Chandigarh Weather Update: ਸ਼ਹਿਰ ਦਾ ਮੌਸਮ ਹੁਣ ਕਾਫੀ ਬਦਲ ਗਿਆ ਹੈ। ਪਹਿਲਾਂ ਰਾਤ ਨੂੰ ਹੀ ਠੰਢ ਪੈਂਦੀ ਸੀ ਪਰ ਐਤਵਾਰ ਨੂੰ ਦਿਨ ਵੇਲੇ ਵੀ ਲੋਕਾਂ ਨੇ ਠੰਢ ਮਹਿਸੂਸ ਕੀਤੀ। ਸਾਰਾ ਦਿਨ ਬੱਦਲ ਛਾਏ ਰਹੇ। ਮੌਸਮ ਕੇਂਦਰ ਨੇ ਭਵਿੱਖਬਾਣੀ ਜਾਰੀ ਕੀਤੀ ਹੈ ਕਿ ਅਗਲੇ ਪੰਜ-ਛੇ ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ ਅਤੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਹੌਲੀ-ਹੌਲੀ ਗਿਰਾਵਟ ਆਵੇਗੀ।


COMMERCIAL BREAK
SCROLL TO CONTINUE READING

ਐਤਵਾਰ ਸਵੇਰੇ ਹਲਕੇ ਬੱਦਲ ਛਾਏ ਹੋਏ ਸਨ। ਦੁਪਹਿਰ ਤੱਕ ਸੰਘਣੇ ਬੱਦਲਾਂ ਨੇ ਇਲਾਕੇ ਨੂੰ ਢੱਕ ਲਿਆ। ਇੱਕ ਵਾਰ ਤਾਂ ਲੱਗਦਾ ਸੀ ਕਿ ਮੀਂਹ ਆ ਜਾਵੇਗਾ, ਪਰ ਨਹੀਂ ਆਇਆ। ਐਤਵਾਰ ਨੂੰ ਦਿਨ ਦਾ ਤਾਪਮਾਨ 28.1 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਸੀ। ਮੌਸਮ ਵਿਭਾਗ ਮੁਤਾਬਕ ਮੌਸਮ 'ਚ ਇਹ ਬਦਲਾਅ ਸਰਗਰਮ ਵੈਸਟਰਨ ਡਿਸਟਰਬੈਂਸ ਕਾਰਨ ਹੋਇਆ ਹੈ।


ਇਹ ਵੀ ਪੜ੍ਹੋ: Pakistan vs Afghanistan: ਅਫਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਅੱਜ ਫਸਵਾਂ ਮੁਕਾਬਲਾ, ਜਾਣੋ ਪਿਚ ਰਿਪੋਰਟ ਤੇ ਮੈਚ ਦਾ ਵੇਰਵਾ

ਵਿਭਾਗ ਅਨੁਸਾਰ ਅਗਲੇ 24 ਤੋਂ 48 ਘੰਟਿਆਂ ਦੌਰਾਨ ਆਸਮਾਨ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਕਦੇ-ਕਦਾਈਂ ਬੂੰਦਾ-ਬਾਂਦੀ ਹੋ ਸਕਦੀ ਹੈ। ਹਾਲਾਂਕਿ, ਪੱਛਮੀ ਗੜਬੜੀ ਦਾ ਮੈਦਾਨੀ ਇਲਾਕਿਆਂ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਇਸ ਦੌਰਾਨ ਸ਼ਨੀਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 15.8 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਇਕ ਡਿਗਰੀ ਘੱਟ ਸੀ। ਹਵਾ ਵਿੱਚ ਨਮੀ ਦੀ ਮਾਤਰਾ 89 ਫੀਸਦੀ ਦਰਜ ਕੀਤੀ ਗਈ।


ਸੋਮਵਾਰ ਨੂੰ ਬੱਦਲਵਾਈ ਹੋ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਬੱਦਲਵਾਈ ਹੋ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬੁੱਧਵਾਰ ਅਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਹੋ ਸਕਦਾ ਹੈ।


ਗੌਰਤਲਬ ਹੈ ਕਿ ਪੰਜਾਬ  'ਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ 'ਚ ਗਿਰਾਵਟ ਕਾਰਨ ਸਵੇਰੇ-ਸ਼ਾਮ ਠੰਡ ਮਹਿਸੂਸ ਹੋਣ ਲੱਗੀ ਹੈ। ਹਾਲਾਂਕਿ, ਸੂਰਜ ਦੀ ਰੌਸ਼ਨੀ ਕਾਰਨ ਵਿਅਕਤੀ ਨੂੰ ਦਿਨ ਵੇਲੇ ਗਰਮੀ ਮਹਿਸੂਸ ਹੁੰਦੀ ਹੈ। ਅੱਜ ਸੂਬੇ ਵਿੱਚ ਧੁੱਪ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ 29 ਅਤੇ ਘੱਟ ਤੋਂ ਘੱਟ 17 ਰਹੇਗਾ।
 
ਇਹ ਵੀ ਪੜ੍ਹੋ Punjab Weather Update: ਪੰਜਾਬ ਦੇ 16 ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ