Chandigarh Traffic Advisory:  15 ਅਗਸਤ ਨੂੰ ਪੂਰੇ ਦੇਸ਼ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਇਸ ਨੂੰ ਲੈ ਕੇ ਵੱਡੇ ਸ਼ਹਿਰਾਂ ਵਿੱਚ ਰਿਹਰਸਲ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੱਦੇਨਜ਼ਰ ਚੰਡੀਗੜ੍ਹ ਵਿੱਚ ਵੀ ਭਲਕੇ (13 ਅਗਸਤ) ਰਿਹਰਸਲ ਕੀਤੀ ਜਾਵੇਗੀ। ਚੰਡੀਗੜ੍ਹ ਪੁਲਿਸ ਨੇ ਸੁਤੰਤਰਤਾ ਦਿਵਸ ਦੀ ਰਿਹਰਸਲ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਟ੍ਰੈਫਿਕ ਐਡਵਾਈਜ਼ਰੀ ਮੁਤਾਬਕ ਭਲਕੇ ਸਵੇਰੇ 8:30 ਵਜੇ ਤੋਂ ਸਵੇਰੇ 9:15 ਵਜੇ ਤੱਕ ਕੁਝ ਸੜਕਾਂ 'ਤੇ ਟ੍ਰੈਫਿਕ ਬੰਦ ਰਹੇਗੀ।


COMMERCIAL BREAK
SCROLL TO CONTINUE READING

ਪੁਲਿਸ ਅਨੁਸਾਰ ਪੰਜਾਬ ਰਾਜ ਭਵਨ ਤੋਂ ਸੈਕਟਰ 5,6 ਅਤੇ 7,8 ਚੌਕ ਤੋਂ ਸੈਕਟਰ 4/5 ਅਤੇ 8/9 ਚੌਕ ਵੱਲ ਜਾਣ ਵਾਲੀ ਸੜਕ ਬੰਦ ਰਹੇਗੀ। ਇੱਥੋਂ ਸੈਕਟਰ 1/3/4 ਓਲਡ ਬੈਰੀਕੇਡ ਚੌਕ ਤੋਂ ਬਾਰ ਮੈਮੋਰੀਅਲ ਬੋਗਨਵਿਲੀਆ ਗਾਰਡਨ ਸੈਕਟਰ 3 ਤੱਕ ਦਾ ਰਸਤਾ ਬੰਦ ਰਹੇਗਾ। ਰਿਹਰਸਲ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।


ਪਰੇਡ ਸੈਕਟਰ 17 ਪਹੁੰਚੇਗੀ
ਟ੍ਰੈਫਿਕ ਪੁਲਿਸ ਮੁਤਾਬਕ ਬੋਗਨਵਿਲੀਆ ਤੋਂ ਇਹ ਪਰੇਡ ਸੈਕਟਰ-17 ਪਹੁੰਚੇਗੀ। ਬਾਰ ਮੈਮੋਰੀਅਲ ਸੈਕਟਰ 3 ਤੋਂ ਵਾਪਸ ਆ ਕੇ ਪੁਰਾਣੇ ਬੈਰੀਕੇਡ ਚੌਕ ਤੋਂ ਹੁੰਦੀ ਹੋਈ ਇਹ ਪਰੇਡ ਮੱਧ ਮਾਰਗ ਉਤੇ ਮਟਕਾ ਚੌਕ, ਫਿਰ ਸੈਕਟਰ 16/17 ਲਾਈਟ ਪੁਆਇੰਟ ਤੋਂ ਹੁੰਦੀ ਹੋਈ ਜਨ ਮਾਰਗ ਉਤੇ ਪਰੇਡ ਗਰਾਊਂਡ ਸੈਕਟਰ 17 ਉਤੇ ਪਹੁੰਚੇਗੀ। ਇਸ ਦੌਰਾਨ ਇਹ ਸੜਕਾਂ ਵੀ ਬੰਦ ਰਹਿਣਗੀਆਂ। ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਨੂੰ ਇਸ ਸਮੇਂ ਇਨ੍ਹਾਂ ਰਸਤਿਆਂ ਰਾਹੀਂ ਆਉਣ ਤੋਂ ਗੁਰੇਜ਼ ਕਰਨ ਅਤੇ ਹੋਰ ਰਸਤਿਆਂ ਦੀ ਵਰਤੋਂ ਕਰਨ ਦੀ ਹਦਾਇਤ ਦਿੱਤੀ ਹੈ।


ਇਹ ਵੀ ਪੜ੍ਹੋ : Punjab Cabinet Meeting: 14 ਅਗਸਤ ਨੂੰ ਹੋਣ ਵਾਲੀ ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਲਏ ਜਾਣਗੇ ਅਹਿਮ ਫ਼ੈਸਲੇ


ਕਟਾਰੀਆ ਚੰਡੀਗੜ੍ਹ ਵਿੱਚ ਪਹਿਲੀ ਵਾਰ ਝੰਡਾ ਲਹਿਰਾਉਣਗੇ
ਇਸ ਵਾਰ ਚੰਡੀਗੜ੍ਹ ਵਿੱਚ ਆਜ਼ਾਦੀ ਦਿਵਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਝੰਡਾ ਲਹਿਰਾਉਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕਟਾਰੀਆ ਚੰਡੀਗੜ੍ਹ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸਾਬਕਾ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਝੰਡਾ ਲਹਿਰਾਇਆ। ਭਲਕੇ ਬੰਦ ਹੋਣ ਵਾਲੀਆਂ ਸੜਕਾਂ 15 ਅਗਸਤ ਨੂੰ ਸੁਤੰਤਰਤਾ ਦਿਵਸ ਦੀ ਪਰੇਡ ਕਾਰਨ ਮੁੜ ਬੰਦ ਰਹਿਣਗੀਆਂ।


ਇਹ ਵੀ ਪੜ੍ਹੋ : Punjab News: ਜੇਲ੍ਹ ਚੋਂ 43 ਹਜ਼ਾਰ ਫੋਨ ਕਾਲਾਂ ਦੇ ਮਾਮਲੇ ਸਬੰਧੀ ਹਾਈਕੋਰਟ 'ਚ ਸੁਣਵਾਈ ਹੋਈ