Chandiagarh News:  ਕੇਂਦਰੀ ਸਾਸ਼ਿਤ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਡੇਰਾ ਬਲਰਾਮਜੀ ਦਾਸ ਟੰਡਨ ਅੰਡਰ 16 ਟ੍ਰਾਫੀ ਦਾ ਆਗਾਜ਼ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤਾ। ਇਹ ਟੂਰਨਾਮੈਂਟ ਚੰਡੀਗੜ੍ਹ ਦੇ ਸੈਕਟਰ 10 ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਟ੍ਰਾਫੀ ਦਾ ਤੀਜਾ ਐਡੀਸ਼ਨ ਹੈ ਜਿਸ ਵਿੱਚ ਦੇਸ਼ ਭਰ ਦੀਆਂ 10 ਟੀਮਾਂ ਹਿੱਸਾ ਲੈ ਰਹੀਆਂ ਹਨ।


COMMERCIAL BREAK
SCROLL TO CONTINUE READING

ਅੱਜ ਇਸ ਟ੍ਰਾਫੀ ਦੇ 4 ਮੈਚ ਖੇਡੇ ਜਾ ਰਹੇ ਹਨ। ਇਸ ਵਿੱਚ ਅੱਜ ਦਿੱਲੀ ਦਾ ਸਾਹਮਣਾ ਚੰਡੀਗੜ੍ਹ ਨਾਲ, ਜੰਮੂ-ਕਸ਼ਮੀਰ ਦਾ ਸਾਹਮਣਾ ਚੰਡੀਗੜ੍ਹ ਬੀ ਨਾਲ, ਹਿਮਾਚਲ ਦਾ ਸਾਹਮਣਾ ਛੱਤੀਸਗੜ੍ਹ ਨਾਲ ਅਤੇ ਗੋਆ ਦਾ ਮਿਜ਼ੋਰਮ ਨਾਲ ਮੁਕਾਬਲਾ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਹਰਿਆਣਾ ਵਿੱਚ ਖਿਡਾਰੀਆਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।


ਇਹ ਵੀ ਪੜ੍ਹੋ : Patiala Murder News: ਸੈਰ ਕਰ ਰਹੇ ਬੈਂਕ ਦੇ ਸੇਵਾਮੁਕਤ ਮੁਲਾਜ਼ਮ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ


ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ ਹਰਿਆਣਾ ਦੇ ਚੰਗੇ ਪ੍ਰਦਰਸ਼ਨ ਬਾਰੇ ਵੀ ਗੱਲ ਕੀਤੀ ਤੇ ਕਿਹਾ ਕਿ ਹਰਿਆਣਾ ਹਮੇਸ਼ਾ ਖੇਡਾਂ ਤੇ ਖਿਡਾਰੀਆਂ ਦੋਵਾਂ ਨੂੰ ਉਤਸ਼ਾਹਿਤ ਕਰਦਾ ਹੈ ਤੇ ਓਲੰਪਿਕ ਵਿੱਚ ਸੋਨ ਤਮਗਾ ਲਿਆਉਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਅਤੇ 6 ਕਰੋੜ ਰੁਪਏ ਇਨਾਮ ਵਜੋਂ ਦਿੰਦਾ ਹੈ।


ਇਹ ਵੀ ਪੜ੍ਹੋ : Nitin Gadkari Amritsar Visit: ਨਿਤਿਨ ਗਡਕਰੀ ਅੱਜ ਅਟਾਰੀ 'ਚ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਉਣਗੇ


ਚੰਡੀਗੜ੍ਹ ਤੋਂ ਪਵਿੱਤ ਕੌਰ ਦੀ ਰਿਪੋਰਟ