਡ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ। ਜਿੱਥੇ ਪਿਛਲੇ ਦਿਨਾਂ 'ਚ ਕਈ ਥਾਵਾਂ 'ਤੇ ਧੁੰਦ ਛਾਈ ਰਹੀ। ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਘੱਟ ਧੁੰਦ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਵੱਲੋਂ ਠੰਡ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਕੱਲ੍ਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਲਗਭਗ ਪੂਰੀ ਦਿੱਲੀ ਅਤੇ ਐਨਸੀਆਰ ਵਿੱਚ ਠੰਡ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਅੱਜ ਦਿੱਲੀ (Delhi Weather Update) ਵਿੱਚ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ ਜਦੋਂ ਕਿ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਵੀ ਠੰਡ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਆਉਣ ਵਾਲੀ 9 ਅਤੇ 10 ਤਰੀਕ ਨੂੰ ਦਿੱਲੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਵਾਧਾ ਦੇਖਿਆ ਜਾ ਸਕਦਾ ਹੈ। ਅੱਜ ਦਿੱਲੀ ਵਿੱਚ ਹਵਾ ਦੀ ਗੁਣਵੱਤਾ 312 ਦੇ ਆਸਪਾਸ ਦਰਜ ਕੀਤੀ ਗਈ ਹੈ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦੀ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੱਡਚੀਰਵੀਂ ਠੰਡ ਨੇ ਲੋਕਾਂ ਦੇ ਕੱਢੇ ਵੱਟ, ਘਰਾਂ 'ਚੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 

ਲੋਕ ਵੱਖ-ਵੱਖ ਥਾਵਾਂ 'ਤੇ ਅੱਗ ਬਾਲ ਕੇ ਆਪਣੇ ਆਪ ਨੂੰ ਕੰਬਣ ਨਾਲ ਬਚਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਸ਼ਨੀਵਾਰ ਨੂੰ ਵੀ ਇਸ ਸਥਿਤੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਐਤਵਾਰ ਤੋਂ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲ ਸਕਦੀ ਹੈ ਪਰ ਇਹ ਸਰਦੀਆਂ ਦਾ ਅੰਤ ਨਹੀਂ ਹੈ. ਹੁਣ ਠੰਡ ਦੇ ਨਾਲ-ਨਾਲ ਲੋਕਾਂ ਨੂੰ ਮੀਂਹ ਦਾ ਵੀ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ:  Chandigarh Weather Update: ਸ਼ਿਮਲੇ ਵਾਂਗ ਠੰਡਾ ਹੈ ਚੰਡੀਗੜ੍ਹ! ਅਗਲੇ 3 ਦਿਨਾਂ ਤੱਕ ਠੰਢ ਤੋਂ ਅਜੇ ਨਹੀਂ ਮਿਲੇਗੀ ਕੋਈ ਰਾਹਤ
 

Trending news