Ram Rahim Singh Parole: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ; ਸਿਰਸਾ ਡੇਰੇ ਜਾਣ ਦੀ ਮਿਲੀ ਇਜਾਜ਼ਤ

Ram Rahim Singh Parole: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁੜ ਪੈਰੋਲ ਮਿਲ ਗਈ ਹੈ।
Ram Rahim Parole: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁੜ ਪੈਰੋਲ ਮਿਲ ਗਈ ਹੈ। ਗੁਰਮੀਤ ਰਾਮ ਰਹੀਮ ਸਿੰਘ 2017 ਤੋਂ ਬਾਅਦ ਪਹਿਲੀ ਵਾਰ ਸਿਰਸਾ ਡੇਰੇ ਪਹੁੰਚ ਰਹੇ ਹਨ। ਗੁਰਮੀਤ ਰਾਮ ਰਹੀਮ ਸਿੰਘ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਇਸ ਵਾਰ ਗੁਰਮੀਤ ਰਾਮ ਰਹੀਮ ਸਿੰਘ ਬਾਗਪਤ ਦੇ ਬਰਨਾਵਾ ਨਹੀਂ ਸਗੋਂ ਸਿਰਸਾ ਡੇਰੇ ਜਾ ਰਹੇ ਹਨ।
ਇਹ ਵੀ ਪੜ੍ਹੋ : Farmers Protest: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 64ਵੇਂ ਦਿਨ ਵਿੱਚ ਦਾਖ਼ਲ; ਜਨਤਾ ਦੇ ਨਾਮ ਸੰਦੇਸ਼ ਅੱਜ
ਗੌਰਤਲਬ ਹੈ ਕਿ ਰਾਮ ਰਹੀਮ ਨੂੰ 30 ਦਿਨ ਲਈ ਪੈਰੋਲ ਮਿਲੀ ਹੈ। ਲਗਭਗ 7 ਸਾਲ ਬਾਅਦ ਰਾਮ ਰਹੀਮ ਇਸ ਵਾਰ ਸਿਰਸਾ ਡੇਰੇ ਵਿਖੇ ਪੁੱਜ ਗਏ ਹਨ। ਡੇਰਾ ਮੁਖੀ 10 ਦਿਨ ਡੇਰਾ ਸਿਰਸਾ ਵਿੱਚ ਰਹਿਣਗੇ ਅਤੇ ਬਾਕੀ ਦਿਨ ਬਾਗਪਤ ਵਿੱਚ ਸਮਾਂ ਬਤੀਤ ਕਰਨਗੇ। ਦੱਸ ਦੇਈਏ ਕਿ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਕਈ ਮਾਅਨੇ ਕੱਢੇ ਜਾ ਰਹੇ ਹਨ।
ਡੇਰਾ ਸਿਰਸਾ ਪਹੁੰਚਦੇ ਹੀ ਰਾਮ ਰਹੀਮ ਨੇ ਪ੍ਰੇਮੀਆਂ ਨੂੰ ਸੰਦੇਸ਼ ਦਿੱਤਾ ਹੈ। ਉਸ ਨੇ ਆਪਣੇ ਸੰਦੇਸ਼ ਵਿਚ ਆਖਿਆ ਹੈ ਕਿ ਸੰਗਤ ਡੇਰੇ ਵਿਚ ਨਾ ਆਏ। ਆਪਣੇ ਘਰ ਵਿਚ ਰਹਿਣ। ਜਿਵੇਂ ਸੇਵਾਦਾਰ ਤੁਹਾਨੂੰ ਕਹਿਣਗੇ, ਉਸ ਮੁਤਾਬਕ ਅਮਲ ਕਰੋ। ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਆਪਣੇ ਯੂਟਿਊਬ ਚੈਨਲ ਰਾਹੀਂ ਆਪਣੇ ਪੈਰੋਕਾਰਾਂ ਨੂੰ ਇੱਕ ਸੰਦੇਸ਼ ਜਾਰੀ ਕੀਤਾ ਹੈ ਅਤੇ ਉਸ ਨੇ ਕਿਹਾ ਕਿ ਇਸ ਵਾਰ ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿਰਸਾ ਆਸ਼ਰਮ ਵਿੱਚ ਹੀ ਰਹੇਗਾ। ਗੁਰਮੀਤ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਸਾ ਨਾ ਆਉਣ ਅਤੇ ਜਿਵੇਂ ਡੇਰੇ ਦੇ ਸੇਵਾਦਾਰ ਕਹਿਣ, ਉਦਾਂ ਹੀ ਕਰਨ। ਕਾਬਿਲੇਗੌਰ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏਹਨ। ਦੱਸ ਦਈਏ ਕਿ ਰਾਮ ਰਹੀਮ ਦੇ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਸਮੇਤ ਹੋਰ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਸਮਰਥਕ ਹਨ।
ਰਾਮ ਰਹੀਮ ਨੂੰ ਕਿਹੜੇ ਮਾਮਲਿਆਂ 'ਚ ਸਜ਼ਾ ਹੋਈ
ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਹੈ। ਇਨ੍ਹਾਂ ਵਿੱਚੋਂ ਹਰੇਕ ਮਾਮਲੇ ਵਿੱਚ ਉਸਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਅਤੇ ਡੇਰਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਨੂੰ 25 ਅਗਸਤ, 2017 ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਜਾਇਆ ਗਿਆ ਸੀ।
ਇਹ ਵੀ ਪੜ੍ਹੋ : BJP Punjab News: ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦੇ ਰੋਸ ਵਜੋਂ ਭਾਜਪਾ ਪੰਜਾਬ ਭਰ 'ਚ ਕਰੇਗੀ ਰੋਸ ਪ੍ਰਦਰਸ਼ਨ