Chandigarh News: ਚੰਡੀਗੜ੍ਹ ਤੋਂ ਦਿੱਲੀ ਦੇ ਰਸਤੇ ਅਯੁੱਧਿਆ ਧਾਮ ਲਈ ਸੀਟੀਯੂ ਬੱਸ ਰਵਾਨਾ ਕੀਤੀ ਗਈ। ਇਸ ਬੱਸ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।  ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ, ਟਰਾਂਸਪੋਰਟ ਸਕੱਤਰ ਨਿਤਿਨ ਕੁਮਾਰ ਯਾਦਵ, ਡੀਜੀਪੀ ਪ੍ਰਵੀਰ ਰੰਜਨ, ਵਿੱਤ ਸਕੱਤਰ ਵਿਜੇ ਨਾਮਦੇਵ ਰਾਓ ਜੇਡੇ ਆਦਿ ਹਾਜ਼ਰ ਸਨ। ਬੱਸ ISBT-17 ਤੋਂ ਦੁਪਹਿਰ 1:30 ਵਜੇ ਰਵਾਨਾ ਹੋਵੇਗੀ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਸ਼ਾਮ ਸਾਢੇ ਚਾਰ ਵਜੇ ਬੱਸ ਚੰਡੀਗੜ੍ਹ ਤੋਂ ਅਯੁੱਧਿਆ ਧਾਮ ਲਈ ਰਵਾਨਾ ਹੋਵੇਗੀ। ਪ੍ਰਸ਼ਾਸਕ ਪੁਰੋਹਿਤ ਨੇ ਕਿਹਾ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀ ਇਹ ਪਹਿਲਕਦਮੀ ਚੰਡੀਗੜ੍ਹ ਤੇ ਇਸ ਤੋਂ ਬਾਹਰ ਦੇ ਵਸਨੀਕਾਂ ਨੂੰ ਭਰੋਸੇਯੋਗ ਅਤੇ ਕੁਸ਼ਲ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨ ਲਈ ਸੀਟੀਯੂ ਦੀ ਵਚਨਬੱਧਤਾ ਦਾ ਇੱਕ ਹੋਰ ਮੀਲ ਪੱਥਰ ਹੈ।


ਸੀਟੀਯੂ ਨੇ ਲੋਕਾਂ ਦੀਆਂ ਵਿਭਿੰਨ ਸਫ਼ਰੀ ਲੋੜਾਂ ਨੂੰ ਪੂਰਾ ਕਰਦੇ ਹੋਏ ਗੁਆਂਢੀ ਰਾਜਾਂ ਵਿੱਚ ਵੱਖ-ਵੱਖ ਮੰਜ਼ਿਲਾਂ ਤੱਕ ਆਪਣੀਆਂ ਬੱਸ ਸੇਵਾਵਾਂ ਦਾ ਵਿਸਥਾਰ ਕਰਨ ਵਿੱਚ ਨਾਮਣਾ ਖੱਟਿਆ ਹੈ। ਖਾਸ ਤੌਰ 'ਤੇ CTU ਸਾਲਾਸਰ ਧਾਮ, ਖਾਟੂ ਸ਼ਿਆਮ, ਵ੍ਰਿੰਦਾਵਨ, ਹਰਿਦੁਆਰ, ਕਟੜਾ, ਜਵਾਲਾ ਜੀ ਅਤੇ ਚਾਮੁੰਡਾ ਦੇਵੀ ਵਰਗੇ ਧਾਰਮਿਕ ਸਥਾਨਾਂ 'ਤੇ ਸਫਲਤਾਪੂਰਵਕ ਸੇਵਾ ਪ੍ਰਦਾਨ ਕਰ ਰਿਹਾ ਹੈ। ਦਿੱਲੀ ਤੋਂ ਅਯੁੱਧਿਆ ਧਾਮ ਲਈ ਇਹ ਨਵੀਂ ਬੱਸ ਸੇਵਾ ਯਾਤਰੀਆਂ ਦੀ ਯਾਤਰਾ ਨੂੰ ਸੁਵਿਧਾਜਨਕ ਅਤੇ ਆਰਾਮਦਾਇਕ ਬਣਾਵੇਗੀ।


ਇਹ ਵੀ ਪੜ੍ਹੋ : Loksabha News: ਭ੍ਰਿਸ਼ਟਚਾਰ ਦੇ ਮੁੱਦੇ 'ਤੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਿਆ


ਅਯੁੱਧਿਆ ਲਈ ਬੱਸ ਇਨ੍ਹਾਂ ਥਾਵਾਂ ਤੋਂ ਲੰਘੇਗੀ
ਚੰਡੀਗੜ੍ਹ ਤੋਂ ਬੱਸ ਆਈਐਸਬੀਟੀ-ਆਨੰਦ ਵਿਹਾਰ ਦਿੱਲੀ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਲਖਨਊ (ਕੇਸਰ ਬਾਗ) ਰਾਹੀਂ ਅਯੁੱਧਿਆ ਧਾਮ ਪਹੁੰਚੇਗੀ। ਆਮ ਲੋਕਾਂ ਦੀ ਸਹੂਲਤ ਲਈ, ਇਸ ਬੱਸ ਸੇਵਾ ਲਈ ਆਨਲਾਈਨ ਰਿਜ਼ਰਵੇਸ਼ਨ https://ctuonline.chd.gov.in ਅਤੇ CTU Musafir ਮੋਬਾਈਲ ਐਪ 'ਤੇ ਉਪਲਬਧ ਹੈ।


ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਪਠਾਨਕੋਟ ਤੋਂ ਅਯੁੱਧਿਆ ਲਈ ਵਿਸ਼ੇਸ਼ ਰੇਲ ਗੱਡੀ ਰਵਾਨਾ ਹੋਈ ਸੀ। ਇਸ ਗੱਡੀ ਵਿੱਚ ਕਰੀਬ 633 ਸ਼ਰਧਾਲੂ ਪਠਾਨਕੋਟ ਤੋਂ ਅਯੁੱਧਿਆ ਲਈ ਰਵਾਨਾ। ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਰੀ ਝੰਡੀ ਦੇ ਕੇ ਟ੍ਰੇਨ ਨੂੰ ਰਵਾਨਾ ਕੀਤਾ। ਅੱਜ ਪਠਾਨਕੋਟ ਤੋਂ ਅਯੁੱਧਿਆ ਲਈ ਵਿਸ਼ੇਸ਼ ਆਸਥਾ ਐਕਸਪ੍ਰੈਸ ਟਰੇਨ ਰਵਾਨਾ ਕੀਤੀ ਗਈ।


ਇਸ ਵਿਸ਼ੇਸ਼ ਰੇਲ ਗੱਡੀ ਨੂੰ ਹਰੀ ਝੰਡੀ ਦੇਣ ਲਈ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਹਰੀ ਝੰਡੀ ਦਿੱਤੀ। ਇਸ ਮੌਕੇ ਸ਼ਰਧਾਲੂਆਂ ਦੇ ਸਵਾਗਤ ਲਈ ਰੇਲਵੇ ਵਿਭਾਗ ਵੱਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।


ਹ ਵੀ ਪੜ੍ਹੋ : Gurdwara Act: ਗੁਰਦੁਆਰਾ ਐਕਟ 'ਚ ਸੋਧ ਦੇ ਫੈਸਲੇ ਵਿਰੁੱਧ ਸੰਗਤ ਨੇ ਰੋਸ ਮਾਰਚ ਕੱਢਿਆ ਗਿਆ