Chandigarh News: ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਸ਼ੋਅ `ਚ ਨਿਯਮਾਂ ਦੀਆਂ ਉੱਡੀਆਂ ਧੱਜੀਆਂ; ਆਵਾਜ਼ ਪ੍ਰਦੂਸ਼ਣ ਦੇ ਲਗਾਏ ਦੋਸ਼
Chandigarh News: ਦਿਲਜੀਤ ਦੁਸਾਂਝ ਦੀ `ਦਿਲ ਨੁਮਾਨਿਟੀ ਟੂਰ` ਲਗਾਤਾਰ ਸੁਰਖੀਆਂ `ਚ ਬਣਿਆ ਹੋਇਆ ਹੈ। ਕੰਸਰਟ ਸ਼ੁਰੂ ਹੋਣ ਤੋਂ ਪਹਿਲਾਂ ਸਥਾਨ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਸੀ।
Chandigarh News: ਦਿਲਜੀਤ ਦੁਸਾਂਝ ਦੀ 'ਦਿਲ ਨੁਮਾਨਿਟੀ ਟੂਰ' ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਕੰਸਰਟ ਸ਼ੁਰੂ ਹੋਣ ਤੋਂ ਪਹਿਲਾਂ ਸਥਾਨ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਸੀ। ਫਿਰ ਕੁਝ ਗੀਤਾਂ ਉਤੇ ਪਾਬੰਦੀ ਲਗਾਈ ਦਿੱਤੀ ਗਈ ਅਤੇ ਸਾਊਂਡ ਦੀ ਹੱਦ ਮਿੱਥ ਦਿੱਤੀ ਗਈ।
ਹੁਣ ਜਦੋਂ 14 ਦਸੰਬਰ ਨੂੰ ਇਹ ਸੰਗੀਤਕ ਪ੍ਰੋਗਰਾਮ ਹੋ ਚੁੱਕਾ ਹੈ ਤਾਂ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਗਾਇਕ 'ਤੇ ਸੰਗੀਤ ਸਮਾਰੋਹ ਦੌਰਾਨ ਆਵਾਜ਼ ਪ੍ਰਦੂਸ਼ਣ ਦੇ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਪ੍ਰਬੰਧਕਾਂ ਖ਼ਿਲਾਫ਼ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਨਿਰਧਾਰਤ ਮਾਪਦੰਡਾਂ ਤੋਂ ਵੱਧ ਆਵਾਜ਼
ਪ੍ਰਸ਼ਾਸਨ ਨੇ ਕਿਹਾ ਕਿ ਸੰਗੀਤ ਸਮਾਰੋਹ ਵਿੱਚ ਰਿਕਾਰਡ ਕੀਤੀ ਗਈ ਆਵਾਜ਼ ਧੁਨੀ ਪ੍ਰਦੂਸ਼ਣ ਦੇ ਨਿਰਧਾਰਤ ਮਾਪਦੰਡਾਂ ਤੋਂ ਵੱਧ ਸੀ। ਪ੍ਰਸ਼ਾਸਨ ਨੇ ਤਿੰਨ ਵੱਖ-ਵੱਖ ਥਾਵਾਂ 'ਤੇ ਆਵਾਜ਼ ਪ੍ਰਦੂਸ਼ਣ ਦੀ ਜਾਂਚ ਕੀਤੀ। ਤਿੰਨਾਂ ਥਾਵਾਂ 'ਤੇ ਨਿਰਧਾਰਤ ਮਾਪਦੰਡਾਂ ਤੋਂ ਵੱਧ ਆਵਾਜ਼ ਰਿਕਾਰਡ ਕੀਤੀ ਗਈ ਸੀ। ਤਿੰਨਾਂ ਥਾਵਾਂ 'ਤੇ 76 ਤੋਂ 93 ਡੈਸੀਬਲ ਤੱਕ ਆਵਾਜ਼ ਰਿਕਾਰਡ ਕੀਤੀ ਗਈ। ਜੋ ਪ੍ਰਸ਼ਾਸਨ ਦੇ ਮਾਪਦੰਡਾਂ ਅਨੁਸਾਰ 76 ਡੈਸੀਬਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਪ੍ਰਬੰਧਕੀ ਕਮੇਟੀ ਦਾ ਗਠਨ
ਦਿਲਜੀਤ ਦੁਸਾਂਝ ਦੇ ਸ਼ੋਅ ਤੋਂ ਬਾਅਦ ਪ੍ਰਸ਼ਾਸਨ ਨੂੰ ਸਟੇਟਸ ਰਿਪੋਰਟ ਦੇਣ ਲਈ ਕਿਹਾ ਗਿਆ ਸੀ। ਫਿਲਹਾਲ ਸੀਨੀਅਰ ਵਕੀਲ ਅਮਿਤ ਝਾਂਜੀ ਨੇ ਅਦਾਲਤ 'ਚ ਹਲਫਨਾਮਾ ਦਾਇਰ ਕੀਤਾ ਹੈ। ਜਿਸ ਅਨੁਸਾਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜੋ ਕਿਸੇ ਵੀ ਸੰਗੀਤ ਸਮਾਰੋਹ ਵਿੱਚ ਸ਼ੋਅ ਦੀ ਆਵਾਜ਼ ਦੇ ਪੱਧਰ ਦੀ ਰਿਕਾਰਡਿੰਗ ਅਤੇ ਜਾਂਚ ਕਰੇਗੀ।
ਪਿਛਲੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਪ੍ਰਦਰਸ਼ਨ ਤੋਂ ਬਾਅਦ ਸਟੇਟਸ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਮਾਮਲੇ ਦੀ ਅਗਲੀ ਸੁਣਵਾਈ ਜਨਵਰੀ ਦੇ ਪਹਿਲੇ ਹਫ਼ਤੇ ਲਈ ਟਾਲ ਦਿੱਤੀ ਗਈ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦਾ ‘ਦਿਲ ਨੁਮਾਇਟੀ ਟੂਰ’ 26 ਅਕਤੂਬਰ ਤੋਂ ਸ਼ੁਰੂ ਹੋਇਆ ਸੀ। ਜਿਸਦਾ ਆਖਰੀ ਸ਼ੋਅ 29 ਦਸੰਬਰ ਨੂੰ ਗੁਹਾਟੀ ਵਿੱਚ ਹੈ। ਇਸ ਟੂਰ ਦੌਰਾਨ ਦਿਲਜੀਤ ਨੇ 10 ਸ਼ਹਿਰਾਂ ਵਿੱਚ ਕੰਸਰਟ ਕੀਤੇ।
ਇਹ ਵੀ ਪੜ੍ਹੋ : Jalandhar News: ਜਲੰਧਰ ਕਮਿਸ਼ਨਰੇਟ ਪੁਲਿਸ ਨੇ 13 ਕਰੋੜ ਰੁਪਏ ਦੀ ਕੀਮਤ ਦੀਆਂ ਜ਼ਬਤ ਕੀਤੀਆਂ ਵਸਤੂਆਂ ਅਸਲ ਮਾਲਕਾਂ ਨੂੰ ਕੀਤੀਆਂ ਵਾਪਸ