Chandigarh News: PGI ਚੰਡੀਗੜ੍ਹ `ਚ ਸਿਰਫ ਫਾਲੋ-ਅਪ ਮਰੀਜ਼ ਨੂੰ ਦੇਖਣਗੇ ਡਾਕਟਰ, GMCH-32 `ਚ OPD ਬੰਦ
Chandigarh News: ਡਾਕਟਰਾਂ ਨੇ ਸਵੇਰੇ ਪੀਜੀਆਈ ਵਿੱਚ ਰੋਸ ਰੈਲੀ ਕੱਢੀ। ਉਨ੍ਹਾਂ ਦੇ ਹੱਥਾਂ ਵਿੱਚ ਬੈਨਰ ਸਨ ਅਤੇ ਡਾਕਟਰਾਂ ਨੇ ਇਸ ਘਟਨਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
Chandigarh News(ਪਵਿਤ ਕੌਰ): ਕੋਲਕਾਤਾ ਦੀ ਘਟਨਾ ਨੂੰ ਲੈ ਕੇ ਡਾਕਟਰਾਂ ਵਿੱਚ ਗੁੱਸਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਸੋਮਵਾਰ ਨੂੰ ਪੀਜੀਆਈ ਫੈਕਲਟੀ ਓਪੀਡੀ ਵਿੱਚ ਸਿਰਫ ਫਾਲੋਅਪ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ। ਇਸ ਲਈ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ ਸਵੇਰੇ 9.30 ਵਜੇ ਤੱਕ ਹੀ ਕੀਤੀ ਗਈ। ਇਸ ਦੇ ਨਾਲ ਹੀ ਨਵੇਂ ਮਰੀਜ਼ਾਂ ਦੀ ਰਜਿਸਟਰੇਸ਼ਨ ਅਤੇ ਇਲਾਜ ਨਹੀਂ ਕੀਤਾ ਜਾਵੇਗਾ। GMCH-32 ਦੀ ਫੈਕਲਟੀ ਸਵੇਰੇ 9 ਵਜੇ ਤੋਂ 11 ਵਜੇ ਤੱਕ ਕਲਮਬੰਦ ਹੜਤਾਲ 'ਤੇ ਰਿਹਾ। ਇਸ ਤੋਂ ਬਾਅਦ ਉਨ੍ਹਾਂ ਵੱਲੋੋਂ ਮਰੀਜ਼ਾਂ ਨੂੰ ਦੇਖਣਾ ਸ਼ੁਰੂ ਕੀਤਾ ਗਿਆ। ਪੀਜੀਆਈ ਸਮੇਤ ਜੀਐਮਸੀਐਚ-32 ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ ਰਹੇਗੀ।
ਡਾਕਟਰਾਂ ਨੇ ਸਵੇਰੇ ਪੀਜੀਆਈ ਵਿੱਚ ਰੋਸ ਰੈਲੀ ਕੱਢੀ। ਉਨ੍ਹਾਂ ਦੇ ਹੱਥਾਂ ਵਿੱਚ ਬੈਨਰ ਸਨ ਅਤੇ ਡਾਕਟਰਾਂ ਨੇ ਇਸ ਘਟਨਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਲਕਾਤਾ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਮ੍ਰਿਤਕ ਡਾਕਟਰ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।
ਪੀਜੀਆਈ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਧੀਰਜ ਖੁਰਾਣਾ ਦਾ ਕਹਿਣਾ ਹੈ ਕਿ ਉਹ ਸੋਮਵਾਰ ਤੋਂ ਓਪੀਡੀ ਵਿੱਚ ਫਾਲੋਅਪ ਮਰੀਜ਼ਾਂ ਨੂੰ ਦੇਖਣਗੇ। ਇਲਾਕਾ ਨਿਵਾਸੀਆਂ ਨੂੰ ਉਨ੍ਹਾਂ ਦਾ ਸਹਿਯੋਗ ਜਾਰੀ ਰਹੇਗਾ। ਜਦੋਂ ਕਿ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰੀ ਸੁਰੱਖਿਆ ਐਕਟ ਪਾਸ ਨਹੀਂ ਹੋ ਜਾਂਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਦੱਸ ਦੇਈਏ ਕਿ ਪਿਛਲੇ ਸੋਮਵਾਰ ਤੋਂ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ। ਇਸ ਸਮੇਂ ਦੌਰਾਨ ਪੀਜੀਆਈ ਦੀ ਓਪੀਡੀ ਠੱਪ ਹੋਣ ਕਾਰਨ ਕਰੀਬ 30 ਤੋਂ 35 ਹਜ਼ਾਰ ਮਰੀਜ਼ ਇਲਾਜ ਤੋਂ ਵਾਂਝੇ ਰਹਿ ਗਏ ਹਨ ਕਿਉਂਕਿ ਆਮ ਦਿਨਾਂ ਵਿੱਚ ਅੱਠ ਤੋਂ ਦਸ ਹਜ਼ਾਰ ਮਰੀਜ਼ ਪੀਜੀਆਈ ਦੀ ਓਪੀਡੀ ਵਿੱਚ ਇਲਾਜ ਲਈ ਆਉਂਦੇ ਹਨ। ਇਸ ਦੇ ਨਾਲ ਹੀ, 500 ਤੋਂ ਵੱਧ ਚੋਣਵੇਂ ਸਰਜਰੀਆਂ ਪੈਂਡਿੰਗ ਹਨ ਜਦੋਂ ਕਿ ਪੈਥੋਲੋਜੀ ਅਤੇ ਰੇਡੀਓਡਾਇਗਨੋਸਿਸ ਦੀਆਂ ਹਜ਼ਾਰਾਂ ਜਾਂਚ ਰਿਪੋਰਟਾਂ ਪੈਂਡਿੰਗ ਹਨ।